04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੀ.ਐੱਮ. ਸ੍ਰੀ ਕੇਂਦਰੀ ਵਿਦਿਆਲਿਆ ਤਿੱਬੜੀ ਛਾਉਣੀ ਦੇ ਵਿਦਿਆਰਥੀਆਂ ਨੇ ਕੀਤਾ ਐੱਸ.ਪੀ.ਐਨ. ਕਾਲਜ ਦਾ ਦੌਰਾ

ਮੁਕੇਰੀਆਂ, 3 ਨਵੰਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਦੀ ਸੰਸਥਾਗਤ ਨਵੀਨਤਾ ਪ੍ਰੀਸ਼ਦ (ਆਈ. ਆਈ.

ਐਸ.ਪੀ.ਐਨ. ਕਾਲਜ ਮੁਕੇਰੀਆਂ ਦੇ ਦੌਰੇ ਦੌਰਾਨ ਪੀ.ਐੱਮ. ਸ੍ਰੀ ਕੇਂਦਰੀ ਵਿਦਿਆਲਿਆ ਤਿੱਬੜੀ ਛਾਉਣੀ ਦੇ ਵਿਦਿਆਰਥੀ। ਤਸਵੀਰ : ਰਾਮਗੜ੍ਹੀਆ 04-11-2026
ਮੁਕੇਰੀਆਂ, 3 ਨਵੰਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਦੀ ਸੰਸਥਾਗਤ ਨਵੀਨਤਾ ਪ੍ਰੀਸ਼ਦ (ਆਈ.ਆਈ.ਸੀ.) ਵੱਲੋਂ ਪੀ.ਐੱਮ. ਸ੍ਰੀ ਕੇਂਦਰੀ ਵਿਦਿਆਲਿਆ ਤਿੱਬੜੀ ਛਾਉਣੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਿੱਖਿਆਤਮਕ ਦੌਰੇ ਦਾ ਪ੍ਰਬੰਧ ਕੀਤਾ ਗਿਆ। ਇਹ ਦੌਰਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਅਤੇ ਡੀ.ਆਈ.ਸੀ.ਈ. ਯੋਜਨਾ ਅਧੀਨ ਐੱਸ.ਪੀ.ਐਨ. ਕਾਲਜ ਨੂੰ ਕੇਂਦਰੀ ਵਿਦਿਆਲਿਆ ਤਿੱਬੜੀ ਛਾਉਣੀ ਨਾਲ ਜੋੜਨ ਦੇ ਉਪਰਾਲੇ ਤਹਿਤ ਕਰਵਾਇਆ ਗਿਆ। ਕਾਲਜ ਦੇ ਸੈਮੀਨਾਰ ਹਾਲ ਵਿਚ ਪਹੁੰਚਣ ’ਤੇ ਮਹਿਮਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਰਤਮਾਨ ਆਰਥਿਕ ਅਤੇ ਵਿੱਦਿਅਕ ਦੌਰ ਵਿਚ ਉੱਦਮੀ ਹੁਨਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਨਵੇਂ ਵਿਚਾਰ ਪੈਦਾ ਕਰਨ, ਉਨ੍ਹਾਂ ਨੂੰ ਅਮਲੀ ਰੂਪ ਦੇਣ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਯੋਗਤਾ ਵਿਕਸਿਤ ਕਰਨੀ ਸਮੇਂ ਦੀ ਲੋੜ ਹੈ। ਇਸ ਉਪਰੰਤ ਡਾ. ਦੀਪਿਕਾ ਸ਼ਰਮਾ ਨੇ ‘ਵਿਚਾਰ ਸਿਰਜਣਾ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦਿੱਤਾ ਅਤੇ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਤੇ ਸਿਰਜਣਾਤਮਿਕ ਸੋਚ ਲਈ ਪ੍ਰੇਰਿਤ ਕੀਤਾ। ਪ੍ਰੋ. ਦਲਵਿੰਦਰ ਕੁਮਾਰ ਨੇ ਵਪਾਰਕ ਵਿਚਾਰਾਂ ਦੀ ਸਿਰਜਣਾ ਅਤੇ ਸਮੱਸਿਆਵਾਂ ਦੇ ਹੱਲ ਲਈ ਅਪਣਾਈਆਂ ਜਾਣ ਵਾਲੀਆਂ ਵਿਧੀਆਂ ਬਾਰੇ ਉਦਾਹਰਨਾਂ ਸਹਿਤ ਜਾਣਕਾਰੀ ਦਿੱਤੀ। ਵਿਭਾਗ ਦੇ ਮੁਖੀ ਡਾ. ਅਰੁਣ ਕੁਮਾਰ ਨੇ ਉਨ੍ਹਾਂ ਨੂੰ ਵਿਗਿਆਨਕ ਸਿਧਾਂਤਾਂ ਦੀ ਵਿਹਾਰਕ ਸਮਝ ਪ੍ਰਦਾਨ ਕੀਤੀ। ਇਸੇ ਤਰ੍ਹਾਂ ਜੀਵ ਵਿਗਿਆਨ ਵਿਭਾਗ ਦੀ ਮੁਖੀ ਡਾ. ਗੁਰਪ੍ਰੀਤ ਕੌਰ ਨੇ ਪ੍ਰਯੋਗਸ਼ਾਲਾ ਵਿਚ ਵਿਦਿਆਰਥੀਆਂ ਨੂੰ ਜੀਵ ਵਿਗਿਆਨ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ। ਕਾਮਰਸ ਵਿਭਾਗ ਤੋਂ ਪ੍ਰੋ. ਮਨਦੀਪ ਕੌਰ ਨੇ ਵਪਾਰ ਅਤੇ ਕਾਰੋਬਾਰ ਨਾਲ ਸਬੰਧਿਤ ਨਵੀਨਤਮ ਮਾਡਲਾਂ ਅਤੇ ਪ੍ਰਦਰਸ਼ਨਾਂ ਰਾਹੀਂ ਉਨ੍ਹਾਂ ਦੀ ਵਿਹਾਰਕ ਮਹੱਤਤਾ ਸਮਝਾਈ। ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਪੰਕਜ ਸਰੀਨ ਨੇ ਵਿਦਿਆਰਥੀਆਂ ਨੂੰ ਨਕਲੀ ਬੁੱਧੀ (ਆਰਟੀਫਿਸ਼ਲ ਇੰਟੈਲੀਜੈਂਸ) ਦੇ ਵੱਖ-ਵੱਖ ਸਾਧਨਾਂ ਦੀ ਵਰਤੋਂ ਸਬੰਧੀ ਵਿਹਾਰਕ ਸਿਖਲਾਈ ਦਿੱਤੀ। ਹੋਮ ਸਾਇੰਸ ਪ੍ਰਯੋਗਸ਼ਾਲਾ ਵਿਚ ਵਿਭਾਗ ਦੀ ਮੁਖੀ ਪ੍ਰੋ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਖਾਣੇ ਦੀ ਮੇਜ਼ ’ਤੇ ਅਪਣਾਏ ਜਾਣ ਵਾਲੇ ਸ਼ਿਸ਼ਟਾਚਾਰ ਬਾਰੇ ਜਾਣੂ ਕਰਵਾਇਆ। ਅਜਿਹੇ ਉਪਰਾਲੇ ਵਿਦਿਆਰਥੀਆਂ ਦੇ ਗਿਆਨ ਦੇ ਘੇਰੇ ਨੂੰ ਵਿਸ਼ਾਲ ਕਰਨ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਖੇ ਸੱਤ ਰੋਜ਼ਾ ਦਿਨ-ਰਾਤ ਐੱਨ.ਐੱਸ.ਐੱਸ. ਕੈਂਪ ਲਗਾਇਆ ਅਗਲੀ ਖ਼ਬਰ ਈ-ਸੇਵਾ ਪੋਰਟਲ ’ਤੇ ਲੰਬਿਤ ਅਰਜ਼ੀਆਂ ਦੇ ਨਿਪਟਾਰੇ ’ਚ ਵਧੀਆ ਕਾਰਗੁਜ਼ਾਰੀ ਲਈ ਸਿਵਲ ਸਰਜਨ ਡਾ. ਮਨਦੀਪ ਕਮਲ ਨੂੰ ਡਿਪਟੀ ਕਮਿਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।