15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕਾਂਗਰਸ ਦੇ ਵਿਰੋਧੀ ਧਿਰ ਆਗੂ ਵਲੋਂ ਕੈਬਨਿਟ ਮੰਤਰੀ ਵਿਰੁੱਧ ਘਟੀਆ ਸ਼ਬਦਾਵਲੀ ਦੀ ਹਰ ਪਾਰਟੀ ਨਿੰਦਾ ਕਰੇ-ਪਮਾਲ

ਅਜੀਤ ਡੈਸਕ 14-02-2026
ਮੁੱਲਾਂਪੁਰ-ਦਾਖਾ, 13 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਕੇਂਦਰੀ ਸਰਕਾਰ 'ਚ ਨੁਮਾਇੰਦਗੀ ਵਾਲੀ ਜਮਾਤ ਅਤੇ ਕਾਂਗਰਸ ਦੇ ਉੱਚ ਆਗੂਆਂ ਵਿਚਕਾਰ ਸ਼ਬਦੀ ਜੰਗ ਦੇਸ਼ ਦੀਆਂ ਲੋਕਤੰਤਰੀ ਪ੍ਰੰਪਰਾਵਾਂ ਦੇ ਵਿਰੁੱਧ ਅਤੇ ਬਾਬਾ ਸਾਹਿਬ ਡਾ: ਬੀ.ਆਰ ਅੰਬੇਡਕਰ ਦੁਆਰਾ ਰਚਿਤ ਭਾਰਤੀ ਸੰਵਿਧਾਨ ਦੇ ਉਲਟ ਹੈ | ਇਹ ਪ੍ਰਗਟਾਵਾ ਸੇਵਾਮੁਕਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਤਿੰਦਰ ਸਿੰਘ ਪਮਾਲ ਵਲੋਂ ਕੀਤਾ ਗਿਆ | ਪਮਾਲ ਨੇ ਕਿਹਾ ਕਿ ਸੰਵਿਧਾਨਿਕ ਫ਼ਰਜ਼ਾਂ ਦੀ ਥਾਂ ਸਿਆਸੀ ਆਗੂਆਂ ਧਿਰ ਪਹਿਲੀ ਵਲੋਂ ਧਿਰ ਦੂਜੀ 'ਤੇ ਗਲਤ ਇਲਜ਼ਾਮ ਤਰਾਸ਼ੀ ਬੇਹੱਦ ਘਟੀਆ ਹੈ | ਪਮਾਲ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਸ਼ਬਦਾਂ ਦੀ ਮਰਿਯਾਦਾ ਕਾਇਮ ਰੱਖਣੀ ਨਹੀਂ ਆਉਂਦੀ, ਉਹ ਪੂਰੇ ਭਾਰਤ ਜਾਂ ਰਾਜਾਂ ਦੀ ਨੁਮਾਇੰਦਗੀ ਕਰਕੇ ਕਿਸੇ ਦਾ ਕੀ ਸੰਵਾਰ ਸਕਦੇ ਹਨ | ਸੈਸ਼ਨ 'ਚ ਸੱਤ੍ਹਾਧਾਰੀ ਅਤੇ ਵਿਰੋਧੀਆਂ ਵਿਚਕਾਰ ਸਖ਼ਤ ਟਕਰਾਅ ਆਮ ਭਾਰਤੀ ਨੂੰ ਪੀੜਾ ਦੇਣ ਵਾਲਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਵਿਰੋਧੀ ਧਿਰ ਦੇ ਆਗੂ ਵਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਵਿਰੁੱਧ ਅਜਿਹੇ ਸ਼ਬਦ ਵਰਤੇ, ਜਿੰਨ੍ਹਾਂ ਨੂੰ ਸਾਡਾ ਸਮਾਜ ਬੋਲਣ ਦੀ ਆਗਿਆ ਨਹੀਂ ਦਿੰਦਾ, ਅਜਿਹੇ ਆਗੂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਜਤਿੰਦਰ ਸਿੰਘ ਪਮਾਲ ਨੇ ਕਿਹਾ ਕਿ ਅਜਿਹੇ ਆਗੂ ਭਾਰਤੀ ਨਿਆਂਪਾਲਿਕਾ ਦੀ ਭਰੋਸੇ ਯੋਗਤਾ ਨੂੰ ਨੀਵਾਂ ਕਰ ਰਹੇ ਹਨ | ਅਜਿਹੇ ਇਤਰਾਜ਼ਯੋਗ ਬਿਆਨ ਬੰਦ ਕਰਵਾਉਣ ਲਈ ਸਬੰਧਿਤ ਪਾਰਟੀ ਨੂੰ ਕੋਈ ਵਿਧੀ-ਵਿਧਾਨ ਲਾਗੂ ਕਰਨਾ ਚਾਹੀਦਾ |
ਪਿਛਲੀ ਖ਼ਬਰ ਰੇਤ ਮਾਫੀਏ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨਿੰਦਣਯੋਗ-ਆਗੂ ਲਲਤੋਂ ਅਗਲੀ ਖ਼ਬਰ ਕਿੱਲੀ ਚਾਹਲਾਂ ਰੈਲੀ ਪੰਜਾਬ 'ਚੋਂ ਨਸ਼ਿਆਂ ਦੇ ਖ਼ਾਤਮੇ ਲਈ ਸਹਾਈ ਬਣੇਗੀ-ਕੋਆਰਡੀਨੇਟਰ ਥਿੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।