12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਮੋਬਾਈਲ ਨੈੱਟਵਰਕ ਨਾ ਮਾਤਰ ਹੋਣ ਕਾਰਨ ਪੜ੍ਹਾਈ ਤੇ ਸਰਕਾਰੀ ਸਹੂਲਤਾਂ ਪ੍ਰਭਾਵਿਤ-ਧੀਮਾਨ

ਹਰਿਆਣਾ, 11 ਨਵੰਬਰ (ਹਰਮੇਲ ਸਿੰਘ ਖੱਖ)-ਕੰਡੀ ਇਲਾਕੇ ਦੇ ਪਿੰਡ ਦੇਹਰਾ ਅਤੇ ਆਸ-ਪਾਸ ਦੇ ਪਿੰਡਾਂ ਵਿਚ ਮੋਬਾਈਲ ਨੈੱਟਵਰਕ ਵੱਲ ਕੰਪਨੀਆਂ ਅਤੇ ਸਰਕਾਰ ਵਲੋਂ ਧਿਆਨ ਨਾ ਦੇਣ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੇ ਸਰਕਾਰੀ ਮੁੱਠੀ ਭਰ ਸਹੂਲਤਾਂ ਲੋਕਾਂ ਤੱਕ ਨਾ ਪਹੁੰਚਣ ਦੀ ਖਪਤਕਾਰ ਡੈਮੋਕ੍ਰੇਟਿਕ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਗੁਰਦਿਆਲ ਸਿੰਘ ਪਿੰਡ ਵਿਚ ਕੇਂਦਰ ਸਰਕਾਰ ਵਿਰੁੱਧ ਮੁਜ਼ਾਹਰਾ ਕਰਕੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਹਾਲੇ ਵੀ ਕੰਡੀ ਇਲਾਕੇ ਦੇ ਕਈ ਪਿੰਡ ਨੈੱਟਵਰਕ ਦੀਆਂ ਮਾੜੀਆਂ ਸੇਵਾਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨੈੱਟਵਰਕ ਕੰਪਨੀਆਂ ਨੂੰ ਨਾ ਦਰੁਸਤ ਕੀਤਾ ਤਾਂ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਤੇ ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਅਜੀਤ ਡੈਸਕ 12-11-2026
ਹਰਿਆਣਾ, 11 ਨਵੰਬਰ (ਹਰਮੇਲ ਸਿੰਘ ਖੱਖ)-ਕੰਡੀ ਇਲਾਕੇ ਦੇ ਪਿੰਡ ਦੇਹਰਾ ਅਤੇ ਆਸ-ਪਾਸ ਦੇ ਪਿੰਡਾਂ ਵਿਚ ਮੋਬਾਈਲ ਨੈੱਟਵਰਕ ਵੱਲ ਕੰਪਨੀਆਂ ਅਤੇ ਸਰਕਾਰ ਵਲੋਂ ਧਿਆਨ ਨਾ ਦੇਣ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੇ ਸਰਕਾਰੀ ਮੁੱਠੀ ਭਰ ਸਹੂਲਤਾਂ ਲੋਕਾਂ ਤੱਕ ਨਾ ਪਹੁੰਚਣ ਦੀ ਖਪਤਕਾਰ ਡੈਮੋਕ੍ਰੇਟਿਕ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਗੁਰਦਿਆਲ ਸਿੰਘ ਪਿੰਡ ਵਿਚ ਕੇਂਦਰ ਸਰਕਾਰ ਵਿਰੁੱਧ ਮੁਜ਼ਾਹਰਾ ਕਰਕੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਹਾਲੇ ਵੀ ਕੰਡੀ ਇਲਾਕੇ ਦੇ ਕਈ ਪਿੰਡ ਨੈੱਟਵਰਕ ਦੀਆਂ ਮਾੜੀਆਂ ਸੇਵਾਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨੈੱਟਵਰਕ ਕੰਪਨੀਆਂ ਨੂੰ ਨਾ ਦਰੁਸਤ ਕੀਤਾ ਤਾਂ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਤੇ ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਅਸ਼ੋਕ ਕੁਮਾਰ, ਸਤੀਸ਼ ਕੁਮਾਰ, ਰਾਮ ਦਿਆਲ, ਸੰਤੋਸ਼ ਕੁਮਾਰ, ਸਾਮੁਨਾ ਦੇਵੀ, ਦੀਪਕ ਕੁਮਾਰ, ਸੁਨੀਤਾ ਕੁਮਾਰੀ, ਕਮਲ, ਅਨੀਤਾ ਰਾਣੀ, ਸੁਨੀਤਾ ਦੇਵੀ, ਸੀਮਾ ਰਾਣੀ, ਰਾਮੇਸ਼ ਚੰਦ, ਅਨੁਰਾਧਾ ਤੱਖੀ, ਨਿਤਾਸ਼ਾ, ਰਾਜ ਕੁਮਾਰ, ਨੰਬਰਦਾਰ ਜਗਨ ਨਾਥ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰ ਮਾਰਸ਼ਲ ਸਕੂਲ ਦਾ ਸਮਾਗਮ 15 ਨੂੰ ਅਗਲੀ ਖ਼ਬਰ ਭਾਈ ਦੂਜ ਤਿਉਹਾਰ ਇੱਕ ਰਸਮ ਨਹੀਂ ਬਲਕਿ ਪਰਿਵਾਰਕ ਸਾਂਝ ਦਾ ਪ੍ਰਤੀਕ ਹੈ - ਐਡ. ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।