ਗਰੀਨ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਦੀ ਮੁਹਿੰਮ ਨੂੰ ਇਸ ਵਾਰ ਵੀ ਜ਼ੋਰਦਾਰ ਝਟਕਾ, ਖੁੱਲ੍ਹੇਆਮ ਵਿਕੇ ਪਟਾਕੇ
ਰਾਮਗੜ੍ਹ ਸੀਕਰੀ, 9 ਨਵੰਬਰ (ਕਟੋਚ)- ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਸ਼ਰੇਆਮ ਅਤੇ ਬੇਖ਼ੌਫ ਉਲੰਘਣਾ ਹੋਈ ਅਤੇ ਪਟਾਕਿਆਂ ਦੀ ਵਿੱਕਰੀ ਪਿਛਲੇ ਸਾਲਾਂ ਨਾਲੋਂ ਵੱਧ ਹੋਈ ਅਤੇ ਖੁੱਲ੍ਹੇਆਮ ਹੋਈ। ਇੱਥੇ ਇਹ ਦੱਸਣਯੋਗ ਹੈ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਕਰਕੇ ਜ਼ਿਲ੍ਹੇ ਭਰ ਵਿਚ ਥਾਵਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ ਅਤੇ ਦੁਕਾਨਾਂ ਦੇ ਅੰਦਰ ਅਤੇ ਭੀੜ ਵਾਲੇ ਬਾਜ਼ਾਰਾਂ ਵਿਚ ਪਟਾਕਿਆਂ ਦੀ ਵਿੱਕਰੀ ਤੇ ਪਾਬੰਦੀ ਲਗਾਈ ਜਾਂਦੀ ਹੈ।
ਰਾਮਗੜ੍ਹ ਸੀਕਰੀ, 9 ਨਵੰਬਰ (ਕਟੋਚ)- ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਸ਼ਰੇਆਮ ਅਤੇ ਬੇਖ਼ੌਫ ਉਲੰਘਣਾ ਹੋਈ ਅਤੇ ਪਟਾਕਿਆਂ ਦੀ ਵਿੱਕਰੀ ਪਿਛਲੇ ਸਾਲਾਂ ਨਾਲੋਂ ਵੱਧ ਹੋਈ ਅਤੇ ਖੁੱਲ੍ਹੇਆਮ ਹੋਈ। ਇੱਥੇ ਇਹ ਦੱਸਣਯੋਗ ਹੈ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਕਰਕੇ ਜ਼ਿਲ੍ਹੇ ਭਰ ਵਿਚ ਥਾਵਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ ਅਤੇ ਦੁਕਾਨਾਂ ਦੇ ਅੰਦਰ ਅਤੇ ਭੀੜ ਵਾਲੇ ਬਾਜ਼ਾਰਾਂ ਵਿਚ ਪਟਾਕਿਆਂ ਦੀ ਵਿੱਕਰੀ ਤੇ ਪਾਬੰਦੀ ਲਗਾਈ ਜਾਂਦੀ ਹੈ। ਖੇਦਜਨਕ ਤਾਂ ਇਹ ਹੈ ਕਿ ਇਸ ਵਾਰ ਵੀ ਤਲਵਾੜਾ ਮੁੱਖ ਬਾਜ਼ਾਰ ਅਤੇ ਬਲਾਕ ਤਲਵਾੜਾ ਦੇ ਵੱਖ-ਵੱਖ ਪਿੰਡਾਂ ਭੂੰਬੋਤਾੜ, ਰਜਵਾਲ, ਅੰਬੀ, ਭਟੇੜ, ਭੋਲ ਕਲੋਤਾ, ਅਮਰੋਹ, ਬਿ੍ਰੰਗਲੀ, ਨੰਗਲ ਖਨੌੜਾ, ਰਾਮਗੜ੍ਹ ਸੀਕਰੀ, ਭਵਨੌਰ, ਭਟੋਲੀ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਰੱਖ ਕੇ ਪਟਾਕਿਆਂ ਦੀ ਖ਼ੂਬੀ ਵਿੱਕਰੀ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਖ਼ੂਬ ਖਿੱਲੀ ਉਡਾਈ ਗਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਟਾਕਿਆਂ ਦੀ ਵਿੱਕਰੀ ਦੀਵਾਲੀ ਦੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਅਤੇ ਦੀਵਾਲੀ ਵਾਲੇ ਦਿਨ ਸ਼ਾਮ ਤੱਕ ਬੇਰੋਕ-ਟੋਕ ਚੱਲਦੀ ਰਹੀ। ਇਸ ਵਰਤਾਰੇ ਨਾਲ ਜਿੱਥੇ ਗਰੀਨ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮੁਹਿੰਮ ਨੂੰ ਜ਼ੋਰਦਾਰ ਝਟਕਾ ਲੱਗਿਆ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਤੇ ਵੀ ਪ੍ਰਸ਼ਨ ਚਿੰਨ੍ਹ ਲੱਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਵਿਚ ਮਨਿਆਰੀ, ਰੈਡੀਮੇਡ ਗਾਰਮੈਂਟਸ, ਸਬਜ਼ੀ ਵਿਕਰੇਤਾ, ਸਟੇਸ਼ਨਰੀ ਅਤੇ ਕਰਿਆਨਾ ਵਿਕਰੇਤਾ ਸ਼ਾਮਿਲ ਸਨ। ਇਲਾਕੇ ਦੇ ਕੁੱਝ ਪ੍ਰਗਤੀਸ਼ੀਲ ਅਤੇ ਚਿੰਤਨਸ਼ੀਲ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹੁਕਮਾਂ ਦੀ ਪਾਲਨਾ ਹੀ ਨਹਂੀਂ ਕਰਵਾਉਣੀ ਹੁੰਦੀ ਤਾਂ ਅਜਿਹੇ ਹੁਕਮ ਜਾਰੀ ਹੀ ਕਿਉਂ ਕੀਤੇ ਜਾਂਦੇ ਹਨ।