ਵਿਸ਼ਾਲ ਕੁਸ਼ਤੀ ਮੁਕਾਬਲੇ 11 ਤੋਂ
ਬੀਣੇਵਾਲ,1 ਨਵੰਬਰ (ਬੈਜ ਚੌਧਰੀ)-ਸੰਤ ਬਾਬਾ ਢਾਂਗੂਵਾਲੇ ਮਹਾਰਾਜ , ਸੰਤ ਬਾਬਾ ਅਨੂਪ ਮਹਾਰਾਜ ਦੀ ਕਿਰਪਾ ਸਦਕਾ 37ਵਾਂ ਵਿਸ਼ਾਲ ਕੁਸ਼ਤੀ ਮੁਕਾਬਲੇ (ਛਿੰਝ ਜੱਖੇਵਾਲ ਦੀ) 11 ਤੇ 12 ਨਵੰਬਰ ਨੂੰ ਬੀਤ ਇਲਾਕੇ ਦੇ ਪਿੰਡ ਜੱਖੇਵਾਲ (ਬੀਟਨ) ਵਿਖੇ ਕਰਵਾਈ ਜਾ ਰਹੀ ਹੈ। ਉਤਰ ਭਾਰਤ ਦੇ ਵੱਡੇ ਛਿੰਝ ਮੇਲਿਆਂ ਵਿਚ ਸ਼ੁਮਾਰ ਇਸ ਛਿੰਝ ਮੇਲੇ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਯੂ.
ਬੀਣੇਵਾਲ,1 ਨਵੰਬਰ (ਬੈਜ ਚੌਧਰੀ)-ਸੰਤ ਬਾਬਾ ਢਾਂਗੂਵਾਲੇ ਮਹਾਰਾਜ , ਸੰਤ ਬਾਬਾ ਅਨੂਪ ਮਹਾਰਾਜ ਦੀ ਕਿਰਪਾ ਸਦਕਾ 37ਵਾਂ ਵਿਸ਼ਾਲ ਕੁਸ਼ਤੀ ਮੁਕਾਬਲੇ (ਛਿੰਝ ਜੱਖੇਵਾਲ ਦੀ) 11 ਤੇ 12 ਨਵੰਬਰ ਨੂੰ ਬੀਤ ਇਲਾਕੇ ਦੇ ਪਿੰਡ ਜੱਖੇਵਾਲ (ਬੀਟਨ) ਵਿਖੇ ਕਰਵਾਈ ਜਾ ਰਹੀ ਹੈ। ਉਤਰ ਭਾਰਤ ਦੇ ਵੱਡੇ ਛਿੰਝ ਮੇਲਿਆਂ ਵਿਚ ਸ਼ੁਮਾਰ ਇਸ ਛਿੰਝ ਮੇਲੇ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਯੂ.ਪੀ, ਦਿੱਲੀ ਤੇ ਮਹਾਰਾਸ਼ਟਰ ਤੋਂ ਪਹਿਲਵਾਨ ਕੁਸ਼ਤੀ ਦੰਗਲ ਵਿਚ ਸ਼ਾਮਲ ਹੋ ਕੇ ਆਪਣੀ ਤਾਕਤ ਤੇ ਕਲਾ ਦੇ ਜੌਹਰ ਦਿਖਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲ ਭੂੰਬਲਾ ਪਿੱਪਲੀ ਵਾਲ (ਬੀਣੇਵਾਲ) ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿਚ ਮਾਲੀ (ਝੰਡੀ) ਦੀ ਕੁਸ਼ਤੀ ਦੇ ਜੇਤੂ ਪਹਿਲਵਾਨਾਂ ਨੂੰ ਤਿੰਨ ਲੱਖ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਇਸ ਕੁਸ਼ਤੀ ਦੰਗਲ ਦਾ ਉਦਘਾਟਨ ਚੌਧਰੀ ਬਲੀ ਰਾਮ (ਲੁਧਿਆਣਾ) ਨਿਵਾਸੀ ਪਿੰਡ ਹਾਜੀਪੁਰ ਕਰਨਗੇ ਅਤੇ 12 ਨਵੰਬਰ ਨੂੰ ਇਨਾਮਾਂ ਦੀ ਵੰਡ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਕਰਨਗੇ।