16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕਾਂਗਰਸੀ ਵਰਕਰਾਂ ਨੇ ਗਿਲਜੀਆਂ ਦੀ ਅਗਵਾਈ ’ਚ ਫੂਕਿਆ ਸਰਕਾਰ ਦਾ ਪੁਤਲਾ

ਟਾਂਡਾ ਉੜਮੁੜ, 15 ਅਕਤੂਬਰ (ਭਗਵਾਨ ਸਿੰਘ ਸੈਣੀ)-ਬਲਾਕ ਕਾਂਗਰਸ ਟਾਂਡਾ ਨਾਲ ਜੁੜੇ ਕਾਂਗਰਸੀ ਵਰਕਰਾਂ ਨੇ ਅੱਜ ਸ਼ਾਮ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਮਾਨਸਾ ਵਿਚ ਕਤਲ ਕੀਤੇ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਤੇ ਬਲਾਕ ਪ੍ਰਧਾਨ ਅਵਤਾਰ ਸਿੰਘ ਖੋਖਰ ਦੀ ਅਗਵਾਈ ਵਿਚ ਹੋਏ ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸੀ ਕਾਰਕੁਨਾਂ ਨੇ ਬਲਾਕ ਦਫ਼ਤਰ ਤੋਂ ਸਰਕਾਰੀ ਹਸਪਤਾਲ ਚੌਕ ਤੱਕ ਰੋਸ ਮਾਰਚ ਕੱਢਣ ਤੋਂ ਬਾਅਦ ਚੌਕ ਵਿਚ ਜਾ ਕੇ ਸੀ.

ਟਾਂਡਾ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ ਕਾਂਗਰਸੀ ਵਰਕਰ ਅਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ। ਤਸਵੀਰ : ਭਗਵਾਨ ਸਿੰਘ ਸੈਣੀ 16-10-2026
ਟਾਂਡਾ ਉੜਮੁੜ, 15 ਅਕਤੂਬਰ (ਭਗਵਾਨ ਸਿੰਘ ਸੈਣੀ)-ਬਲਾਕ ਕਾਂਗਰਸ ਟਾਂਡਾ ਨਾਲ ਜੁੜੇ ਕਾਂਗਰਸੀ ਵਰਕਰਾਂ ਨੇ ਅੱਜ ਸ਼ਾਮ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਮਾਨਸਾ ਵਿਚ ਕਤਲ ਕੀਤੇ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਤੇ ਬਲਾਕ ਪ੍ਰਧਾਨ ਅਵਤਾਰ ਸਿੰਘ ਖੋਖਰ ਦੀ ਅਗਵਾਈ ਵਿਚ ਹੋਏ ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸੀ ਕਾਰਕੁਨਾਂ ਨੇ ਬਲਾਕ ਦਫ਼ਤਰ ਤੋਂ ਸਰਕਾਰੀ ਹਸਪਤਾਲ ਚੌਕ ਤੱਕ ਰੋਸ ਮਾਰਚ ਕੱਢਣ ਤੋਂ ਬਾਅਦ ਚੌਕ ਵਿਚ ਜਾ ਕੇ ਸੀ. ਐੱਮ. ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਬਕਾ ਮੰਤਰੀ ਗਿਲਜੀਆਂ ਨੇ ਪਰਵਿੰਦਰ ਝੋਟੇ ਦੇ ਕਤਲ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਸ਼ੁਰੂ ਮੁਹਿੰਮ ਫਲਾਪ ਸਾਬਤ ਹੋਈ ਹੈ ਤੇ ਪਹਿਲਾਂ ਹੀ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਅਤੇ ਝੋਟੇ ਵਰਗੇ ਨੌਜਵਾਨ ਜੋ ਨਸ਼ਿਆਂ ਖ਼ਿਲਾਫ਼ ਸਹੀ ਲੜਾਈ ਲੜਦੇ ਹਨ ਉਨ੍ਹਾਂ ਨੂੰ ਕਤਲ ਕਰਵਾ ਦਿੱਤਾ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਨੇ ਆਖਿਆ ਕਿ ਅੱਜ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਨੂੰ ਪੰਜਾਬੀਆਂ ਨੇ ਪੂਰਨ ਸਮਰਥਨ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਜਨਤਾ ਸਰਕਾਰ ਦੀ ਨਾਕਾਮੀਆਂ ਦੇ ਖ਼ਿਲਾਫ਼ ਖੜ੍ਹੀ ਹੋ ਚੁੱਕੀ ਹੈ। ਇਸ ਮੌਕੇ ਬਲਾਕ ਪ੍ਰਧਾਨ ਸੁਖਦੀਪ ਸਿੰਘ ਰਵੀ ਰਾਏਪੁਰ, ਜਤਿੰਦਰਪਾਲ ਸਿੰਘ ਝਾਵਰ ਮਾਸਟਰ ਲਸ਼ਮਣ ਸਿੰਘ ਗੁਰਸੇਵਕ ਮਾਰਸ਼ਲ ਰਾਕੇਸ਼ ਬਿੱਟੂ ਰਵਿੰਦਰਪਾਲ ਸਿੰਘ ਗੋਰਾ ਦਵਿੰਦਰਜੀਤ ਸਿੰਘ ਬੁੱਢੀ ਪਿੰਡ, ਗੁਰਪ੍ਰੀਤ ਸਿੰਘ ਗੋਪੀ, ਕੁਲਦੀਪ ਸਿੰਘ, ਮਹਾਂਵੀਰ ਸਿੰਘ ਦਲਜੀਤ ਮਸੀਤੀ, ਸਨੀ ਮਿਆਣੀ ਸੰਮਤੀ ਮੈਂਬਰ ਪਰਵਿੰਦਰ ਲਾਡੀ, ਰਾਜੂ ਮਿਆਣੀ, ਗੁਰਦੀਪ ਸਿੰਘ, ਸਿਮਰਨ ਸੈਣੀ, ਕਮਲ, ਲਖਵਿੰਦਰ ਸਿੰਘ ਸੁਖਵਿੰਦਰ ਸਿੰਘ ਜਲਾਲਪੁਰ, ਨੰਬਰਦਾਰ ਜਗਜੀਵਨ ਜੱਗੀ , ਰਾਜੇਸ਼ ਲਾਡੀ, ਜਸਵਿੰਦਰ ਸਿੰਘ, ਹਰਵੇਲ ਸਿੰਘ, ਜਤਿੰਦਰ ਸਿੰਘ ਲਾਡੀ, ਮੁਖ਼ਤਿਆਰ ਸਿੰਘ ਖੁੱਡਾ, ਸੁਰਜੀਤ ਸਿੰਘ ਮੂਨਕ, ਬਾਬੂ ਰੂਪ ਲਾਲ, ਸੁਖਰਾਜ ਸਿੱਧੂ, ਰਿੰਕੂ ਜਾਜਾ, ਐੱਮ. ਪੀ. ਹਰਸੀਪਿੰਡ, ਕੂੜਾ ਰਾਮ, ਕੁਲਦੀਪ ਸਿੰਘ ਢਡਿਆਲਾ, ਪਰਵਿੰਦਰ ਸਿੰਘ ਸਹਿਬਾਜ਼ਪੁਰ, ਕੀਮਤੀ ਲਾਲ, ਵਿਜੇ ਪਾਲ, ਗੋਲਡੀ ਕਲਿਆਣਪੁਰ, ਮਣੀ ਸਹਿਬਾਜ਼ਪੁਰ, ਬ੍ਰਹਮ ਜੀਤ ਸੈਣੀ, ਦਵਿੰਦਰ ਬਿੱਲੂ, ਜਸਵਿੰਦਰ ਕਾਕਾ, ਨੰਬਰਦਾਰ ਰਜਿੰਦਰ ਸਿੰਘ ਸੈਣੀ, ਜੋਗਿੰਦਰ ਸਿੰਘ, ਡਿੰਪੀ ਖੋਸਲਾ, ਹਰਮੇਸ਼ ਬਸੀ, ਰਾਜਾ ਦਿਆਲ, ਮਲਕੀਤ ਸਿੰਘ, ਧਰਮਵੀਰ ਸਿੰਘ, ਲੱਬਾ ਜਹੂਰਾ, ਅਨਿਲ ਪਿੰਕਾ ਆਦਿ ਮੌਜੂਦ ਸਨ ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਦਿੱਤਾ ਬੰਦ ਨੂੰ ਸਮਰਥਨ ਅਗਲੀ ਖ਼ਬਰ ਬੁੱਲ੍ਹੋਵਾਲ ’ਚ ਬਾਜ਼ਾਰ ਬੰਦ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।