26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬੇਟ ਇਲਾਕੇ ਦੀਆਂ ਸੜਕਾਂ ’ਤੇ ਕੱਕਾ ਰੇਤਾ ਭਰ ਕੇ ਲੰਘਣ ਵਾਲੇ ਬਿਨਾਂ ਨੰਬਰੀ ਟਿੱਪਰਾਂ ਦਾ ਆਖਿਰ ਕੌਣ ਕੱਟੇਗਾ ਚਲਾਨ...... ?

ਸਿੱਧਵਾਂ ਬੇਟ, 25 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿਚਲੀਆਂ ਖੱਡਾਂ ਵਿੱਚ ਕੱਕਾ ਰੇਤਾ ਭਰ ਕੇ ਲੰਘਣ ਵਾਲੇ ਬਿਨ੍ਹਾਂ ਨੰਬਰੀ ਓਵਰਲੋਡ ਟਿੱਪਰਾਂ ਨੇ ਇੱਕ ਤਰ੍ਹਾਂ ਇਲਾਕੇ ਦੀਆਂ ਸੜਕਾਂ ਨੂੰ ਪੀਸ ਕੇ ਰੱਖ ਦਿੱਤਾ ਹੈ। ਪਰ ਅਜੇ ਤੱਕ ਇੰਨਾਂ ਬਿਨ੍ਹਾਂ ਨੰਬਰੀ ਟਿੱਪਰਾਂ ’ਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੀ ਸਵੱਲੀ ਨਜ਼ਰ ਨਹੀਂ ਪਈ।

ਸਿੱਧਵਾਂ ਬੇਟ-ਜਗਰਾਉਂ ਮਾਰਗ ’ਤੇ ਜਾ ਰਹੇ ਬਿਨ੍ਹਾਂ ਨੰਬਰ ਕੱਕੇ ਰੇਤੇ ਨਾਲ ਨੱਕੋ-ਨੱਕ ਭਰੇ ਟਿੱਪਰ ਦੀ ਤਸਵੀਰ। ਅਜੀਤ ਤਸਵੀਰ 26-10-2026
ਸਿੱਧਵਾਂ ਬੇਟ, 25 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿਚਲੀਆਂ ਖੱਡਾਂ ਵਿੱਚ ਕੱਕਾ ਰੇਤਾ ਭਰ ਕੇ ਲੰਘਣ ਵਾਲੇ ਬਿਨ੍ਹਾਂ ਨੰਬਰੀ ਓਵਰਲੋਡ ਟਿੱਪਰਾਂ ਨੇ ਇੱਕ ਤਰ੍ਹਾਂ ਇਲਾਕੇ ਦੀਆਂ ਸੜਕਾਂ ਨੂੰ ਪੀਸ ਕੇ ਰੱਖ ਦਿੱਤਾ ਹੈ। ਪਰ ਅਜੇ ਤੱਕ ਇੰਨਾਂ ਬਿਨ੍ਹਾਂ ਨੰਬਰੀ ਟਿੱਪਰਾਂ ’ਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੀ ਸਵੱਲੀ ਨਜ਼ਰ ਨਹੀਂ ਪਈ। ਜਿਸ ਦੀ ਬਦੌਲਤ ਇਹ ਬਿਨਾਂ ਨੰਬਰੀ ਟਿੱਪਰਾਂ ਦੇ ਚਾਲਕ ਬਿਨ੍ਹਾਂ ਕਿਸੇ ਖੌਫ ਤੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਵਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਬਿਨਾਂ ਨੰਬਰੀ ਟਿੱਪਰ ਚਾਲਕ ਕੱਕਾ ਰੇਤਾ ਦੀ ਪਰਚੀ ਤਾਂ ਲੋਡ ਕੀਤੇ ਗਏ ਰੇਤੇ ਦੀ ਅੱਧੇ ਵਜ਼ਨ ਦੀ ਹੀ ਕਟਵਾ ਕੇ ਸਰਕਾਰ ਨੂੰ ਵੀ ਚੂਨਾ ਲਗਾ ਰਹੇ ਹਨ। ਜਦੋਂ ਇਹ ਚਾਲਕ ਸੰਘਣੇ ਬਾਜ਼ਾਰਾਂ ਵਿੱਚੋਂ ਦੀ ਲੰਘਦੇ ਹਨ ਤਾਂ ਉਸ ਸਮੇਂ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਵਾਰ ਸਥਾਨਿਕ ਕਸਬੇ ਦੇ ਅੰਦਰ ਵੀ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਅਜਿਹੇ ਓਵਰਲੋਡ ਟਿੱਪਰ ਅਧਿਕਾਰੀਆਂ ਦੀ ਅੱਖ ਤੋਂ ਅਜੇ ਤੱਕ ਦੂਰ ਹੀ ਹਨ। ਕਈ ਵਾਰ ਜਦੋਂ ਰਾਤ ਨੂੰ ਅਜਿਹੇ ਟਿੱਪਰਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਪੀੜਿਤ ਲੋਕਾਂ ਦੀ ਕੋਈ ਸੁਣਵਾਈ ਹੀ ਨਹੀਂ ਹੁੰਦੀ। ਇਲਾਕੇ ਦੇ ਸੂਝਵਾਨ ਲੋਕਾਂ ਨੇ ਬਿਨਾਂ ਨੰਬਰੀ ਓਵਰਲੋਡ ਟਿੱਪਰਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਸਰਕਾਰਾਂ ਸਹਿਕਾਰੀ ਸੁਸਾਇਟੀਆਂ ਦਾ ਭੋਗ ਪਾਉਣ ਦੀ ਕਰਨ ਲੱਗੀਆਂ ਤਿਆਰੀ-ਕਿਸਾਨ ਆਗੂ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਇਨਸਾਫ਼ ਲਈ ਨੂਰਪੁਰ ਬੇਟ ਵਿਖੇ ‘ਆਪ’ ਸਰਕਾਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।