26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸੀਰ ਗੋਵਰਧਨ ਕਾਂਸ਼ੀ ਬਨਾਰਸ ਨੂੰ ਸੰਤ ਜਸਪਾਲ ਸਿੰਘ ਦੀ ਅਗਵਾਈ ਹੇਠ ਸੰਗਤਾਂ ਦਾ ਜਥਾ ਰਵਾਨਾ

ਦਸੂਹਾ, 25 ਨਵੰਬਰ (ਭੁੱਲਰ)- ਡੇਰਾ ਬਾਬਾ ਬੰਨਾ ਰਾਮ ਓਡਰਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਪਾਲ ਸਿੰਘ ਉਡਰਾ ਦੀ ਅਗਵਾਈ ਹੇਠ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨ ਕਾਂਸ਼ੀ ਬਨਾਰਸ ਨੂੰ ਸੰਗਤਾਂ ਦਾ ਜਥਾ ਡੇਰਾ ਬਾਬਾ ਬੰਨਾ ਰਾਮ ਓਡਰਾ ਤੋਂ 450 ਤੋਂ ਵੱਧ ਸੰਗਤਾਂ ਦਾ ਜਥਾ ਕਾਫ਼ਲੇ ਦੇ ਰੂਪ ਵਿਚ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਉਡਰਾ ਅਤੇ ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੱਸਾਂ ਰਾਹੀਂ ਇਸ ਜਥੇ ਨੂੰ ਰਵਾਨਾ ਕੀਤਾ ਗਿਆ ਜੋ ਲੁਧਿਆਣਾ ਅਤੇ ਫਿਲੌਰ ਤੋਂ ਟਰੇਨ ਰਾਹੀਂ ਸੀਰ ਗੋਵਰਧਨ ਕਾਂਸ਼ੀ ਬਨਾਰਸ ਵਿਖੇ ਪਹੁੰਚੇਗਾ।

ਅਜੀਤ ਡੈਸਕ 26-11-2026
ਦਸੂਹਾ, 25 ਨਵੰਬਰ (ਭੁੱਲਰ)- ਡੇਰਾ ਬਾਬਾ ਬੰਨਾ ਰਾਮ ਓਡਰਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਪਾਲ ਸਿੰਘ ਉਡਰਾ ਦੀ ਅਗਵਾਈ ਹੇਠ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨ ਕਾਂਸ਼ੀ ਬਨਾਰਸ ਨੂੰ ਸੰਗਤਾਂ ਦਾ ਜਥਾ ਡੇਰਾ ਬਾਬਾ ਬੰਨਾ ਰਾਮ ਓਡਰਾ ਤੋਂ 450 ਤੋਂ ਵੱਧ ਸੰਗਤਾਂ ਦਾ ਜਥਾ ਕਾਫ਼ਲੇ ਦੇ ਰੂਪ ਵਿਚ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਉਡਰਾ ਅਤੇ ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੱਸਾਂ ਰਾਹੀਂ ਇਸ ਜਥੇ ਨੂੰ ਰਵਾਨਾ ਕੀਤਾ ਗਿਆ ਜੋ ਲੁਧਿਆਣਾ ਅਤੇ ਫਿਲੌਰ ਤੋਂ ਟਰੇਨ ਰਾਹੀਂ ਸੀਰ ਗੋਵਰਧਨ ਕਾਂਸ਼ੀ ਬਨਾਰਸ ਵਿਖੇ ਪਹੁੰਚੇਗਾ। ਉਨ੍ਹਾਂ ਦੱਸਿਆ ਕਿ 25 ਤੇ 26 ਨਵੰਬਰ ਨੂੰ ਲਗਭਗ 300 ਤੋਂ ਵੱਧ ਸੰਗਤਾਂ ਦੇ 2 ਜਥੇ ਡੇਰਾ ਬਾਬਾ ਬੰਨਾ ਰਾਮ ਤੋਂ ਓਡਰਾ ਤੋਂ ਕਾਫ਼ਲੇ ਦੇ ਰੂਪ ਵਿਚ ਜੈਕਾਰਿਆਂ ਦੀ ਗੂੰਜ ਵਿਚ ਚੱਲ ਕੇ ਰੇਲਵੇ ਸਟੇਸ਼ਨ ਜਲੰਧਰ ਤੋਂ ਟਰੇਨ ਰਾਹੀਂ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨ, ਕਾਂਸ਼ੀ ਬਨਾਰਸ ਵਿਖੇ ਪਹੁੰਚਣਗੇ ਜਿੱਥੇ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਤੋਂ ਇਲਾਵਾ ਹੋਰ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ ਡੇਰਾ ਬਾਬਾ ਬੰਨਾ ਰਾਮ ਓਡਰਾ ਵਿਖੇ ਪਹੁੰਚੇਗਾ। ਇਸ ਮੌਕੇ ਡੇਰਾ ਬਾਬਾ ਬੰਨਾ ਰਾਮ ਉਡਰਾ ਦਾ ਮੁੱਖ ਬੁਲਾਰਾ ਗੁਰਪ੍ਰੀਤ ਸਿੰਘ ਉਡਰਾ, ਬਾਬਾ ਸੁਖਵਿੰਦਰ ਸਿੰਘ ਓਡਰਾ, ਜਸਵਿੰਦਰ ਸਿੰਘ ਬਿੱਟੂ, ਨਾਨਕ ਸਿੰਘ, ਬਾਬੂ ਹਰਬੰਸ ਲਾਲ, ਸੰਤ ਗੁਰਮੇਲ ਦਾਸ, ਡਾ. ਹਰਜੀਤ ਸਿੰਘ, ਕਰਨਦੀਪ ਸਿੰਘ, ਤੀਰਥ ਸਿੰਘ ਸੱਗਲ, ਮੁਖ਼ਤਿਆਰ ਸਿੰਘ, ਬੀਬੀ ਮਨਜਿੰਦਰ ਕੌਰ, ਜਸਬੀਰ ਕੌਰ, ਜਤਿੰਦਰ ਕੌਰ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਖ਼ੂਨਦਾਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਨੂੰ ਬੁਰੀ ਤਰ੍ਹਾਂ ਨਕਾਰ ਦੇਣਗੇ-ਸਿੰਗੜੀਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।