13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸ਼ਹੀਦ ਭਗਤ ਸਿੰਘ ਦੇ ਨਾਂਅ ’ ਤੇ ਬਣਨ ਵਾਲੇ ਮੈਡੀਕਲ ਕਾਲਜ ਦੇ ਟੈਂਡਰ ’ ਚ ਕਰੋੜਾਂ ਰੁਪਏ ਦੇ ਘਪਲੇ ਦਾ ਖ਼ਦਸ਼ਾ - ਸੰਜੀਵ ਤਲਵਾੜ

ਹੁਸ਼ਿਆਰਪੁਰ, 12 ਨਵੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਤੇ ਪੰਜਾਬ ਵਪਾਰ ਤੇ ਸਨਅਤ ਸੈੱਲ ਦੀ ਕੋਰ ਕਮੇਟੀ ਦੇ ਮੈਂਬਰ ਸੰਜੀਵ ਤਲਵਾੜ ਨੇ ਨਵਾਂਸ਼ਹਿਰ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂਅ ’ਤੇ ਬਣਨ ਜਾ ਰਹੇ ਮੈਡੀਕਲ ਕਾਲਜ ਅਤੇ ਇਸ ਨਾਲ ਸਬੰਧਿਤ ਹਸਪਤਾਲ ਨੂੰ ਠੇਕੇ ’ਤੇ ਦੇਣ ਲਈ ਜਾਰੀ ਕੀਤੇ ਗਏ ਟੈਂਡਰ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਇਸ ਪੂਰੇ ਮਾਮਲੇ ’ਚ ਕਰੋੜਾਂ ਰੁਪਏ ਦੇ ਸੰਭਾਵਿਤ ਵਿੱਤੀ ਘਪਲੇ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਸਰਕਾਰ ਤੋਂ ਜਵਾਬ ਮੰਗਿਆ ਹੈ। ਸੰਜੀਵ ਤਲਵਾੜ ਨੇ ਕਿਹਾ ਕਿ ਸਰਕਾਰ ਵਲੋਂ ਅਖ਼ਬਾਰ ’ਚ ਜਾਰੀ ਕੀਤੇ ਟੈਂਡਰ ਅਨੁਸਾਰ ਲਗਪਗ 12 ਏਕੜ ਜ਼ਮੀਨ ਨੂੰ 90 ਸਾਲਾਂ ਲਈ ਠੇਕੇ ’ਤੇ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦੀ ਘੱਟੋ-ਘੱਟ ਸਾਲਾਨਾ ਠੇਕਾ ਰਕਮ ਸਿਰਫ਼ ਇੱਕ ਲੱਖ ਰੁਪਏ ਰੱਖੀ ਗਈ ਹੈ।

ਅਜੀਤ ਡੈਸਕ 13-11-2026
ਹੁਸ਼ਿਆਰਪੁਰ, 12 ਨਵੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਤੇ ਪੰਜਾਬ ਵਪਾਰ ਤੇ ਸਨਅਤ ਸੈੱਲ ਦੀ ਕੋਰ ਕਮੇਟੀ ਦੇ ਮੈਂਬਰ ਸੰਜੀਵ ਤਲਵਾੜ ਨੇ ਨਵਾਂਸ਼ਹਿਰ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂਅ ’ਤੇ ਬਣਨ ਜਾ ਰਹੇ ਮੈਡੀਕਲ ਕਾਲਜ ਅਤੇ ਇਸ ਨਾਲ ਸਬੰਧਿਤ ਹਸਪਤਾਲ ਨੂੰ ਠੇਕੇ ’ਤੇ ਦੇਣ ਲਈ ਜਾਰੀ ਕੀਤੇ ਗਏ ਟੈਂਡਰ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਇਸ ਪੂਰੇ ਮਾਮਲੇ ’ਚ ਕਰੋੜਾਂ ਰੁਪਏ ਦੇ ਸੰਭਾਵਿਤ ਵਿੱਤੀ ਘਪਲੇ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਸਰਕਾਰ ਤੋਂ ਜਵਾਬ ਮੰਗਿਆ ਹੈ। ਸੰਜੀਵ ਤਲਵਾੜ ਨੇ ਕਿਹਾ ਕਿ ਸਰਕਾਰ ਵਲੋਂ ਅਖ਼ਬਾਰ ’ਚ ਜਾਰੀ ਕੀਤੇ ਟੈਂਡਰ ਅਨੁਸਾਰ ਲਗਪਗ 12 ਏਕੜ ਜ਼ਮੀਨ ਨੂੰ 90 ਸਾਲਾਂ ਲਈ ਠੇਕੇ ’ਤੇ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦੀ ਘੱਟੋ-ਘੱਟ ਸਾਲਾਨਾ ਠੇਕਾ ਰਕਮ ਸਿਰਫ਼ ਇੱਕ ਲੱਖ ਰੁਪਏ ਰੱਖੀ ਗਈ ਹੈ। ਇਹ ਰਕਮ ਜ਼ਮੀਨ ਦੀ ਅਸਲ ਕੀਮਤ ਅਤੇ ਉਸ ਦੀ ਮਹੱਤਤਾ ਦੇ ਮੁਕਾਬਲੇ ਬੇਹੱਦ ਘੱਟ ਜਾਪਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡਾ ਸਵਾਲ ਹਸਪਤਾਲ ਦੀ ਇਮਾਰਤ ਅਤੇ ਇਸ ਵਿਚ ਮੌਜੂਦ ਸਹੂਲਤਾਂ ਨੂੰ ਲੈ ਕੇ ਖੜ੍ਹਾ ਹੁੰਦਾ ਹੈ। ਹਸਪਤਾਲ ’ਚ ਲਗਪਗ 1 ਲੱਖ 40 ਹਜ਼ਾਰ ਵਰਗ ਫੁੱਟ ਦਾ ਨਿਰਮਾਣ ਹੈ। ਇਸ ’ਚੋਂ 40 ਹਜ਼ਾਰ ਵਰਗ ਫੁੱਟ ਦਾ ਨਵਾਂ ਨਿਰਮਾਣ ਹਾਲ ਹੀ ’ਚ ਲਗਪਗ 12 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ, ਜਦਕਿ ਲਗਪਗ ਇਕ ਲੱਖ ਵਰਗ ਫੁੱਟ ਦਾ ਨਿਰਮਾਣ ਸਾਲ 2014 ਵਿਚ ਹੋਇਆ ਸੀ, ਜਿਸ ਦੀ ਮੌਜੂਦਾ ਅਨੁਮਾਨਿਤ ਕੀਮਤ ਵੀ ਲਗਪਗ 50 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਅਨੁਸਾਰ ਹਸਪਤਾਲ ‘ਚ 100 ਬੈੱਡਾਂ ਦਾ ਅਲਾਟਮੈਂਟ ਹੋਣ ਦੇ ਬਾਵਜੂਦ 170 ਬੈੱਡ ਕਾਰਜਸ਼ੀਲ ਹਨ। ਇਸ ਤੋਂ ਇਲਾਵਾ ਨਵੀਂ ਇਮਾਰਤ ਵਿਚ ਕ੍ਰਿਟੀਕਲ ਕੇਅਰ ਸਹੂਲਤਾਂ ਵੀ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਇੰਨੀ ਵੱਡੀ ਜਾਇਦਾਦ ਅਤੇ ਸਿਹਤ ਸਹੂਲਤਾਂ ਨੂੰ ਠੇਕੇ ’ਤੇ ਦੇਣ ਲਈ ਜਾਰੀ ਟੈਂਡਰ ’ਚ ਘੱਟੋ-ਘੱਟ ਸਾਲਾਨਾ ਠੇਕਾ ਰਕਮ ਸਿਰਫ਼ ਤਿੰਨ ਲੱਖ ਰੁਪਏ ਰੱਖੀ ਗਈ ਹੈ। ਸੰਜੀਵ ਤਲਵਾੜ ਨੇ ਸਵਾਲ ਉਠਾਇਆ ਕਿ ਜਦੋਂ ਇਸ ਜਾਇਦਾਦ ਦੇ ਨਿਰਮਾਣ ’ਤੇ ਸਰਕਾਰ ਵਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ ਤਾਂ ਇਸ ਨੂੰ ਸਾਲਾਨਾ ਮਾਮੂਲੀ ਰਕਮ ’ਤੇ ਠੇਕੇ ’ਤੇ ਦੇਣ ਦਾ ਆਧਾਰ ਕੀ ਹੈ? ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਇੰਡੋਜ਼ ਨਾਮ ਦੀ ਕੰਪਨੀ ਨੂੰ ਇਹ ਠੇਕਾ ਦਿੱਤਾ ਜਾ ਚੁੱਕਾ ਹੈ, ਪਰ ਜਨਤਾ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਕੰਪਨੀ ਵਲੋਂ ਘੱਟੋ-ਘੱਟ ਨਿਰਧਾਰਿਤ ਬੋਲੀ ਤੋਂ ਕਿੰਨੀ ਵੱਧ ਰਕਮ ਦੀ ਪੇਸ਼ਕਸ਼ ਕੀਤੀ ਗਈ ਅਤੇ ਟੈਂਡਰ ਦੀ ਪੂਰੀ ਪ੍ਰਕਿਰਿਆ ਕਿਹੜੇ ਮਾਪਦੰਡਾਂ ਦੇ ਆਧਾਰ ’ਤੇ ਨੇਪਰੇ ਚਾੜ੍ਹੀ ਗਈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਟੈਂਡਰ ਦੀਆਂ ਸਾਰੀਆਂ ਸ਼ਰਤਾਂ, ਪ੍ਰਾਪਤ ਹੋਈਆਂ ਬੋਲੀਆਂ, ਕੰਪਨੀ ਵਲੋਂ ਦਿੱਤੀ ਗਈ ਅੰਤਿਮ ਰਕਮ, ਠੇਕੇ ਦੀਆਂ ਸ਼ਰਤਾਂ ਅਤੇ ਜਾਇਦਾਦ ਦੀ ਕੀਮਤ ਨਾਲ ਸਬੰਧਿਤ ਪੂਰਾ ਵੇਰਵਾ ਜਨਤਕ ਕਰੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ। ਸੰਜੀਵ ਤਲਵਾੜ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਲੋਕਾਂ ਨੂੰ ਸੋਚ-ਸਮਝ ਕੇ ਫ਼ੈਸਲਾ ਲੈਂਦਿਆਂ ਇਸ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਡਾਕਟਰ ਸਤਵਿੰਦਰ ਸਿੰਘ ਬਿੱਟੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ) ਬੰਗਾ ਵੀ ਮੌਜੂਦ ਸਨ।
ਪਿਛਲੀ ਖ਼ਬਰ ‘ ਆਪ ’ ਵਲੋਂ ਸਰਬਜੋਤ ਸਿੰਘ ਸਾਬੀ ਨੂੰ ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਉਮੀਦਵਾਰ ਐਲਾਨਣ ’ ਤੇ ਵਰਕਰਾਂ ’ ਚ ਖ਼ੁਸ਼ੀ ਦੀ ਲ... ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ’ਚ ਗੋਲੀਆਂ ਦੀ ਗੂੰਜ, ਕੁੱਝ ਹੀ ਦਿਨਾਂ ’ਚ 5 ਤੋਂ ਵੱਧ ਫਾਇਰਿੰਗ ਦੀਆਂ ਵਾਰਦਾਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।