ਕਿਸਾਨ ਯੂਨੀਅਨ ਦੇ ਆਗੂ ਪ੍ਰਿਤਪਾਲ ਸਿੰਘ ਚੱਕਬਾਮੂ ਵਲੋਂ ਖੰਡ ਮਿੱਲਾਂ ਨੂੰ ਚਾਲੂ ਕਰਨ ਦੇ ਐਲਾਨ ਦੀ ਮੰਗ
ਦਸੂਹਾ, 14 ਨਵੰਬਰ (ਭੁੱਲਰ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਆਲਮਪੁਰ ਦੇ ਸਰਕਲ ਪ੍ਰਧਾਨ ਤੇ ਭਾਰਤੀ ਕਿਸਾਨ ਯੂਨੀਅਨ ਇਕਾਈ ਪ੍ਰਧਾਨ ਪ੍ਰਿਤਪਾਲ ਸਿੰਘ ਚੱਕਬਾਮੂ ਨੇ ਪੰਜਾਬ ਦੀਆਂ ਖੰਡ ਮਿੱਲਾ ਨੂੰ ਚਾਲੂ ਕਰਨ ਦੀ ਤਾਰੀਖ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਖੰਡ ਮਿੱਲਾਂ ਨੂੰ ਚਲਾਉਣ ਦੇ ਐਲਾਨ ਹੋਣ ਉਪਰੰਤ ਹੀ ਕਿਸਾਨਾਂ ਵੱਲੋਂ ਮਜ਼ਦੂਰਾਂ ਦੇ ਪ੍ਰਬੰਧ ਵੀ ਕਰਨ ਦੇ ਨਾਲ ਨਾਲ ਗੰਨਾ ਮਿਲ ਤੱਕ ਪਹੁੰਚਾਉਣ ਲਈ ਹੋਰ ਪ੍ਰਬੰਧ ਵੀ ਕੀਤੇ ਜਾਦੇ ਹਨ ਜੋ ਕਿ ਐਲਾਨ ਹੋਣ ਉਪਰੰਤ ਤੁਰੰਤ ਨਹੀਂ ਕੀਤੇ ਜਾ ਸਕਦੇ।
ਪ੍ਰਿਤਪਾਲ ਸਿੰਘ ਚੱਕਬਾਮੂ ਗੱਲਬਾਤ ਕਰਦੇ ਹੋਏ।
15-11-2026