30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਗੁਰਸੇਵਾ ਕਾਲਜ ’ਚ ਬੀ. ਐੱਸ. ਸੀ. ਨਰਸਿੰਗ ਪੋਸਟ ਬੇਸਿਕ ਲਈ ਕੌਂਸਲਿੰਗ ਅੱਜ-ਡਾ. ਰਾਏ

ਗੜ੍ਹਸ਼ੰਕਰ, 29 ਅਕਤੂਬਰ (ਧਾਲੀਵਾਲ)-ਗੁਰਸੇਵਾ ਕਾਲਜ ਆਫ਼ ਨਰਸਿੰਗ ਪਨਾਮ ਵਿਖੇ ਬੀ. ਐੱਸ.

ਅਜੀਤ ਡੈਸਕ 30-10-2026
ਗੜ੍ਹਸ਼ੰਕਰ, 29 ਅਕਤੂਬਰ (ਧਾਲੀਵਾਲ)-ਗੁਰਸੇਵਾ ਕਾਲਜ ਆਫ਼ ਨਰਸਿੰਗ ਪਨਾਮ ਵਿਖੇ ਬੀ. ਐੱਸ. ਸੀ. ਨਰਸਿੰਗ ਪੋਸਟ ਬੇਸਿਕ ਦੀਆਂ ਖ਼ਾਲੀ ਸੀਟਾਂ ਲਈ ਕੌਂਸਲਿੰਗ 30 ਅਕਤੂਬਰ ਨੂੰ ਸਵੇਰੇ 10 ਵਜੇ ਕਾਲਜ ਕੈਂਪਸ ਵਿਚ ਰੱਖੀ ਗਈ ਹੈ। ਗੁਰਸੇਵਾ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਡਾ. ਜੰਗ ਬਹਾਦਰ ਸਿੰਘ ਰਾਏ ਨੇ ਦੱਸਿਆ ਕਿ ਬੀ. ਐੱਸ. ਸੀ. ਨਰਸਿੰਗ ਪੋਸਟ ਬੇਸਿਕ ਦੀਆਂ ਖ਼ਾਲੀ ਪਈਆਂ ਸੀਟਾਂ ਲਈ 30 ਅਕਤੂਬਰ ਨੂੰ ਸਵੇਰੇ 9 ਵਜੇ ਤੱਕ ਪ੍ਰਿੰਸੀਪਲ ਦਫ਼ਤਰ ਵਿਚ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਪੰਜਾਬ ਸਰਕਾਰ ਦੀਆਂ ਵਜ਼ੀਫ਼ਾ ਸਕੀਮਾਂ ਦਿੱਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਲਈ ਟਰਾਂਸਪੋਰਟ ਦਾ ਪ੍ਰਬੰਧ ਤੇ ਹੋਸਟਲ ਦੀ ਸੁਵਿਧਾ ਵੀ ਉਪਲਬਧ ਹੈ। ਉਨ੍ਹਾਂ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਮੇਂ ਸਿਰ ਕੌਂਸਲਿੰਗ ਲਈ ਪਹੁੰਚਣ ਦਾ ਸੱਦਾ ਦਿੱਤਾ।
ਪਿਛਲੀ ਖ਼ਬਰ ਕਣਕ ਦੀ ਬਿਜਾਈ ਲਈ ਕਿਸਾਨਾਂ ਦੀ ਕੀਤੀ ਜਾ ਰਹੀ ਖੱਜਲ ਖ਼ੁਆਰੀ, ਨਹੀਂ ਮਿਲ ਰਹੀ ਡੀ. ਏ. ਪੀ. ਖਾਦ-ਵਰਿੰਦਰ ਲਗਵਾਲ ਅਗਲੀ ਖ਼ਬਰ ਮਾਈਨਿੰਗ ਦੇ ਮੁੱਦੇ ’ਤੇ ਵਿਧਾਇਕ ਘੁੰਮਣ ਆਪਣਾ ਪੱਖ ਸਪਸ਼ੱਟ ਕਰਨ-ਡਾ. ਸਾਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।