02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮੰਡੀਆਂ ’ਚ ਕਿਸਾਨਾਂ ਦੀ ਵੱਡੀ ਪੱਧਰ ’ਤੇ ਹੋ ਰਹੀ ਹੈ ਲੁੱਟ, 5 ਤੋਂ ਲੈ ਕੇ 7 ਕਿੱਲੋ ਤੱਕ ਲਾਇਆ ਜਾ ਰਿਹਾ ਕੱਟ

ਐਮਾਂ ਮਾਂਗਟ, 1 ਨਵੰਬਰ (ਗੁਰਾਇਆ)- ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਹੋਈ ਫ਼ਸਲ ਜਦੋਂ ਪੱਟ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਵੇਲੇ ਕਿਸਾਨ ਤਾਂ ਬਹੁਤ ਖ਼ੁਸ਼ ਹੁੰਦਾ ਹੈ ਪਰ ਕਿਸਾਨ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਪੱਕੀ ਹੋਈ ਝੋਨੇ ਦੀ ਫ਼ਸਲ ਮੰਡੀ ਵਿਚ ਲੈ ਕੇ ਜਾਇਆ ਜਾਂਦਾ ਜਿੱਥੇ ਆੜ੍ਹਤੀ ਤੇ ਕੁੱਝ ਸ਼ੈਲਰ ਮਾਲਕ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫ਼ਸਲ ਨੂੰ ਅਣਗੋਲਿਆਂ ਕਰਕੇ ਪੰਜ ਤੋਂ ਸੱਤ ਕਿੱਲੋ ਦਾ ਇਕੱਠ ਆਮ ਹੀ ਹਰ ਇੱਕ ਕਿਸਾਨ ਨੂੰ ਮੜ੍ਹ ਦਿੱਤਾ ਜਾਂਦਾ ਹੈ ਤੇ ਦੁਖੀ ਹੋਇਆ ਕਿਸਾਨ ਵੀ ਮੰਡੀਆਂ ਵਿਚ ਇਹ ਕੱਟ ਲਵਾਉਣ ਨੂੰ ਮਜਬੂਰ ਹੋ ਜਾਂਦਾ ਹੈ ਦੇਖਣ ਵਿਚ ਆਇਆ ਹੈ ਕਿ ਮੰਡੀਆਂ ਵਿਚ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਮੰਡੀਆਂ ਵਿਚ ਗੇੜਾ ਮਾਰਦਾ ਹੈ ਹੈ ਤੇ ਨਾ ਹੀ ਕੋਈ ਕਿਸਾਨ ਜਥੇਬੰਦੀਆਂ ਝੰਡੇ ’ਚ ਡੰਡਾ ਪਾ ਤਾਂ ਦਿੰਦੀਆਂ ਪਰ ਕਿਸਾਨਾਂ ਦੀ ਕੋਈ ਵੀ ਸਾਰ ਲੈਣ ਲਈ ਮੰਡੀਆਂ ਵਿਚ ਕੋਈ ਨਹੀਂ ਬੋੜ ਰਿਹਾ ਤੇ ਧੜੱਲੇ ਦੇ ਨਾਲ ਤਕਰੀਬਨ ਕੋਈ ਵੀ ਐਸੀ ਮੰਡੀ ਨਹੀਂ ਜਿੱਥੇ ਕਿ ਕਿਸਾਨਾਂ ਦੀ ਵੱਡੀ ਪੱਧਰ ਤੇ ਲੁੱਟਣ ਨਾ ਕੀਤੀ ਜਾਂਦੀ ਹੋਵੇ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਵੱਖ-ਵੱਖ ਮੰਡੀਆਂ ਵਿਚ ਕਿਸਾਨਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਕੁੱਝ ਕਿਸਾਨਾਂ ਨੇ ਦੱਸਿਆ ਕਿ ਜਦੋਂ ਵੀ ਸਾਡੀ ਫ਼ਸਲ ਪੱਕ ਜਾਂਦੀ ਹੈ ਤਾਂ ਅਸੀਂ ਉਸ ਨੂੰ ਕੰਪੈਨ ਦੇ ਨਾਲ ਵਢਾ ਕੇ ਮੰਡੀ ਵਿਚ ਜਾਂ ਫਿਰ ਸਿੱਧੀਆਂ ਸ਼ੈਲਰ ਦੇ ਵਿਚ ਲੈ ਜਾਂਦੇ ਹਾਂ ਜਿੱਥੇ ਕਿ ਸਭ ਤੋਂ ਪਹਿਲਾਂ ਮੰਡੀਆਂ ਵਾਲੇ ਤਿੰਨ ਦਿਨ ਤਾਂ ਉਸ ਢੇਰੀ ਦੇ ਕੋਲ ਹੀ ਨਹੀਂ ਹੁੰਦੇ ਜਿਹੜੀ ਤੇ ਲਾਈ ਹੁੰਦੀ ਹੈ ਅਤੇ ਤੀਜੇ ਦਿਨ ਜਾ ਕੇ ਉਸ ਢੇਰੀ ਦਾ ਮੋਚਰ ਚੈੱਕ ਕੀਤਾ ਜਾਂਦਾ ਹੈ ਜਦੋਂ ਮੋਚਰ ਚੈੱਕ ਕੀਤਾ ਜਾਂਦਾ ਹੈ ਉਹ ਦੁਪਹਿਰ ਵੇਲੇ ਨਹੀਂ ਕੀਤਾ ਜਾਂਦਾ ਉਹ ਮੋਚਰ ਚੈੱਕ ਕੀਤਾ ਜਾਂਦਾ ਹੈ ਜਦੋਂ ਸ਼ਾਮਾਂ ਢਲ ਜਾਂਦੀਆਂ ਹਨ ਤੇ ਤਰੇਲ ਪੈਣੀ ਸ਼ੁਰੂ ਹੋ ਜਾਂਦੀ ਹੈ ਉਸ ਟਾਈਮ ਤੇ ਜਾ ਕੇ ਕਿਸਾਨ ਦੀ ਢੇਰੀ ਦਾ ਮੋਚਰ ਚੈੱਕ ਕੀਤਾ ਜਾਂਦਾ ਹੈ ਜੋ ਕਿ ਮੋਚਰ ਕਦੇ ਵੀ ਸਹੀ ਨਹੀਂ ਆਉਂਦਾ ਫਿਰ ਕਿਸਾਨ ਦੇ ਨਾਲ ਹੋ ਜਾਂਦੀ ਹੈ।

ਅਜੀਤ ਡੈਸਕ 02-11-2026
ਐਮਾਂ ਮਾਂਗਟ, 1 ਨਵੰਬਰ (ਗੁਰਾਇਆ)- ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਹੋਈ ਫ਼ਸਲ ਜਦੋਂ ਪੱਟ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਵੇਲੇ ਕਿਸਾਨ ਤਾਂ ਬਹੁਤ ਖ਼ੁਸ਼ ਹੁੰਦਾ ਹੈ ਪਰ ਕਿਸਾਨ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਪੱਕੀ ਹੋਈ ਝੋਨੇ ਦੀ ਫ਼ਸਲ ਮੰਡੀ ਵਿਚ ਲੈ ਕੇ ਜਾਇਆ ਜਾਂਦਾ ਜਿੱਥੇ ਆੜ੍ਹਤੀ ਤੇ ਕੁੱਝ ਸ਼ੈਲਰ ਮਾਲਕ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫ਼ਸਲ ਨੂੰ ਅਣਗੋਲਿਆਂ ਕਰਕੇ ਪੰਜ ਤੋਂ ਸੱਤ ਕਿੱਲੋ ਦਾ ਇਕੱਠ ਆਮ ਹੀ ਹਰ ਇੱਕ ਕਿਸਾਨ ਨੂੰ ਮੜ੍ਹ ਦਿੱਤਾ ਜਾਂਦਾ ਹੈ ਤੇ ਦੁਖੀ ਹੋਇਆ ਕਿਸਾਨ ਵੀ ਮੰਡੀਆਂ ਵਿਚ ਇਹ ਕੱਟ ਲਵਾਉਣ ਨੂੰ ਮਜਬੂਰ ਹੋ ਜਾਂਦਾ ਹੈ ਦੇਖਣ ਵਿਚ ਆਇਆ ਹੈ ਕਿ ਮੰਡੀਆਂ ਵਿਚ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਮੰਡੀਆਂ ਵਿਚ ਗੇੜਾ ਮਾਰਦਾ ਹੈ ਹੈ ਤੇ ਨਾ ਹੀ ਕੋਈ ਕਿਸਾਨ ਜਥੇਬੰਦੀਆਂ ਝੰਡੇ ’ਚ ਡੰਡਾ ਪਾ ਤਾਂ ਦਿੰਦੀਆਂ ਪਰ ਕਿਸਾਨਾਂ ਦੀ ਕੋਈ ਵੀ ਸਾਰ ਲੈਣ ਲਈ ਮੰਡੀਆਂ ਵਿਚ ਕੋਈ ਨਹੀਂ ਬੋੜ ਰਿਹਾ ਤੇ ਧੜੱਲੇ ਦੇ ਨਾਲ ਤਕਰੀਬਨ ਕੋਈ ਵੀ ਐਸੀ ਮੰਡੀ ਨਹੀਂ ਜਿੱਥੇ ਕਿ ਕਿਸਾਨਾਂ ਦੀ ਵੱਡੀ ਪੱਧਰ ਤੇ ਲੁੱਟਣ ਨਾ ਕੀਤੀ ਜਾਂਦੀ ਹੋਵੇ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਵੱਖ-ਵੱਖ ਮੰਡੀਆਂ ਵਿਚ ਕਿਸਾਨਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਕੁੱਝ ਕਿਸਾਨਾਂ ਨੇ ਦੱਸਿਆ ਕਿ ਜਦੋਂ ਵੀ ਸਾਡੀ ਫ਼ਸਲ ਪੱਕ ਜਾਂਦੀ ਹੈ ਤਾਂ ਅਸੀਂ ਉਸ ਨੂੰ ਕੰਪੈਨ ਦੇ ਨਾਲ ਵਢਾ ਕੇ ਮੰਡੀ ਵਿਚ ਜਾਂ ਫਿਰ ਸਿੱਧੀਆਂ ਸ਼ੈਲਰ ਦੇ ਵਿਚ ਲੈ ਜਾਂਦੇ ਹਾਂ ਜਿੱਥੇ ਕਿ ਸਭ ਤੋਂ ਪਹਿਲਾਂ ਮੰਡੀਆਂ ਵਾਲੇ ਤਿੰਨ ਦਿਨ ਤਾਂ ਉਸ ਢੇਰੀ ਦੇ ਕੋਲ ਹੀ ਨਹੀਂ ਹੁੰਦੇ ਜਿਹੜੀ ਤੇ ਲਾਈ ਹੁੰਦੀ ਹੈ ਅਤੇ ਤੀਜੇ ਦਿਨ ਜਾ ਕੇ ਉਸ ਢੇਰੀ ਦਾ ਮੋਚਰ ਚੈੱਕ ਕੀਤਾ ਜਾਂਦਾ ਹੈ ਜਦੋਂ ਮੋਚਰ ਚੈੱਕ ਕੀਤਾ ਜਾਂਦਾ ਹੈ ਉਹ ਦੁਪਹਿਰ ਵੇਲੇ ਨਹੀਂ ਕੀਤਾ ਜਾਂਦਾ ਉਹ ਮੋਚਰ ਚੈੱਕ ਕੀਤਾ ਜਾਂਦਾ ਹੈ ਜਦੋਂ ਸ਼ਾਮਾਂ ਢਲ ਜਾਂਦੀਆਂ ਹਨ ਤੇ ਤਰੇਲ ਪੈਣੀ ਸ਼ੁਰੂ ਹੋ ਜਾਂਦੀ ਹੈ ਉਸ ਟਾਈਮ ਤੇ ਜਾ ਕੇ ਕਿਸਾਨ ਦੀ ਢੇਰੀ ਦਾ ਮੋਚਰ ਚੈੱਕ ਕੀਤਾ ਜਾਂਦਾ ਹੈ ਜੋ ਕਿ ਮੋਚਰ ਕਦੇ ਵੀ ਸਹੀ ਨਹੀਂ ਆਉਂਦਾ ਫਿਰ ਕਿਸਾਨ ਦੇ ਨਾਲ ਹੋ ਜਾਂਦੀ ਹੈ। ਸੌਦੇਬਾਜ਼ੀ ਸ਼ੁਰੂ ਜਿੰਨਾ ਜ਼ਿਆਦਾ ਮੋਚਰ ਉਨ੍ਹਾਂ ਜ਼ਿਆਦਾ ਘੱਟ ਲਾਇਆ ਜਾਂਦਾ ਹੈ ਅਤੇ ਜਦੋਂ ਤਿੰਨ ਦਿਨ ਪਹਿਲਾਂ ਹੀ ਮੰਡੀ ਵਿਚ ਖੱਜਲ ਖ਼ਰਾਬੀ ਹੋ ਕੇ ਕਿਸਾਨ ਜਦੋਂ ਦੁਖੀ ਹੋ ਜਾਂਦਾ ਹੈ ਤਾਂ ਹਾਰ ਕੇ ਹੱਥ ਜੋੜ ਕੇ ਇਹੋ ਹੀ ਕਿਹਾ ਜਾਂਦਾ ਹੈ ਕਿ ਲਾ ਲਓ ਜਿੰਨਾ ਤੁਸੀਂ ਕੱਟ ਲਾਉਣਾ ਹੈ ਫਿਰ ਆੜ੍ਹਤੀ ਅਤੇ ਸ਼ੈਲਰ ਮਾਲਕ ਫਿਰ ਕਿਸਾਨ 5 ਤੋਂ 7 ਕਿੱਲੋ ਦਾ ਕੱਟ ਆਪਣੀ ਮਰਜ਼ੀ ਦਾ ਲਾਉਂਦੇ ਹਨ ਅਤੇ ਫਿਰ ਉਸ ਕਿਸਾਨ ਦੀ ਢੇਰੀ ਨੂੰ ਤੋਲਦੇ ਹਨ। ਇਸ ਸਬੰਧੀ ਜਦੋਂ ਕੁੱਝ ਕਿਸਾਨਾਂ ਨਾਲ ਉੱਥੇ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਤਾਂ ਮੰਡੀਆਂ ਵਿਚ ਆੜ੍ਹਤੀਆਂ ਜਾਂ ਸ਼ੈਲਰ ਮਾਲਕਾਂ ਵੱਲੋਂ ਮੋਚਰ ਕੱਢਣ ਵਾਲੀਆਂ ਮਸ਼ੀਨਾਂ ਰੱਖੀਆਂ ਹੋਈਆਂ ਹਨ ਉਹ ਮਸ਼ੀਨਾਂ ਤਾਂ ਬਹੁਤ ਹੀ ਪੁਰਾਣੇ ਸਮੇਂ ਦੀਆਂ ਹਨ ਜੋ ਮੋਚਰ ਦੀ ਗੁਣਵੱਤਾ ਨੂੰ ਸਹੀ ਨਹੀਂ ਦੱਸਦੀਆਂ। ਕਈ ਕਿਸਾਨਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਮਸ਼ੀਨਾਂ ਨੂੰ ਇਹ ਆੜ੍ਹਤੀ ਜਾਂ ਸ਼ੈਲਰ ਮਾਲਕ ਆਪ ਹੀ ਸੈੱਟ ਕਰ ਦਿੰਦੇ ਹਨ ਕਿ ਇਹ ਮਸ਼ੀਨਾਂ ਵਿਚ ਜਦੋਂ ਵੀ ਮੋਚਰ ਕੱਢਿਆ ਜਾਂਦਾ ਹੈ ਤਾਂ ਇਨ੍ਹਾਂ ਮਸ਼ੀਨਾਂ ਵਿਚ ਮੋਚਰ ਵੱਧ ਹੀ ਆਉਂਦਾ ਹੈ ਇੱਕ ਤਾਂ ਉੱਥੇ ਇੱਕ ਹੀ ਮਸ਼ੀਨ ਲੱਗੀ ਹੁੰਦੀ ਹੈ ਜਿੱਥੇ ਕਿ ਬਾਰ ਬਾਰ ਉਸੇ ਹੀ ਮਸ਼ੀਨ ਵਿਚ ਕਿਸਾਨ ਦੇ ਝੋਨੇ ਦਾ ਮੋਚਰ ਕੱਢਿਆ ਜਾਂਦਾ ਹੈ। ਕੁੱਝ ਕਿਸਾਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿੱਥੇ ਜਿੱਥੇ ਵੀ ਦਾਣਾ ਮੰਡੀ ਹੈ ਉੱਥੇ ਇੱਕ ਸਰਕਾਰੀ ਅਧਿਕਾਰੀ ਨੂੰ ਬਿਠਾਇਆ ਜਾਵੇ ਜੋ ਕਿ ਕਿਸਾਨਾਂ ਵੱਲੋਂ ਲਿਆਂਦੇ ਗਏ ਝੋਨੇ ਦਾ ਮੋਚਰ ਉਹ ਸਰਕਾਰੀ ਅਧਿਕਾਰੀ ਵੀ ਨਾਲ ਕੱਢਿਆ ਕਰਨ ਕਿ ਮੋਚਰ ਸਹੀ ਆ ਰਿਹਾ ਹੈ ਕਿ ਜਾਨ ਬੁਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰਕੇ ਕੱਟ ਤੇ ਨਹੀਂ ਲਗਾਇਆ ਜਾ ਰਿਹਾ। ਕਿਸਾਨਾਂ ਨੇ ਦੱਸਿਆ ਕਿ ਕਈ ਕਿਸਾਨ ਜਥੇਬੰਦੀਆਂ ਦੇ ਲੀਡਰ ਮੰਡੀਆਂ ਵਿਚ ਆਉਂਦੇ ਹਨ ਅਤੇ ਆਪਣਾ ਝੋਨਾ ਬਿਨਾਂ ਕੱਟ ਤੋਂ ਤਲਾ ਕੇ ਮਿੰਟਾਂ ਸਕਿੰਟਾਂ ਵਿਚ ਉਹ ਜਾਂਦੇ ਹਨ ਜਿਸ ਕਰਕੇ ਕਈ ਕਿਸਾਨ ਲੀਡਰ ਮੰਡੀਆਂ ਵਿਚ ਗੇੜਾ ਹੀ ਨਹੀਂ ਮਾਰਦੇ ਅਤੇ ਕਿਸਾਨਾਂ ਦੀ ਵੱਡੀ ਬੱਦਲ ਤੇ ਮੰਡੀਆਂ ਵਿਚ ਲੁੱਟ ਹੁੰਦੀ ਰਹਿੰਦੀ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿਚ ਲਿਆਂਦੇ ਗਏ ਝੋਨੇ ਦੀ ਸਹੀ ਤਰ੍ਹਾਂ ਦੇ ਨਾਲ ਮੋਚਰ ਕੱਢਿਆ ਜਾਵੇ ਅਤੇ ਮੰਡੀਆਂ ਵਿਚ ਇੱਕ ਸਰਕਾਰੀ ਅਧਿਕਾਰੀ ਵੀ ਮੋਚਰ ਵਾਲੀ ਮਸ਼ੀਨ ਨੂੰ ਲੈ ਕੇ ਹੋਣਾ ਚਾਹੀਦਾ ਹੈ ਜੋ ਕਿ ਕਿਸਾਨ ਦੀ ਲਿਆਂਦੀ ਹੋਈ ਫ਼ਸਲ ਦਾ ਮੋਚਰ ਕੱਢੇ ਅਤੇ ਉਸ ਨੂੰ ਪੱਕੀ ਰਸੀਦ ਦਿੱਤੀ ਜਾ ਸਕੇ। ਕਿਸਾਨਾਂ ਵੱਲੋਂ ਮੰਡੀਆਂ ਵਿਚ ਇਲੈਕਟ੍ਰੋਨਿਕ ਕੰਡਿਆਂ ਦੀ ਵੀ ਮੰਗ ਕਿਸਾਨਾਂ ਵੱਲੋਂ ਕੀਤੀ ਗਈ ਹੈ।
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦਸੂਹਾ ਨੇ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਇਆ ਅਗਲੀ ਖ਼ਬਰ ਵਿਸ਼ਾਲ ਕੁਸ਼ਤੀ ਮੁਕਾਬਲੇ 11 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।