ਚੇਅਰਮੈਨ ਹਰਨੇਕ ਸਿੰਘ ਗਰੇਵਾਲ ਦੇ ਯਤਨਾਂ ਸਦਕਾ ਸਰਕਾਰੀ ਸਕੂਲ ਮਨਸੂਰਾਂ ਦੀਆਂ 19 ਹੁਸ਼ਿਆਰ ਵਿਦਿਆਰਥਣਾਂ ਦੀ ਫ਼ੀਸ ਕੀਤੀ ਅਦਾ
ਜੋਧਾਂ, 25 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਨਸੂਰਾਂ ਦੀਆਂ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥਣਾਂ ਦੀ ਮਦਦ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਸੀਨੀਅਰ ਮੈਨੇਜਰ ਅਤੇ ਭਾਈ ਬੂੜਾ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਹਰਨੇਕ ਸਿੰਘ ਗਰੇਵਾਲ ਦੀ ਪ੍ਰੇਰਨਾ ਸਦਕਾ ਮਨਪ੍ਰੀਤ ਕੌਰ, ਹਰਿੰਦਰਪਾਲ ਸਿੰਘ ਸਾਹਨੀ ਅਤੇ ਐੱਮ.
ਜ
ਜਗਰਾਉਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਨਸੂਰਾਂ ਵਿਖੇ ਪ੍ਰਿੰਸੀਪਲ ਇੰਦਰਜੀਤ ਕੌਰ ਕੰਗ ਨੂੰ ਫ਼ੀਸ ਸੌਂਪਦੇ ਹੋਏ ਹਰਨੇਕ ਸਿੰਘ ਗਰੇਵਾਲ, ਨਾਲ ਹਰਦੀਪ ਸਿੰਘ, ਬਹਾਦਰ ਸਿੰਘ ਤੇ ਹੋਰ। ਤਸਵੀਰ: ਗੁਰਵਿੰਦਰ ਸਿੰਘ ਹੈਪੀ
26-10-2026
ਜੋਧਾਂ, 25 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਨਸੂਰਾਂ ਦੀਆਂ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥਣਾਂ ਦੀ ਮਦਦ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਸੀਨੀਅਰ ਮੈਨੇਜਰ ਅਤੇ ਭਾਈ ਬੂੜਾ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਹਰਨੇਕ ਸਿੰਘ ਗਰੇਵਾਲ ਦੀ ਪ੍ਰੇਰਨਾ ਸਦਕਾ ਮਨਪ੍ਰੀਤ ਕੌਰ, ਹਰਿੰਦਰਪਾਲ ਸਿੰਘ ਸਾਹਨੀ ਅਤੇ ਐੱਮ.ਪੀ. ਸਿੰਘ ਦਿੱਲੀ ਨੇ ਆਪਣੀ ਸਵਰਗੀ ਸੱਸ ਡਾ: ਰਾਜਿੰਦਰ ਕੌਰ ਦਿੱਲੀ ਅਤੇ ਸਹੁਰਾ ਤਰਲੋਚਨ ਸਿੰਘ ਸਾਹਨੀ ਦੀ ਮਿੱਠੀ ਯਾਦ ਵਿੱਚ ਸਕੂਲ ਦੀਆਂ 19 ਹੁਸ਼ਿਆਰ ਵਿਦਿਆਰਥਣਾਂ ਨੂੰ 29 ਹਜ਼ਾਰ 23 5 ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ। ਚੇਅਰਮੈਨ ਹਰਨੇਕ ਸਿੰਘ ਗਰੇਵਾਲ, ਜੋ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਦੇ ਹੁਸ਼ਿਆਰ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਆਰਥਿਕ ਮਦਦ ਦੀ ਸੇਵਾ ਨਿਭਾਉਂਦੇ ਆ ਰਹੇ ਹਨ, ਦੇ ਵਿਸ਼ੇਸ਼ ਯਤਨਾਂ ਨਾਲ ਇਹ ਸਹਾਇਤਾ ਰਾਸ਼ੀ ਵਿਦਿਆਰਥਣਾਂ ਦੀਆਂ ਫ਼ੀਸਾਂ ਵਜੋਂ ਸੌਂਪੀ ਗਈ। ਇਸ ਮੌਕੇ ਆਯੋਜਿਤ ਪ੍ਰੋਗਰਾਮ ਦੌਰਾਨ ਸਰਕਲ ਪ੍ਰਧਾਨ ਹਰਦੀਪ ਸਿੰਘ ਮਨਸੂਰਾਂ, ਸਰਪੰਚ ਗੁਰਮੇਲ ਕੌਰ ਮਨਸੂਰਾਂ, ਬਹਾਦਰ ਸਿੰਘ, ਪੰਚ ਸਰਬਜੀਤ ਸਿੰਘ ਬੰਟੀ, ਪ੍ਰਿੰਸੀਪਲ ਇੰਦਰਜੀਤ ਕੌਰ ਕੰਗ ਅਤੇ ਸਮੂਹ ਸਕੂਲ ਸਟਾਫ਼ ਵਿਸ਼ੇਸ਼ ਤੌਰ ’ਤੇ ਹਾਜ਼ਰ ਸੀ। ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਕੰਗ ਨੇ ਸਰਪੰਚ ਗੁਰਮੇਲ ਕੌਰ ਅਤੇ ਸਮੂਹ ਗ੍ਰਾਮ ਪੰਚਾਇਤ ਨਾਲ ਮਿਲ ਕੇ ਦਾਨੀ ਪਰਿਵਾਰ ਐੱਮ.ਪੀ. ਸਿੰਘ ਅਤੇ ਹਰਨੇਕ ਸਿੰਘ ਗਰੇਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਪ੍ਰਿੰਸੀਪਲ ਕੰਗ ਨੇ ਕਿਹਾ ਕਿ ਭਾਈ ਬੂੜਾ ਐਜੂਕੇਸ਼ਨ ਟਰੱਸਟ ਮਨਸੂਰਾਂ ਵੱਲੋਂ ਵਿੱਦਿਅਕ ਅਦਾਰਿਆਂ ਦੀ ਨੁਹਾਰ ਬਦਲਣ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਵਿੱਚ ਨਿਭਾਇਆ ਜਾ ਰਿਹਾ ਰੋਲ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਆਖਿਆ ਕਿ ਅਜਿਹੀ ਆਰਥਿਕ ਮਦਦ ਅਤੇ ਹੌਸਲਾ ਅਫ਼ਜ਼ਾਈ ਨਾਲ ਵਿਦਿਆਰਥੀਆਂ ਵਿੱਚ ਹੋਰ ਸਖ਼ਤ ਮਿਹਨਤ ਕਰਨ ਦੀ ਲਗਨ ਪੈਦਾ ਹੁੰਦੀ ਹੈ, ਜਿਸ ਨਾਲ ਸਕੂਲਾਂ ਦੇ ਵਿੱਦਿਅਕ ਮਿਆਰ ਵਿੱਚ ਵੱਡਾ ਸੁਧਾਰ ਆਉਂਦਾ ਹੈ।