ਜਗਰਾਉਂ, 13 ਫਰਵਰੀ (ਵਿਨੋਦ ਕੁਮਾਰ)-ਡੀ. ਏ. ਵੀ. ਸਕੂਲ ਦੇ ਖਿਡਾਰੀਆਂ ਨੇ ਇੰਡੀਆ ਓਪਨ ਇੰਟਰਨੈਸ਼ਨਲ ਕਿੱਕ ਬਾਕਸਿੰਗ ਕੱਪ ਵਿਚ ਸ਼ਾਨਦਾਰ ਜਿੱਤ ਹਾਸਲ ਕਰਕੇ ਸਕੂਲ ਅਤੇ ਜਗਰਾਉਂ ਦਾ ਨਾਂਅ ਚਮਕਾਇਆ ਹੈ | ਡੀ.ਏ.ਵੀ. ਸਕੂਲ ਜਗਰਾਉਂ ਦੇ ਪਿ੍ੰਸੀਪਲ ਵੇਦ ਵਰਤ ਪਲਾਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਵੀਂ ਇੰਡੀਆ ਓਪਨ ਇੰਟਰਨੈਸ਼ਨਲ ਕਿੱਕ ਬਾਕਸਿੰਗ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਦੇ ਕੇ.ਡੀ. ਯਾਦਵ ਇਨਡੋਰ ਸਟੇਡੀਅਮ ਵਿਚ ਵਾਕੋ ਇੰਡੀਆ ਕਿੱਕ ਬਾਕਸਿੰਗ ਫੈਡਰੇਸ਼ਨ ਵਲੋਂ ਕਰਵਾਈ ਗਈ, ਜਿਸ ਵਿਚ ਸਕੂਲ ਦੇ ਖਿਡਾਰੀਆਂ ਨੇ ਪੰਜਾਬ ਕਿੱਕ ਬਾਕਸਿੰਗ ਦੀ ਟੀਮ ਵਲੋਂ ਖੇਡਦਿਆਂ ਦੋ ਚਾਂਦੀ ਮੈਡਲ ਤੇ ਦੋ ਕਾਂਸੇ ਦੇ ਮੈਡਲ ਹਾਸਲ ਕੀਤੇ | ਸਕੂਲ ਦੇ ਹੋਣਹਾਰ ਖਿਡਾਰੀ ਚਰਨਪ੍ਰੀਤ ਸਿੰਘ ਨੇ ਮਿਊਜੀਕਲ ਫਾਰਮ ਵਿਚ ਚਾਂਦੀ ਮੈਡਲ ਅਤੇ +94 ਕਿਲੋ ਪੁਆਇੰਟ ਫਾਈਟ ਵਿਚ ਵੀ ਕਾਂਸੇ ਦਾ ਮੈਡਲ ਹਾਸਲ ਕਰਕੇ ਦੋ ਮੈਡਲ ਜਿੱਤੇ | ਅੰਸ਼ੂਮਨ ਕੁਮਾਰ ਨੇ 52 ਕਿਲੋ ਸਬ-ਜੂਨੀਅਰ ਵਿਚੋਂ ਲਾਈਟ ਕੁਨਟੈਕਟ ਖੇਡ ਕੇ ਚਾਂਦੀ ਦਾ ਮੈਡਲ ਹਾਸਲ ਕੀਤਾ | ਸਕੂਲ ਦੇ ਨਾਲ ਸਬੰਧਿਤ ਹਰਕਰਨਜੋਤ ਸਿੰਘ ਨੇ ਸੀਨੀਅਰ-79 ਕਿਲੋ ਵਿਚ ਚਾਂਦੀ ਦਾ ਮੈਡਲ ਹਾਸਲ ਕੀਤਾ | ਜਦਕਿ ਸਕੂਲ ਦੇ ਤਿੰਨ ਵਿਦਿਆਰਥੀਆਂ ਬਵਨੀਤ ਸਿੰਘ, ਚਾਹਲਪ੍ਰੀਤ ਸਿੰਘ, ਐਸ਼ਪ੍ਰੀਤ ਸਿੰਘ ਨੇ ਵੀ ਇੰਨ੍ਹਾਂ ਖੇਡਾਂ ਵਿਚ ਚੰਗੀ ਭਾਗੀਦਾਰੀ ਕੀਤੀ | ਇੰਨ੍ਹਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ | ਪਿ੍ੰਸੀਪਲ ਵੇਦ ਵਰਤ ਪਲਾਹ ਨੇ ਕਿਹਾ ਕਿ ਕੋਚ ਸੁਰਿੰਦਰ ਪਾਲ ਵਿੱਜ (ਡੀ.ਪੀ.ਈ.) ਦੀ ਮਿਹਨਤ ਰੰਗ ਲਿਆਈ ਹੈ |