11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਾਈਕਲਿਸਟ ਬਲਰਾਜ ਚੌਹਾਨ ਨੇ 300 ਕਿੱਲੋਮੀਟਰ 20 ਘੰਟੇ ਵਾਲੀ ਬਰੇਵਟ 13 ਘੰਟੇ ’ ਚ ਪੂਰੀ ਕੀਤੀ

ਹੁਸ਼ਿਆਰਪੁਰ, 10 ਨਵੰਬਰ (ਬਲਜਿੰਦਰਪਾਲ ਸਿੰਘ)-ਔਡੈਕਸ ਇੰਡੀਆ ਵਲੋਂ ਮਾਨਤਾ ਪ੍ਰਾਪਤ ਹਾਕ ਰਾਈਡਰਜ਼ ਕਲੱਬ ਜਲੰਧਰ ਵਲੋਂ 300 ਕਿੱਲੋਮੀਟਰ ਲੰਬੀ ਬਰੇਵਟ ਕਰਵਾਈ ਗਈ, ਜੋ ਜਲੰਧਰ ਤੋਂ ਫਗਵਾੜਾ, ਲੁਧਿਆਣਾ,ਖੰਨਾ, ਰਾਜਪੁਰਾ ਹੋ ਕੇ ਜਲੰਧਰ ਸਮਾਪਤ ਹੋਈ। ਹੁਸ਼ਿਆਰਪੁਰ ਦੇ ਰਹਿਣ ਵਾਲੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ, ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਨੇ ਏਸ ’ਚ ਭਾਗ ਲਿਆ।

ਸਾਈਕਲਿਸਟ ਬਲਰਾਜ ਸਿੰਘ ਚੌਹਾਨ। 11-11-2026
ਹੁਸ਼ਿਆਰਪੁਰ, 10 ਨਵੰਬਰ (ਬਲਜਿੰਦਰਪਾਲ ਸਿੰਘ)-ਔਡੈਕਸ ਇੰਡੀਆ ਵਲੋਂ ਮਾਨਤਾ ਪ੍ਰਾਪਤ ਹਾਕ ਰਾਈਡਰਜ਼ ਕਲੱਬ ਜਲੰਧਰ ਵਲੋਂ 300 ਕਿੱਲੋਮੀਟਰ ਲੰਬੀ ਬਰੇਵਟ ਕਰਵਾਈ ਗਈ, ਜੋ ਜਲੰਧਰ ਤੋਂ ਫਗਵਾੜਾ, ਲੁਧਿਆਣਾ,ਖੰਨਾ, ਰਾਜਪੁਰਾ ਹੋ ਕੇ ਜਲੰਧਰ ਸਮਾਪਤ ਹੋਈ। ਹੁਸ਼ਿਆਰਪੁਰ ਦੇ ਰਹਿਣ ਵਾਲੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ, ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਨੇ ਏਸ ’ਚ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਹਾਨ ਨੇ ਦੱਸਿਆ ਕਿ ਤੜਕੇ 3:10 ਮਿੰਟ ’ਤੇ ਦੇਵੀ ਤਲਾਬ ਮੰਦਰ ਜਲੰਧਰ ਤੋਂ ਸ਼ੁਰੂ ਹੋ ਕੇ, ਉਹ 9:30 ਵਜੇ ਰਾਜਪੁਰਾ ਪਹੁੰਚ ਗਏ, ਰਸਤੇ ’ਚ ਸਿਰਫ਼ ਇਕ ਵਾਰ ਚਾਹ ਪੀਤੀ ਤੇ ਮੁੜ ਫ਼ਤਿਹਗੜ੍ਹ ਸਾਹਿਬ ਤੱਕ 85 ਕਿੱਲੋਮੀਟਰ ਲਗਾਤਾਰ ਸਾਈਕਲ ਚਲਾਇਆ, ਭਾਵੇਂ 20 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਪਰ ਆਪਣੇ ਤਜਰਬੇ ਸਦਕਾ ਲੁਧਿਆਣਾ, ਫਗਵਾੜਾ ਹੋ ਕੇ ਸ਼ਾਮ 4:10 ’ਤੇ ਜਲੰਧਰ ਪਹੁੰਚ ਕੇ 13 ਘੰਟੇ ’ਚ ਪੂਰੀ ਕਰਕੇ ਕਾਮਯਾਬੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਦੇਸ਼ ਵਿਦੇਸ਼ ’ਚ ਹੁਸ਼ਿਆਰਪੁਰ ਦਾ ਨਾਂਅ ਰੌਸ਼ਨ ਕਰ ਚੁੱਕੇ ਬਲਰਾਜ ਸਿੰਘ ਚੌਹਾਨ ਰੋਜ਼ਾਨਾ 80 ਤੋਂ 100 ਕਿੱਲੋਮੀਟਰ ਵੱਖ-ਵੱਖ ਸ਼ਹਿਰਾਂ ਪਿੰਡਾਂ ’ਚ ਸਾਈਕਲ ਚਲਾਉਣ, ਰੁੱਖ ਲਗਾਉਣ ਦਾ ਸੁਨੇਹਾ ਦਿੰਦੇ ਹਨ।
ਪਿਛਲੀ ਖ਼ਬਰ ਹਰਿਆਣਾ ਦੇ ਪੀ . ਡਬਲਿਊ . ਡੀ . ਮੰਤਰੀ ਰਣਬੀਰ ਗੰਗਵਾ ਵਲੋਂ ਦਸੂਹਾ ਵਿਖੇ ਹੋਣ ਵਾਲੀ ਭਾਜਪਾ ਦੀ ਰੈਲੀ ਵਾਲੇ ਸਥਾਨ ਦਾ ਜਾ... ਅਗਲੀ ਖ਼ਬਰ ਕਾਲੇਵਾਲ ਬੀਤ ਦੇ ਕ੍ਰਿਕਟ ਟੂਰਨਾਮੈਂਟ ’ ਚ ਪੰਡੋਰੀ ਦੀ ਟੀਮ ਰਹੀ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।