01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੋਲਰ ਸਬਸਿਡੀ ਦਾ ਲਾਭ ਲਿਆ ਜਾਵੇ-ਮਨਪ੍ਰੀਤ ਸਿੰਘ ਸਿੱਧੂ

ਅਜੀਤ ਡੈਸਕ 25-01-2026
ਮੁੱਲਾਂਪੁਰ-ਦਾਖਾ, 24 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪੀ.ਐੱਮ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਰਜਿਸਟਰ ਹੋ ਕੇ ਸੋਲਰ ਲਗਾਉਣ ਸਮੇਂ 78 ਹਜ਼ਾਰ ਦੀ ਸਬਸਿਡੀ ਪ੍ਰਾਪਤ ਹੋ ਸਕਦੀ ਹੈ, ਗਰੁੱਪ ਹਾਊਸਿੰਗ ਸੁਸਾਇਟੀਆਂ ਲਈ ਇਹ ਸਬਸਿਡੀ ਹੋਰ ਵੀ ਵੱਧ ਕੇ ਹੈ | ਇਹ ਜਾਣਕਾਰੀ ਮੁੱਲਾਂਪੁਰ-ਲੁਧਿਆਣਾ ਨੈਸ਼ਨਲ ਹਾਈਵੇ 'ਤੇ ਨਿਊ ਏਰਾ ਸੋਲਰ ਦੇ ਮਾਲਕ ਮਨਪ੍ਰੀਤ ਸਿੰਘ ਸਿੱਧੂ ਵਲੋਂ ਸੋਲਰ ਲਈ ਚਾਹਵਾਨ ਵਿਅਕਤੀਆਂ ਨੂੰ ਦਿੱਤੀ | ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਵਿੱਤੀ ਸਹਾਇਤਾ ਪ੍ਰੋਗਰਾਮ ਰਾਹੀਂ ਛੱਤ 'ਤੇ ਸੋਲਰ ਪੈਨਲ ਲਗਾਉਣਾ ਹੁਣ ਕਾਫ਼ੀ ਅਸਾਨ ਹੋ ਗਿਆ, ਪੰਜਾਬ ਵਿਚ ਪੀ.ਐੱਸ.ਪੀ.ਸੀ.ਐੱਲ ਅਤੇ ਸੋਲਰ ਪੈਨਲ ਨੈੱਟ ਮੀਟਿ੍ੰਗ, ਕੁੱਲ ਮੀਟਿ੍ੰਗ ਨੀਤੀਆਂ ਨਾਲ ਜੁੜੇ ਹੋਏ ਹਨ, ਜਿਸ ਨਾਲ ਖਪਤਕਾਰ ਸੂਰਜੀ ਊਰਜਾ ਉਤਪਾਦਨ ਨੂੰ ਗਰਿੱਡ ਨਾਲ ਜੋੜ ਸਕਦੇ ਹਨ | ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਦੂਸ਼ਣ ਅਤੇ ਖ਼ਰਚੇ ਨੂੰ ਘਟਾਉਣ ਲਈ ਲੋਕ ਧੜਾਧੜ ਸੋਲਰ ਊਰਜਾ ਉਤਪਾਦਨ ਨਾਲ ਜੁੜ ਰਹੇ ਹਨ |
ਪਿਛਲੀ ਖ਼ਬਰ ਸੱਚਖੰਡ ਵਾਸੀ ਸੰਤ ਗਿਆਨੀ ਗੱਜਣ ਸਿੰਘ ਜੀ ਦੇ ਬਰਸੀ ਸਮਾਗਮ ਆਰੰਭ ਅਗਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।