01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

'ਜੀ ਰਾਮ ਜੀ' ਸਕੀਮ ਨੂੰ ਪਿੰਡਾਂ 'ਚ ਲਾਗੂ ਨਹੀਂ ਹੋਣ ਦੇਵਾਂਗੇ-ਜੱਗਾ ਹਿੱਸੋਵਾਲ, ਗੀਟਾ

ਅਜੀਤ ਡੈਸਕ 01-02-2026
ਜਗਰਾਉਂ, 31 ਜਨਵਰੀ (ਗੁਰਦੀਪ ਸਿੰਘ ਮਲਕ)-ਕੇਂਦਰ ਸਰਕਾਰ ਵਲੋਂ ਮਗਨਰੇਗਾ ਸਕੀਮ ਖ਼ਤਮ ਕਰਕੇ ਜੋ 'ਜੀ ਰਾਮ ਜੀ' ਸਕੀਮ ਸ਼ੁਰੂ ਕੀਤੀ ਜਾ ਰਹੀ ਹੈ, ਇਸ ਸਬੰਧੀ ਪਿੰਡ ਰਸੂਲਪੁਰ ਵਿਖੇ ਪਿੰਡ ਵਾਸੀਆਂ ਨੇ ਇਕ ਵਿਸ਼ਾਲ ਇਕੱਠ ਕੀਤਾ | ਜਿਸ ਵਿਚ ਸਾਂਝਾ ਫ਼ੈਸਲਾ ਕੀਤਾ ਗਿਆ ਕਿ ਇਹ ਸਕੀਮ ਨੂੰ ਪਿੰਡਾਂ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਗੀਟਾ ਵਲੋਂ ਕੀਤਾ ਗਿਆ | ਇਸ ਮੌਕੇ ਉੱਤਮ ਸਿੰਘ, ਬਲਜੀਤ ਸਿੰਘ, ਮੱਖਣ ਸਿੰਘ, ਜਗਪਾਲ ਸਿੰਘ, ਮਾ: ਜੇਠੂ ਸਿੰਘ, ਗੁਰਮੇਲ ਸਿੰਘ, ਤਰਲੋਚਨ ਸਿੰਘ ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਤੇ ਮਨਰੇਗਾ ਮਜ਼ਦੂਰ ਹਾਜ਼ਰ ਸਨ |
ਪਿਛਲੀ ਖ਼ਬਰ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਰਾਏਕੋਟ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ 22 ਨੂੰ ਅਗਲੀ ਖ਼ਬਰ ਮਰਹੂਮ ਸਾਬਕਾ ਵਿਧਾਇਕ ਭੈਣੀ ਇਕ ਨਿਰਪੱਖ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ-ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।