15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਹੰਬੜਾਂ-ਵਲੀਪੁਰ ਕਲਾਂ ਸੜਕ 18 ਫੁੱਟ ਬਣਨ ਨਾਲ ਲੋਕਾਂ ਨੂੰ ਰਾਹਤ ਮਿਲੇਗੀ-ਜੱਗਾ ਭੰਦੋਲ/ਬਿੱਟੂ ਧਾਲੀਵਾਲ/ਪ੍ਰਧਾਨ

ਅਜੀਤ ਡੈਸਕ 14-02-2026
ਹੰਬੜਾਂ, 13 ਫਰਵਰੀ (ਮੇਜਰ ਹੰਬੜਾਂ)-ਪਿੰਡ ਹੰਬੜਾਂ ਦਾਣਾ ਮੰਡੀ ਤੋਂ ਲੈ ਕੇ ਪਿੰਡ ਵਲੀਪੁਰ ਕਲਾਂ ਨੂੰ ਜੋੜਦੀ ਤਿੰਨ ਕਿਲੋਮੀਟਰ ਸੜਕ ਹੁਣ 18 ਫੁੱਟੀ ਬਣਨ ਨਾਲ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਵਾਪਰ ਰਹੀਆਂ ਸੜਕ ਘਟਨਾਵਾਂ ਵਿਚ ਕਮੀ ਆਵੇਗੀ | ਇਹ ਪ੍ਰਗਟਾਵਾ ਕਸਬਾ ਹੰਬੜਾਂ ਦੇ ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਅਗਾਂਹਵਧੂ ਕਿਸਾਨ ਮਹਾਂ ਸਿੰਘ ਬਿੱਟੂ ਅਤੇ ਖੇਤੀਬਾੜੀ ਸਭਾ ਹੰਬੜਾਂ ਦੇ ਉੱਪ ਪ੍ਰਧਾਨ ਕਮਲਦੀਪ ਸਿੰਘ ਬਾਦਲ ਨੇ ਸੜਕ ਬਣਾਏ ਜਾਣ ਲਈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਡਾ: ਕੇ.ਐੱਨ.ਐੱਸ ਕੰਗ ਦੀ ਸ਼ਲਾਘਾ ਕਰਦਿਆਂ ਕੀਤਾ, ਉੱਥੇ ਉਨ੍ਹਾਂ ਨੇ ਮੰਡੀ ਬੋਰਡ ਦੇ ਮਿਹਨਤੀ ਅਧਿਕਾਰੀ ਐਕਸੀਅਨ ਸ੍ਰੀ ਜਤਿਨ ਸਿੰਗਲਾ, ਐੱਸ.ਡੀ.ਓ ਗੁਰਜੀਤ ਸਿੰਘ ਅਤੇ ਜੇ.ਈ. ਲਵਪ੍ਰੀਤ ਸਿੰਘ ਦੀ ਵੀ ਪ੍ਰਸੰਸਾ ਕੀਤੀ, ਜਿੰਨ੍ਹਾਂ ਵਲੋਂ ਲੋਕਾਂ ਦੀ ਮੰਗ 'ਤੇ ਉਕਤ ਸੜਕ ਨੂੰ ਸਮੇਂ ਤੋਂ ਪਹਿਲਾਂ ਬਣਾ ਕੇ ਵੱਡਾ ਕਾਰਜ ਕੀਤਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀ ਲੰਮੇ ਸਮੇਂ ਤੋਂ ਸੜਕ ਬਣਾਏ ਜਾਣ ਦੀ ਮੰਗ ਸੀ ਪਰ ਹੁਣ ਉਕਤ ਸੜਕ ਜੋ ਕਿ ਬਣਨੀ ਸ਼ੁਰੂ ਹੋ ਚੁੱਕੀ ਹੈ ਦੇ ਬਣਨ ਨਾਲ ਇਲਾਕੇ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸਾਬਕਾ ਸਰਪੰਚ ਜੱਗਾ ਨੇ ਕਿਹਾ ਕਿ ਉਕਤ ਸੜਕ ਤੋਂ ਦਰਜਨਾਂ ਸਕੂਲੀ ਬੱਸਾਂ ਬੱਚਿਆਂ ਨੂੰ ਲੈ ਕੇ ਗੁਜਰਦੀਆਂ ਹਨ ਤੇ ਭਾਰੀ ਟ੍ਰੈਫ਼ਿਕ ਰਹਿੰਦਾ ਸੀ ਅਤੇ ਉਕਤ ਸੜਕ ਮੁੱਖ ਸੜਕ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈਂਦਾ ਸੀ ਹੁਣ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ |
ਪਿਛਲੀ ਖ਼ਬਰ ਕਿੱਲੀ ਚਾਹਲਾਂ ਰੈਲੀ ਪੰਜਾਬ 'ਚੋਂ ਨਸ਼ਿਆਂ ਦੇ ਖ਼ਾਤਮੇ ਲਈ ਸਹਾਈ ਬਣੇਗੀ-ਕੋਆਰਡੀਨੇਟਰ ਥਿੰਦ ਅਗਲੀ ਖ਼ਬਰ ਰਾਸ਼ਟਰੀ ਮਾਰਗਾਂ ਦੇ ਨਿਰਮਾਣ 'ਚ ਮਿੱਟੀ ਦੀ ਖ਼ਪਤ ਕਾਰਨ ਭੱਠਾ ਉਦਯੋਗ ਲਈ ਖੜ੍ਹਾ ਹੋਇਆ ਵੱਡਾ ਸੰਕਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।