01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਦੁਨਿਆਵੀ ਵਸਤਾਂ ਨਾਲ ਅਧਿਆਤਮਕ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ-ਸੰਤ ਜਗਜੀਤ ਸਿੰਘ ਲੋਪੋਂ

ਸੁਧਾਰ (ਪੱਤੀ ਧਾਲੀਵਾਲ) ਵਿਖੇ ਧਾਰਮਿਕ ਦੀਵਾਨਾਂ ਦੌਰਾਨ ਪ੍ਰਵਚਨ ਕਰਦੇ ਸੰਤ ਜਗਜੀਤ ਸਿੰਘ ਲੋਪੋਂ | (ਸੱਜੇ) ਸੰਬੋਧਨ ਕਰਦੇ ਜਥੇਦਾਰ ਜਗਜੀਤ ਸਿੰਘ ਤਲਵੰਡੀ, ਇੰਜੀ: ਬਿਕਰਮਜੀਤ ਸਿੰਘ ਖ਼ਾਲਸਾ | (ਹੇਠਾਂ) ਹਾਜ਼ਰ ਸੰਗਤਾਂ ਦੀ ਤਸਵੀਰ | ਤਸਵੀਰਾਂ: ਬਲਵਿੰਦਰ ਸਿੰਘ ਧਾਲੀਵਾਲ <br/> 25-01-2026
8 ਗੁਰਬਾਣੀ ਦੇ ਪ੍ਰਚਾਰ ਵਿਚ ਲੋਪੋਂ ਸੰਪਰਦਾਇ ਦੀ ਅਹਿਮ ਭੂਮਿਕਾ-ਤਲਵੰਡੀ/ਖ਼ਾਲਸਾ


ਗੁਰੂਸਰ ਸੁਧਾਰ, 24 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਦੁਨਿਆਵੀ ਵਸਤਾਂ ਦੀ ਪੂਰਤੀ ਨਾਲ ਮਨੁੱਖ ਨੂੰ ਅਧਿਆਤਮਕ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਇਸ ਆਨੰਦ ਦੀ ਪ੍ਰਾਪਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗ ਕੇ ਗੁਰੂ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਸੰਭਵ ਹੋ ਸਕਦੀ ਹੈ | ਇਹ ਪ੍ਰਵਚਨ ਦਰਬਾਰ ਸੰਪਰਦਾਇ ਲੋਪੋਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਜਗਜੀਤ ਸਿੰਘ ਲੋਪੋਂ ਨੇ ਪਿੰਡ ਸੁਧਾਰ (ਪੱਤੀ ਧਾਲੀਵਾਲ) ਵਿਖੇ ਸੁਧਾਰ, ਅਕਾਲਗੜ੍ਹ, ਐਤੀਆਣਾ ਦੀਆਂ ਗ੍ਰਾਮ ਪੰਚਾਇਤਾਂ ਤੇ ਤਿੰਨੇ ਨਗਰ ਨਿਵਾਸੀਆਂ ਦੀ ਬੇਨਤੀ 'ਤੇ ਸਜਾਏ ਦੋ ਰੋਜ਼ਾ ਦਰਬਾਰ ਧਾਰਮਿਕ ਨੂਰੀ ਦੀਵਾਨਾਂ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ | ਬੀਤੇ ਕੱਲ੍ਹ ਮੌਸਮ ਖ਼ਰਾਬ ਹੋਣ ਕਾਰਨ ਪਹਿਲੇ ਦਿਨ ਦੇ ਦੀਵਾਨ ਗੁਰਦੁਆਰਾ ਸਾਹਿਬ ਪੱਤੀ ਧਾਲੀਵਾਲ ਜਦਕਿ ਅੱਜ ਆਖ਼ਰੀ ਤੇ ਦੂਜੇ ਦਿਨ ਪੱਤੀ ਧਾਲੀਵਾਲ ਦੇ ਖੇਡ ਮੈਦਾਨਾਂ ਅੰਦਰ ਸਜਾਏ ਗਏ | ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਦਰਬਾਰ ਸੰਪਰਦਾਇ ਲੋਪੋਂ ਸਿੱਖੀ ਦੇ ਪ੍ਰਚਾਰ ਤੇ ਪਸਾਰ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ | ਸਾਬਕਾ ਵਿਧਾਇਕ ਇੰਜੀ: ਬਿਕਰਮਜੀਤ ਸਿੰਘ ਖ਼ਾਲਸਾ ਨੇ ਵੀ ਦਰਬਾਰ ਲੋਪੋਂ ਸੰਪਰਦਾਇ ਵਲੋਂ ਧਾਰਮਿਕ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ | ਇਨ੍ਹਾਂ ਦੋ ਰੋਜ਼ਾ ਧਾਰਮਿਕ ਨੂਰੀ ਦੀਵਾਨਾਂ ਦੌਰਾਨ ਸੰਤ ਜਗਜੀਤ ਸਿੰਘ ਲੋਪੋਂ ਸਮੇਤ ਜਥੇਦਾਰ ਜਗਜੀਤ ਸਿੰਘ ਤਲਵੰਡੀ, ਬਿਕਰਮਜੀਤ ਸਿੰਘ ਖ਼ਾਲਸਾ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਤਿੰਨੇ ਗ੍ਰਾਮ ਪੰਚਾਇਤਾਂ ਤੇ ਪਤਵੰਤੇ ਸੱਜਣਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਹਰਮੇਲ ਸਿੰਘ ਧਾਲੀਵਾਲ, ਉੱਪ ਚੇਅਰਮੈਨ ਮਿਹਰ ਸਿੰਘ ਧਾਲੀਵਾਲ, ਸਾਬਕਾ ਸਰਪੰਚ ਭਗਵੰਤ ਸਿੰਘ ਧਾਲੀਵਾਲ, ਪ੍ਰਧਾਨ ਰਜਿੰਦਰ ਸਿੰਘ ਜਿੰਦਰ, ਮਹੰਤ ਚਮਕੌਰ ਦਾਸ, ਪੰਚ ਕੁਲਦੀਪ ਸਿੰਘ, ਪਰਮਜੀਤ ਸਿੰਘ ਪੰਮਾ, ਜਸਪਾਲ ਸਿੰਘ ਬਿੱਲੂ, ਜਗਪਾਲ ਸਿੰਘ, ਮਾ.ਬਲਦੇਵ ਸਿੰਘ, ਮਨੀ ਸੁਧਾਰ, ਗੋਲੂ ਦੀਪ ਸਟੂਡੀਓ, ਸੰਤੋਖ ਸਿੰਘ ਅਕਾਲਗੜ੍ਹ, ਸਰਪੰਚ ਜਸਮੇਲ ਸਿੰਘ, ਜੱਗਾ ਲੋਪੋਂ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਪਰਮਜੀਤ ਸਿੰਘ ਪੰਮਾ, ਸ਼ਿੰਗਾਰਾ ਸਿੰਘ, ਦਰਸ਼ਨ ਸਿੰਘ, ਕਮਲ ਬਰ੍ਹਮੀ, ਸੁਖਦੇਵ ਸਿੰਘ, ਮਨਜੀਤ ਸਿੰਘ ਗੋਗੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੱਚਖੰਡ ਵਾਸੀ ਸੰਤ ਗਿਆਨੀ ਗੱਜਣ ਸਿੰਘ ਜੀ ਦੇ ਬਰਸੀ ਸਮਾਗਮ ਆਰੰਭ ਅਗਲੀ ਖ਼ਬਰ ਐੱਨ.ਪੀ.ਸੀ.ਬੀ.ਆਈ. ਤਹਿਤ ਸਰਕਾਰੀ ਸੀ.ਸੈ. ਸਕੂਲ ਮੱਲ੍ਹਾ ਦੀਆਂ 13 ਵਿਦਿਆਰਥਣਾਂ ਨੂੰ ਐਨਕਾਂ ਦਿੱਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।