19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਖੇਡਾਂ ਵਤਨ ਪੰਜਾਬ ਦੀਆਂ ਸੂਬਾ ਪੱਧਰੀ ਵੁਸ਼ੂ ਖੇਡਾਂ ’ਚ ਖਿਡਾਰੀਆਂ ਨੇ ਤਗਮੇ ਹਾਸਿਲ ਕਰਕੇ ਕਸਬਾ ਗੜ੍ਹਦੀਵਾਲਾ ਦਾ ਨਾਂਅ ਰੁਸ਼ਨਾਇਆ

ਪੱਸੀ ਕੰਢੀ, 18 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸੂਬਾ ਪੱਧਰੀ ਗਰਲਜ਼ ਵੁਸ਼ੂ ਖੇਡਾਂ ਦਾ ਆਯੋਜਨ ਬਟਾਲਾ (ਗੁਰਦਾਸਪੁਰ) ਵਿਖੇ ਕਰਵਾਇਆ। ਗੜ੍ਹਦੀਵਾਲਾ ਵੁਸ਼ੂ ਕਲੱਬ ਨੇ ਵੀ ਆਪਣੇ ਇਨ੍ਹਾਂ ਖੇਡਾਂ ’ਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।

ਅਜੀਤ ਡੈਸਕ 19-10-2026
ਪੱਸੀ ਕੰਢੀ, 18 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸੂਬਾ ਪੱਧਰੀ ਗਰਲਜ਼ ਵੁਸ਼ੂ ਖੇਡਾਂ ਦਾ ਆਯੋਜਨ ਬਟਾਲਾ (ਗੁਰਦਾਸਪੁਰ) ਵਿਖੇ ਕਰਵਾਇਆ। ਗੜ੍ਹਦੀਵਾਲਾ ਵੁਸ਼ੂ ਕਲੱਬ ਨੇ ਵੀ ਆਪਣੇ ਇਨ੍ਹਾਂ ਖੇਡਾਂ ’ਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਸੂਬਾ ਪੱਧਰੀ ਮੁਕਾਬਲੇ ਵਿਚ ਕਸਬਾ ਗੜ੍ਹਦੀਵਾਲਾ ਦੀਆਂ ਖਿਡਾਰਨਾਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 4 ਸੋਨ, 4 ਚਾਂਦੀ ਤੇ 2 ਕਾਂਸੇ ਦੇ ਤਗਮੇ ਹਾਸਿਲ ਕਰਕੇ ਗੜ੍ਹਦੀਵਾਲਾ ਦਾ ਨਾਂਅ ਰੌਸ਼ਨ ਕੀਤਾ। ਇਸ ਟੀਮ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਵੁਸ਼ੂ ਐਸੋਸੀਏਸ਼ਨ ਦੇ ਟੈਕਨੀਕਲ ਡਾਇਰੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੀਮ ’ਚ ਮਨਪ੍ਰੀਤ ਕੌਰ, ਗੁਰਨੂਰ ਕੌਰ, ਈਸਾਂਨਵੀ ਕੌਰ ਤੇ ਚੰਦਨਪ੍ਰੀਤ ਕੌਰ ਨੇ ਸੋਨ ਤਗਮਾ ਜਿੱਤਿਆ। ਰਵਨੀਤ ਕੌਰ, ਕੰਚਨ ਭਾਟੀਆ, ਸੀਰਤਪ੍ਰੀਤ ਕੌਰ, ਜਸਮੀਨ ਕੌਰ ਨੇ ਚਾਂਦੀ ਦਾ ਤਗਮੇ ਹਾਸਿਲ ਕੀਤੇ। ਇਸ ਤੋਂ ਇਲਾਵਾ ਅਮਨਵੀ ਸਿੰਘ ਤੇ ਅਰਸ਼ਦੀਪ ਕੌਰ ਨੇ ਕਾਂਸੇ ਦੇ ਤਗਮੇ ਹਾਸਿਲ ਕੀਤੇ। ਇਸ ਮੌਕੇ ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਉਕਤ ਖਿਡਾਰੀਨਾਂ ਦੀ ਸਖ਼ਤ ਮਿਹਨਤ ਦੱਸਿਆ। ਇਸ ਟੀਮ ਲਈ ਕਸਬਾ ਗੜ੍ਹਦੀਵਾਲਾ ਦੇ ਖੇਡ ਪ੍ਰੇਮੀਆਂ ਤੇ ਵੁਸ਼ੂ ਐਸੋਸੀਏਸ਼ਨ ਨੇ ਇਨ੍ਹਾਂ ਖੇਡਾਂ ਵਿਚ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਾਂ ਦਿੱਤੀਆਂ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੀ ਦਿਨ-ਦਿਹਾੜੇ ਹੋਈ ਹੱਤਿਆ ਨੇ ਪੰਜਾਬ ਸਰਕਾਰ ਦੀ ਖੋਲ੍ਹੀ ਪੋਲ – ਸੁਧੀਰ ਠਾਕੁਰ ਅਗਲੀ ਖ਼ਬਰ ਸੀ. ਐਚ. ਸੀ. ਹਸਪਤਾਲ ਬੀਣੇਵਾਲ ’ਚ ਰੋਟਰੀ ਆਈ ਬੈਂਕ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।