21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਭੋਗ 'ਤੇ ਵਿਸ਼ੇਸ਼-ਮਾਤਾ ਗੁਰਮੀਤ ਕੌਰ ਮੁਦਾਰਪੁਰਾ

ਅਜੀਤ ਡੈਸਕ 31-01-2026
ਸਿੱਧਵਾਂ ਬੇਟ- ਬਹੁਤ ਹੀ ਮਿਲਾਪੜੇ ਅਤੇ ਨਰਮ ਸੁਭਾਉੇ ਵਾਲੇ ਮਾਤਾ ਗੁਰਮੀਤ ਕੌਰ ਦਾ ਜਨਮ 10-4-1960 ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੋਹਨ ਕੇ ਉਤਾੜ ਵਿਖੇ ਅਗਾਂਹਵਧੂ ਕਿਸਾਨ ਕਰਤਾਰ ਸਿੰਘ ਦੇ ਘਰ ਮਾਤਾ ਬੀਰ ਕੌਰ ਦੀ ਕੁੱਖੋਂ ਹੋਇਆ | ਮੁੱਢਲੀ ਪੜ੍ਹਾਈ ਕਰਨ ਉਪਰੰਤ ਆਪ ਘਰੇਲੂ ਕੰਮਾਂਕਾਰਾਂ ਵਿਚ ਜੁੱਟ ਗਏ ਅਤੇ ਖੇਤੀਬਾੜੀ ਧੰਦੇ ਵਿਚ ਵੀ ਆਪਣੇ ਮਾਤਾ-ਪਿਤਾ ਦਾ ਪੂਰਾ ਸਾਥ ਦਿੱਤਾ | ਆਪ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੁਦਾਰਪੁਰਾ ਦੇ ਵਸਨੀਕ ਬਾਪੂ ਸੋਹਨ ਸਿੰਘ ਤੇ ਮਾਤਾ ਧੰਨ ਕੌਰ ਦੇ ਪੁੱਤਰ ਫੌਜੀ ਗੁਰਮੇਜ ਸਿੰਘ ਉਰਫ਼ ਜੱਗਾ ਨੂੰ ਆਪਣਾ ਹਮਸਫ਼ਰ ਬਣਾਇਆ | ਪਤੀ ਦੇ ਫ਼ੌਜ ਵਿਚ ਹੋਣ ਕਾਰਨ ਆਪ ਨੇ ਆਪਣੇ ਘਰ ਨੂੰ ਸੁਚੱਜੇ ਢੰਗ ਨਾਲ ਚਲਾਇਆ | ਬੀਬੀ ਗੁਰਮੀਤ ਕੌਰ ਦੇ ਘਰ ਤਿੰਨ ਬੇਟਿਆਂ ਕੁਲਦੀਪ ਸਿੰਘ, ਹਰਦੀਪ ਸਿੰਘ ਅਤੇ ਪ੍ਰਗਟ ਸਿੰਘ ਨੇ ਜਨਮ ਲਿਆ | ਜਿਨ੍ਹਾਂ ਨੂੰ ਚੰਗੀ ਵਿੱਦਿਆ ਹਾਸਲ ਕਰਵਾ ਕੇ ਤਿੰਨਾਂ ਨੂੰ ਫਰਾਂਸ ਵਿਚ ਸੈਟਲ ਕੀਤਾ | ਆਪ ਕਈ ਵਾਰ ਪਿੰਡ ਦੇ ਮੈਂਬਰ ਰਹੇ ਅਤੇ ਲੋਕ ਸੇਵਾ ਵਿਚ ਆਪਣਾ ਯੋਗਦਾਨ ਪਾਉਂਦੇ ਰਹੇ | ਆਪ ਆਪਣੀ ਜ਼ਿੰਦਗੀ ਦੇ ਰਹਿੰਦੇ ਪਲ ਪਰਿਵਾਰ ਵਿਚ ਬੈਠ ਕੇ ਵਧੀਆ ਤਰੀਕੇ ਨਾਲ ਬਤੀਤ ਕਰ ਰਹੇ ਸਨ, ਪਰ ਰੱਬੀ ਭਾਣੇ ਅਨੁਸਾਰ 22 ਜਨਵਰੀ 2026 ਨੂੰ ਅਚਾਨਕ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ | ਜਿੰਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ 31 ਜਨਵਰੀ ਦਿਨ ਸ਼ਨੀਵਾਰ ਨੂੰ ਸਿੱਧਵਾਂ ਬੇਟ ਨਜ਼ਦੀਕ ਪਿੰਡ ਮੁਦਾਰਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਹਿਰ ਇਕ ਵਜੇ ਪਾਏ ਜਾਣਗੇ | ਅੰਤਿਮ ਅਰਦਾਸ ਉਪਰੰਤ ਵੱਖ-ਵੱਖ ਆਗੂ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ | -ਜਸਵੰਤ ਸਿੰਘ ਸਲੇਮਪੁਰੀ
ਪਿਛਲੀ ਖ਼ਬਰ ਸਿਹਤ ਬੀਮਾ ਯੋਜਨਾ 'ਆਪ' ਸਰਕਾਰ ਦੀ ਇਤਿਹਾਸਕ ਪਹਿਲਕਦਮੀ-ਵਿਧਾਇਕ ਠੇਕੇਦਾਰ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ ਵਲੋਂ ਰਾਜ ਪੱਧਰੀ ਧਾਰਮਿਕ ਸਮਾਗਮ ਸੰਬੰਧੀ ਪ੍ਰਚਾਰ ਸਮੱਗਰੀ ਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।