03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪ੍ਰਵਾਸੀ ਭਾਰਤੀ ਫਲੋਰਾ ਦੀ ਪੁਸਤਕ ‘ਸਵਾਸਾਂ ਦੀ ਪੂੰਜੀ’ ਲੋਕ ਅਰਪਣ

ਮਾਹਿਲਪੁਰ, 2 ਨਵੰਬਰ (ਰਜਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵਲੋਂ ਧਰਮ ਟਾਵਰ ਵਿਖੇ ਇਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰਵਾਸੀ ਭਾਰਤੀ ਲੇਖਿਕਾ ਰਜਿੰਦਰ ਕੌਰ ਫਲੋਰਾ ਦੀ ਇਹ ਪਲੇਠੀ ਪੁਸਤਕ ‘ਸਵਾਸਾਂ ਦੀ ਪੂੰਜੀ’ ਲੋਕ ਅਰਪਣ ਕੀਤੀ ਗਈ।

ਅਜੀਤ ਡੈਸਕ 03-11-2026
ਮਾਹਿਲਪੁਰ, 2 ਨਵੰਬਰ (ਰਜਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵਲੋਂ ਧਰਮ ਟਾਵਰ ਵਿਖੇ ਇਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰਵਾਸੀ ਭਾਰਤੀ ਲੇਖਿਕਾ ਰਜਿੰਦਰ ਕੌਰ ਫਲੋਰਾ ਦੀ ਇਹ ਪਲੇਠੀ ਪੁਸਤਕ ‘ਸਵਾਸਾਂ ਦੀ ਪੂੰਜੀ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪ੍ਰਿੰ. ਸੁਰਿੰਦਰਪਾਲ ਸਿੰਘ ਪ੍ਰਦੇਸੀ , ਪ੍ਰਿੰ. ਰੁਪਿੰਦਰ ਜੋਤ ਸਿੰਘ ਬੱਬੂ, ਸਾਹਿਤ ਸਭਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਗਣੇਸ਼ਪੁਰ ਵਲੋਂ ਸਵਾਸਾਂ ਦੀ ਪੂੰਜੀ ਪੁਸਤਕ ਦੀ ਨਿੱਘੇ ਸ਼ਬਦਾਂ ਵਿਚ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਸਵਾਸਾਂ ਦੀ ਪੂੰਜੀ ਧਿਆਨ ਲਗਾਉਣ ਦੀ ਪੁਸਤਕ ਹੈ। ਇਸ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਕੈਨੇਡਾ ’ਚ ਵੱਸਦਿਆਂ ਰਜਿੰਦਰ ਕੌਰ ਫਲੋਰਾ ਨੂੰ ਵਧਾਈ ਦਿੱਤੀ ਗਈ। ਇਸ ਪ੍ਰੋਗਰਾਮ ’ਚ ਜਥੇਦਾਰ ਸੁਰਜੀਤ ਸਿੰਘ ਖ਼ਾਨਪੁਰੀ , ਪ੍ਰੋਫੈਸਰ ਸੁਰਜੀਤ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ ਕੈਂਥ, ਡਾ: ਗਵੀਸ਼, ਰਘੁਵੀਰ ਸਿੰਘ ਕਲੋਆ, ਸਰਬਜੀਤ ਸਿੰਘ ਮਾਹਿਲਪੁਰੀ, ਪਰਮਿੰਦਰ ਕਾਤਿਬ, ਡਾ.ਕੁਲਦੀਪ ਸਿੰਘ,.ਜਗਦੀਪ ਸਿੰਘ, ਮੈਡਮ ਤੇਜਿੰਦਰ ਕੌਰ, ਮੈਡਮ ਗੁਰਮੇਜ ਕੌਰ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਦਸੂਹਾ ਵਿਖੇ ਵਰਮੀਕੰਪੋਸਟ (ਕੰਚੂਆ ਖਾਦ) ਤਿਆਰ ਕਰਨ ਸੰਬੰਧੀ ਜਾਗਰੂਕ ਕੀਤਾ ਅਗਲੀ ਖ਼ਬਰ ਕੰਧਾਲੀ ਨਰੰਗਪੁਰ ’ਚ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮਾਗਮ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।