01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਦਰਿਆ ਸਤਲੁਜ ਪਾਰ ਕਰ ਕੇ ਪਾਕਿਸਤਾਨ ਵਿਚ ਜਾ ਵੜੇ 2 ਨੌਜਵਾਨਾਂ ਦੀ ਸਪੁਰਦਦਾਰੀ ਲੈਣ ਲਈ ਪਰਿਵਾਰ ਵਾਹਗਾ ਬਾਰਡਰ ਲਈ ਰਵਾਨਾ ਹੋਇਆ

ਅਜੀਤ ਡੈਸਕ 01-02-2026
ਸਿੱਧਵਾਂ ਬੇਟ, 31 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-2023 ਦੇ ਜੁਲਾਈ ਮਹੀਨੇ ਵਿਚ ਜ਼ਿਲ੍ਹਾ ਫਿਰੋਜਪੁਰ ਦੇ ਪਿੰਡ ਗਜਨੀਵਾਲ ਕੋਲੋਂ ਦਰਿਆ ਸਤਲੁਜ ਦੇ ਪਾਣੀ ਰਾਹੀਂ ਪਾਕਿਸਤਾਨ ਦੀ ਧਰਤੀ 'ਤੇ ਜਾ ਕੇ ਪਾਕਿਸਤਾਨੀ ਰੇਂਜਰਾਂ ਦੇ ਧੱਕੇ ਚੜ੍ਹੇ ਲਾਗਲੇ ਪਿੰਡ ਪਰਜੀਆਂ ਬਿਹਾਰੀਪੁਰ ਦੇ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਥਾਣਾ ਸਿੱਧਵਾਂ ਬੇਟ ਅਤੇ ਦਰਿਆ ਪਾਰਲੇ ਪਿੰਡ ਖੈਹਿਰਾ ਮਸਤਰਕਾ (ਧੱਕਾ ਬਸਤੀ) ਥਾਣਾ ਮਹਿਤਪੁਰ (ਜਲੰਧਰ) ਦੇ ਨੌਜਵਾਨ ਰਤਨਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਜਦੋਂ ਅੱਜ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਮਿਲੀ ਕਿ ਪਾਕਿਸਤਾਨ ਰੇਂਜਰਾਂ ਵਲੋਂ ਬੀ.ਐੱਸ.ਐੱਫ. ਹਵਾਲੇ ਕੀਤੇ ਜਾ ਰਹੇ ਸੱਤ ਲੋਕਾਂ ਵਿਚ ਉਕਤ ਦੋਹਾਂ ਦਾ ਵੀ ਨਾਮ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ | ਕਿਉਂਕਿ ਦੋਵੇਂ ਨੌਜਵਾਨ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੀ ਪਤਨੀਆਂ, ਬੱਚਿਆਂ ਅਤੇ ਮਾਪਿਆਂ ਨੇ ਕਰੀਬ ਢਾਈ ਸਾਲਾਂ ਦਾ ਵਕਤ ਮੁਸੀਬਤਾਂ ਵਿਚ ਰਹਿ ਕੇ ਬਤੀਤ ਕੀਤਾ ਹੈ | ਹੋਰ ਜਾਣਕਾਰੀ ਦਿੰਦੇ ਹੋਏ ਪਿੰਡ ਪਰਜੀਆਂ ਬਿਹਾਰੀਪੁਰ ਦੇ ਸਰਪੰਚ ਜਸਵੀਰ ਸਿੰਘ ਜੱਸਾ ਨੇੇ ਦੱਸਿਆ ਕਿ ਸਾਡੇ ਪਿੰਡ ਦੇ ਘਰ ਜਵਾਈ ਬਣੇ ਹਰਵਿੰਦਰ ਸਿੰਘ ਦਾ ਪਰਿਵਾਰ ਨੂੰ ਫ਼ੋਨ ਆਇਆ ਸੀ ਕਿ ਸਾਨੂੰ 31 ਜਨਵਰੀ ਵਾਲੇ ਦਿਨ ਵਾਹਗਾ ਬਾਰਡਰ ਰਾਹੀਂ ਬੀ.ਐੱਸ.ਐੱਫ. ਦੇ ਹਵਾਲੇ ਕੀਤਾ ਜਾਣਾ ਹੈ ਤੁਸੀਂ ਇਸ ਲਈ ਉੱਥੇ ਪਹੁੰਚ ਜਾਉ | ਅਸੀਂ ਅੱਜ ਦੋਹਾਂ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਜਾ ਰਹੇ ਹਾਂ | ਪਰ ਇਸ ਦੌਰਾਨ ਪਰਿਵਾਰਕ ਮੈਂਬਰਾਂ ਵਿਚ ਖੁਸ਼ੀ ਦੇ ਨਾਲ-ਨਾਲ ਖੌਫ ਦਾ ਮਾਹੌਲ ਹੈ | ਉਨ੍ਹਾਂ ਨੂੰ ਡਰ ਹੈ ਕਿ ਕਿਤੇ ਸਾਡੇ ਪੁੱਤਰਾਂ ਨੂੰ ਭਾਰਤ ਦੀਆਂ ਏਜੰਸੀਆਂ ਜਾਂ ਫਿਰ ਪੰਜਾਬ ਪੁਲਿਸ ਦੇ ਹਵਾਲੇ ਨਾ ਕਰ ਦਿੱਤਾ ਜਾਵੇ ਕਿਉਂਕਿ ਉਸ ਸਮੇਂ ਬੇਟ ਇਲਾਕੇ ਵਿਚ ਚਰਚਾ ਛਿੜੀ ਸੀ ਕਿ ਉਕਤ ਦੋਹੇਂ ਨੌਜਵਾਨ ਭੁਲੇਖੇ ਨਾਲ ਨਹੀਂ ਸਗੋਂ ਨਸ਼ਿਆਂ ਦੀ ਤਸਕਰੀ ਲਈ ਸਰਹੱਦ ਰਾਹੀਂ ਪਾਕਿਸਤਾਨ ਜਾ ਵੜੇ੍ਹ ਸਨ ਅਤੇ ਉਨ੍ਹਾਂ ਨੂੰ ਪਾਕਿ. ਰੇਂਜਰਾਂ ਨੇ ਦਬੋਚ ਲਿਆ ਸੀ | ਪਰ ਹੁਣ ਉਹ ਸਜ਼ਾ ਪੂਰੀ ਕਰਕੇ ਆਪਣੇ ਵਤਨ ਪੁੱਜ ਰਹੇ ਹਨ | ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਿੱਧਾ ਸਾਡੇ ਹਵਾਲੇ ਕੀਤਾ ਜਾਵੇ |
ਪਿਛਲੀ ਖ਼ਬਰ ਡਿਊਟੀ ਦੌਰਾਨ ਅਚਾਨਕ ਗੋਲੀ ਚੱਲੀ! ਸਿਪਾਹੀ ਦੀ ਮੌਤ ਅਗਲੀ ਖ਼ਬਰ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਨੂੰ ਬਣਦਾ ਸਨਮਾਨ ਮਿਲੇ-ਪਮਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।