04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਡੀ.ਏ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਬਿਜ਼ਨਸ ਬਲਾਸਟਰਜ਼’ ਪ੍ਰਦਰਸ਼ਨੀ

ਦਸੂਹਾ, 3 ਨਵੰਬਰ (ਭੁੱਲਰ)-ਜੇ. ਸੀ.

ਡੀ.ਏ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਬਿਜ਼ਨਸ ਬਲਾਸਟਰਜ਼’ ਪ੍ਰਦਰਸ਼ਨੀ ’ਚ ਸ਼ਾਮਿਲ ਸ਼ਖ਼ਸੀਅਤਾਂ। ਤਸਵੀਰ : ਭੁੱਲਰ 04-11-2026
ਦਸੂਹਾ, 3 ਨਵੰਬਰ (ਭੁੱਲਰ)-ਜੇ.ਸੀ.ਡੀ.ਏ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਪ੍ਰਿੰਸੀਪਲ ਡਾ. ਭਾਨੂ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਇੰਚਾਰਜ ਪ੍ਰੋ. ਨਿਵੇਦਿਕਾ ਦੀ ਅਗਵਾਈ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਉਦਮਤਾ ਸਿੱਖਿਆ ਦੇ ਅੰਤਰਗਤ ਸ਼ਾਨਦਾਰ ‘ਬਿਜ਼ਨਸ ਬਲਾਸਟਰਜ਼ ’ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਾਰੋਬਾਰੀ ਸੂਝ-ਬੂਝ, ਸਿਰਜਣਾਤਮਿਕ ਸੋਚ ਅਤੇ ਉੱਦਮੀ ਸਮਰੱਥਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸਟਾਲਾਂ ਰਾਹੀਂ ਆਪਣੀ ਪ੍ਰਤਿਭਾ ਦੇ ਰੰਗ ਬਿਖੇਰੇ। ਇਸ ਦੇ ਰੋਟਰੀ ਕਲੱਬ ਦਸੂਹਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਕਲੱਬ ਦੇ ਸਕੱਤਰ ਅਮਨਦੀਪ ਅਤੇ ਮੈਂਬਰ ਧਨੀ ਰਾਮ, ਅਰੁਣਦੀਪ, ਸੁਖਵਿੰਦਰ ਸਿੰਘ ਅਤੇ ਸੰਜੀਵ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪ੍ਰਦਰਸ਼ਨੀ ਵਿਚ ਦੀਵਾਲੀ ਦੀ ਸਜਾਵਟ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ, ਹੱਥਾਂ ਨਾਲ ਤਿਆਰ ਕੀਤੇ ਤੋਰਨ, ਸਜਾਵਟੀ ਸਮਗਰੀ, ਮੇਕਅਪ ਉਤਪਾਦ, ਕਰਾਕਰੀ ਅਤੇ ਵੱਖ-ਵੱਖ ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਗੋਲ-ਗੱਪਿਆਂ ਅਤੇ ਫਰੂਟ ਚਾਟ ਦੇ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਵਲੋਂ ਆਪਣੇ ਹੱਥੀਂ ਤਿਆਰ ਕੀਤੇ ਉਤਪਾਦਾਂ ਦੀ ਪੇਸ਼ਕਾਰੀ ਅਤੇ ਵਿੱਕਰੀ ਨੇ ਉਨ੍ਹਾਂ ਦੀ ਮਿਹਨਤ, ਨਵੀਨਤਮ ਸੋਚ ਅਤੇ ਕਾਰੋਬਾਰੀ ਹੁਨਰਾਂ ਦੀ ਸਾਰਥਿਕ ਝਲਕ ਪੇਸ਼ ਕੀਤੀ। ਪ੍ਰਿੰਸੀਪਲ ਡਾ. ਭਾਨੂ ਗੁਪਤਾ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਸਿਰਜਣਾਤਮਿਕ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ । ਰੋਟਰੀ ਕਲੱਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਅਤੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਵਿਦਿਆਰਥੀਆਂ ਵਲੋਂ ਕੀਤੇ ਇਸ ਉੱਦਮੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਵਾਇਸ ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਤੇ ਸਕੂਲ ਇੰਚਾਰਜ ਪ੍ਰੋ. ਨਿਵੇਦਿਕਾ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰਦਰਸ਼ਨੀ ਰਾਹੀਂ ਵਿਦਿਆਰਥੀਆਂ ਨੂੰ ਮੰਡੀਕਰਨ, ਵਸਤਾਂ ਦੀ ਕੀਮਤ ਨਿਰਧਾਰਿਤ ਕਰਨ, ਟੀਮ ਭਾਵਨਾ, ਸੰਚਾਰ ਅਤੇ ਪ੍ਰਬੰਧਨ ਵਰਗੇ ਮਹੱਤਵਪੂਰਨ ਕਾਰੋਬਾਰੀ ਹੁਨਰਾਂ ਦਾ ਵਿਹਾਰਕ ਅਨੁਭਵ ਹਾਸਲ ਹੋਇਆ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਭਾਤਪੁਰ ਜੱਟਾਂ ਤੇ ਇਬਰਾਹੀਮਪੁਰ ਕੌਮੀ ਮੀਤ ਪ੍ਰਧਾਨ ਅਤੇ ਫ਼ਤਿਹਪੁਰ ਕਲਾਂ ਕੌਮੀ ਸੰਯੁਕਤ ਸ... ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਦਸੂਹਾ ਸ਼ਹਿਰ ’ਚ ਲਗਾਈਆਂ ਵਿੰਟੇਜ ਲਾਈਟਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।