01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਦੂਜੀ ਪਤਨੀ ਦੇ ਪਹਿਲੇ ਵਿਆਹ ਦੀ 9 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਕੀਤਾ ਪੁਲਿਸ ਹਵਾਲੇ

ਸਿੱਧਵਾਂ ਬੇਟ, 31 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਸਥਾਨਿਕ ਕਸਬੇ ਦੇ ਅੰਦਰ ਮਿਹਨਤ ਮਜ਼ਦੂਰੀ ਕਰ ਰਹੇ ਇੱਕ ਬੇਰਹਿਮ ਪ੍ਰਵਾਸੀ ਵੱਲੋਂ ਆਪਣੀ ਦੂਜੀ ਪਤਨੀ ਦੇ ਪਹਿਲੇ ਵਿਆਹ ਦੀ ਉਸ ਦੇ ਹੀ ਘਰ ਵਿੱਚ ਰਹਿ ਰਹੀ ਇੱਕ 9 ਸਾਲਾ ਮਾਸੂਮ ਬੱਚੀ ਨਾਲ ਦਰਿੰਦਗੀ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਪੀੜਤਾ ਦੀ ਮਾਂ ਵੱਲੋਂ ਆਪਣੇ ਨਜ਼ਦੀਕੀ ਲੋਕਾਂ ਨੂੰ ਸੂਚਨਾਂ ਦੇਣ ਉਪਰੰਤ ਕੁਝ ਲੋਕਾਂ ਨੇ ਉਕਤ ਪ੍ਰਵਾਸੀ ਮਜ਼ਦੂਰ ਨੂੰ ਦਬੋਚ ਕੇ ਖੁਦ ਪੁਲਿਸ ਦੇ ਹਵਾਲੇ ਕਰ ਦਿੱਤਾ।

ਅਜੀਤ ਡੈਸਕ 01-09-2026
ਸਿੱਧਵਾਂ ਬੇਟ, 31 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਸਥਾਨਿਕ ਕਸਬੇ ਦੇ ਅੰਦਰ ਮਿਹਨਤ ਮਜ਼ਦੂਰੀ ਕਰ ਰਹੇ ਇੱਕ ਬੇਰਹਿਮ ਪ੍ਰਵਾਸੀ ਵੱਲੋਂ ਆਪਣੀ ਦੂਜੀ ਪਤਨੀ ਦੇ ਪਹਿਲੇ ਵਿਆਹ ਦੀ ਉਸ ਦੇ ਹੀ ਘਰ ਵਿੱਚ ਰਹਿ ਰਹੀ ਇੱਕ 9 ਸਾਲਾ ਮਾਸੂਮ ਬੱਚੀ ਨਾਲ ਦਰਿੰਦਗੀ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਪੀੜਤਾ ਦੀ ਮਾਂ ਵੱਲੋਂ ਆਪਣੇ ਨਜ਼ਦੀਕੀ ਲੋਕਾਂ ਨੂੰ ਸੂਚਨਾਂ ਦੇਣ ਉਪਰੰਤ ਕੁਝ ਲੋਕਾਂ ਨੇ ਉਕਤ ਪ੍ਰਵਾਸੀ ਮਜ਼ਦੂਰ ਨੂੰ ਦਬੋਚ ਕੇ ਖੁਦ ਪੁਲਿਸ ਦੇ ਹਵਾਲੇ ਕਰ ਦਿੱਤਾ। ਪਿੰਡ ਦੀ ਮਹਿਲਾ ਸਰਪੰਚ ਸੰਦੀਪ ਕੌਰ ਸਿੱਧੂ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਸੂਮ ਬੱਚੀ ਦੀ ਮਾਂ ਨੇ ਦੱਸਿਆ ਕਿ ਮੈਂ ਕਰੀਬ 7 ਸਾਲਾ ਤੋਂ ਪਵਨ ਠਾਕੁਰ ਨਾਂਅ ਇੱਕ ਵਿਅਕਤੀ ਨਾਲ ਸਿੱਧਵਾਂ ਬੇਟ ਵਿਖੇ ਰਹਿ ਰਹੀ ਹਾਂ। ਮੇਰੇ ਨਾਲ ਮੇਰੇ ਪਹਿਲੇ ਵਿਆਹ ਦੀ ਕਰੀਬ 9 ਸਾਲਾ ਲੜਕੀ ਅਤੇ ਇੱਕ ਲੜਕਾ ਵੀ ਰਹਿ ਰਿਹਾ ਹੈ। ਕੁਝ ਦਿਨ ਪਹਿਲਾਂ ਮੈਨੂੰ ਮੇਰੀ ਮਾਸੂਮ ਬੇਟੀ ਨੇ ਰੋਂਦੇ ਹੋਏ ਦੱਸਿਆ ਕਿ ਮੇਰੇ ਪਤੀ ਪਵਨ ਠਾਕੁਰ ਨੇ ਉਸ ਨਾਲ ਜ਼ਬਰਦਸਤੀ ਕਰਕੇ ਜ਼ਬਰ-ਜਨਾਹ ਕੀਤਾ ਹੈ। ਉਸ ਨੇ ਦੱਸਿਆ ਕਿ ਪਹਿਲਾਂ ਵੀ ਇਸ ਨੇ ਮੇਰੇ ਨਾਲ ਕਈ ਵਾਰ ਦਰਿੰਦਗੀ ਕੀਤੀ ਹੈ, ਪਰ ਮੈਨੂੰ ਉਹ ਕਹਿੰਦਾ ਸੀ ਕਿ ਜੇਕਰ ਤੂੰ ਰੌਲਾ ਪਾਇਆ ਤਾਂ ਮੈਂ ਤੈਨੂੰ ਮਾਰ ਦੇਵਾਂਗਾ। ਪੀੜਤ ਦੀ ਮਾਂ ਨੇ ਦੱਸਿਆ ਕਿ ਜਦੋਂ ਮੈਂ ਵੀ ਆਪਣੇ ਇਸ ਦਰਿੰਦੇ ਪਤੀ ਨਾਲ ਗੱਲ ਕੀਤੀ ਤਾਂ ਉਸ ਨੇ ਮੈਨੂੰ ਵੀ ਧਮਕੀਆਂ ਦਿੱਤੀਆਂ। ਪਰ ਮੈਂ ਇਸ ਸੰਬੰਧੀ ਆਪਣੇ ਨਜ਼ਦੀਕੀ ਲੋਕਾਂ ਨਾਲ ਗੱਲ ਕਰਕੇ ਆਪਣੇ ਪਤੀ ਨੂੰ ਥਾਣੇ ਫੜ੍ਹਾ ਦਿੱਤਾ ਹੈ। ਉਸ ਨੇ ਮੰਗ ਕੀਤੀ ਕਿ ਮੇਰੇ ਪਤੀ ਪਵਨ ਠਾਕੁਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੀੜਿਤ ਪਰਿਵਾਰ ਦੇ ਹੱਕ ਵਿੱਚ ਆਈ ਇੱਕ ਨਿਹੰਗ ਜਥੇਬੰਦੀ ਨੇ ਵੀ ਪੁਲਿਸ ਕੋਲੋਂ ਮੰਗ ਕੀਤੀ ਕਿ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਇਸ ਦਰਿੰਦੇ ਨੂੰ ਸਾਡੇ ਹਵਾਲੇ ਕਰ ਦਿਉ। ਇਸ ਮੌਕੇ ’ਤੇ ਮੌਜੂਦ ਮਹਿਲਾ ਸਰਪੰਚ ਦੇ ਪਤੀ ਤੇ ‘ਆਪ’ ਦੇ ਬਲਾਕ ਪ੍ਰਧਾਨ ਬਲਕਾਰ ਸਿੰਘ ਲਾਡੀ, ਸੇਵਕ ਸਿੰਘ ਸਿੱਧਵਾਂ ਬੇਟ ਅਤੇ ਜਗਰਾਜ ਸਿੰਘ ਰਾਜੂ ਨੇ ਵੀ ਦੋਸ਼ੀ ਪਵਨ ਠਾਕੁਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਸੰਬੰਧੀ ਜਦੋੋਂ ਪੁਲਿਸ ਨਾਲ ਗੱਲ ਕੀਤੀ ਤਾਂ ਉਨਾਂ ਆਖਿਆ ਕਿ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ’ਤੇ ਬੱਚੀ ਦਾ ਮੈਡੀਕਲ ਕਰਵਾਇਆ ਜਾਵੇਗਾ ਅਤੇ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਅਗਵਾੜ ਖਵਾਜਾ ਬਾਜੂ ਵਿਖੇ ਮਹਿੰਗਾਈ ਖ਼ਿਲਾਫ਼ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਦਾਖਾ ਵਿਖੇ ਨਾਟਕ ‘ਮਸ਼ਾਲ ਬਾਲ ਕੇ ਰੱਖੀ’ ਦੀ ਸਫ਼ਲ ਪੇਸ਼ਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।