16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਦਿੱਤਾ ਬੰਦ ਨੂੰ ਸਮਰਥਨ

ਬੁੱਲ੍ਹੋਵਾਲ, 15 ਅਕਤੂਬਰ (ਲੁਗਾਣਾ)-ਬੰਦ ਦੇ ਸੱਦੇ ਨੂੰ ਸਮਰਥਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੱਡੇ ਦੀ ਅਗਵਾਈ ਵਿਚ ਸ਼ਾਂਤਮਈ ਅੰਦੋਲਨ ਕਰਦਿਆਂ ਅੱਡਾ ਦੁਸੜਕਾ, ਦਾਲਮਵਾਲ, ਆਲੋਵਾਲ, ਨੰਦਾਚੌਰ, ਪੱਜੋਦਿਉਤਾ, ਸੂਸ ਆਦਿਕ ਅੱਡਿਆਂ ’ਚ ਵੱਖ ਵੱਖ ਕਾਰੋਬਾਰੀਆਂ ਨੂੰ ਪੰਜਾਬ ਬੰਦ ਦੇ ਸਮਰਥਨ ਦੇਣ ਦੀ ਅਪੀਲ ਕੀਤੀ ਗਈ। ਜਿਸ ਦੌਰਾਨ ਉਪਰੋਕਤ ਦੁਕਾਨਦਾਰ ਭਾਈਚਾਰੇ ਵਲੋਂ ਪੂਰਨ ਸਮਰਥਨ ਦਿੰਦਿਆਂ ਆਪੋ ਆਪਣੇ ਕਾਰੋਬਾਰ ਨੂੰ ਬੰਦ ਰੱਖਿਆ ਗਿਆ।

ਅਜੀਤ ਡੈਸਕ 16-10-2026
ਬੁੱਲ੍ਹੋਵਾਲ, 15 ਅਕਤੂਬਰ (ਲੁਗਾਣਾ)-ਬੰਦ ਦੇ ਸੱਦੇ ਨੂੰ ਸਮਰਥਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੱਡੇ ਦੀ ਅਗਵਾਈ ਵਿਚ ਸ਼ਾਂਤਮਈ ਅੰਦੋਲਨ ਕਰਦਿਆਂ ਅੱਡਾ ਦੁਸੜਕਾ, ਦਾਲਮਵਾਲ, ਆਲੋਵਾਲ, ਨੰਦਾਚੌਰ, ਪੱਜੋਦਿਉਤਾ, ਸੂਸ ਆਦਿਕ ਅੱਡਿਆਂ ’ਚ ਵੱਖ ਵੱਖ ਕਾਰੋਬਾਰੀਆਂ ਨੂੰ ਪੰਜਾਬ ਬੰਦ ਦੇ ਸਮਰਥਨ ਦੇਣ ਦੀ ਅਪੀਲ ਕੀਤੀ ਗਈ। ਜਿਸ ਦੌਰਾਨ ਉਪਰੋਕਤ ਦੁਕਾਨਦਾਰ ਭਾਈਚਾਰੇ ਵਲੋਂ ਪੂਰਨ ਸਮਰਥਨ ਦਿੰਦਿਆਂ ਆਪੋ ਆਪਣੇ ਕਾਰੋਬਾਰ ਨੂੰ ਬੰਦ ਰੱਖਿਆ ਗਿਆ। ਇਸ ਦੌਰਾਨ ਪ੍ਰਧਾਨ ਇਕਬਾਲ ਸਿੰਘ ਨੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਜਲਦ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਨੌਜਵਾਨਾਂ, ਕਿਸਾਨਾਂ ਤੇ ਦੁਕਾਨਦਾਰ ਭਾਈਚਾਰੇ ਵਲੋਂ ਨਸ਼ਿਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਧਾਨ ਇਕਬਾਲ ਸਿੰਘ ਢੱਡੇ ਨਾਲ ਮਨਦੀਪ ਸਿੰਘ ਬੱਬੀ ਬਲਾਕ ਪ੍ਰਧਾਨ, ਮਨਮੋਹਣ ਸਿੰਘ ਢੱਡੇ, ਲਖਵੀਰ ਸਿੰਘ, ਨਵਦੀਪ ਸਿੰਘ, ਕਮਲਜੀਤ ਸਿੰਘ ਲਾਲੀ, ਬਲਜੀਤ ਸਿੰਘ ਹੈਪੀ, ਚੈਂਚਲ ਸਿੰਘ ਪੱਜੋਦਿਉਤਾ, ਬਾਬਾ ਸਿੰਘ ਪੱਜੋਦਿਉਤਾ, ਸੰਦੀਪ ਸਿੰਘ, ਲਾਡੀ ਕੂੰਟਾਂ, ਬਲਦੇਵ ਸਿੰਘ, ਸੰਦੀਪ ਸਿੰਘ, ਸਿੰਦਾ ਕੂੰਟਾਂ, ਬਲਜੀਤ ਸਿੰਘ, ਗੋਨਾ ਸੂਸਾਂ, ਕਿੰਦਾ ਸੂਸਾਂ, ਰੇਸ਼ਮ ਸਿੰਘ ਜੰਡਿਆਲਾ, ਹਿੰਮਤ ਸਿੰਘ ਢੱਡੇ, ਤਰਵਿੰਦਰ ਸਿੰਘ, ਕਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਤੇ ਦੁਕਾਨਦਾਰ ਭਾਈਚਾਰੇ ਦੇ ਮਾਲਕ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ ਅਗਲੀ ਖ਼ਬਰ ਕਾਂਗਰਸੀ ਵਰਕਰਾਂ ਨੇ ਗਿਲਜੀਆਂ ਦੀ ਅਗਵਾਈ ’ਚ ਫੂਕਿਆ ਸਰਕਾਰ ਦਾ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।