15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਰੇਤ ਮਾਫੀਏ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨਿੰਦਣਯੋਗ-ਆਗੂ ਲਲਤੋਂ

ਅਜੀਤ ਡੈਸਕ 14-02-2026
ਹੰਬੜਾਂ, 13 ਫਰਵਰੀ (ਮੇਜਰ ਹੰਬੜਾਂ)-ਰੇਤ ਮਾਫੀਏ ਵਲੋਂ ਪਿੰਡ ਖਹਿਰਾ ਬੇਟ ਸਮੇਤ ਹੋਰ ਰੇਤੇ ਦੀਆਂ ਖੱਡਾਂ 'ਤੇ ਨਾਜਾਇਜ਼ ਮਾਈਨਿੰਗ ਕੀਤੇ ਜਾਣ ਲਈ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਜਾਪਦਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਦਾ ਅਤੇ ਮਾਨ ਸਰਕਾਰ ਦਾ ਕੋਈ ਡਰ ਨਹੀਂ | ਇਹ ਪ੍ਰਗਟਾਵਾ ਸੀਨੀਅਰ ਆਗੂ ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ ਨੇ ਖਹਿਰਾ ਬੇਟ ਵਿਖੇ ਰੇਤ ਮਾਫੀਏ ਵਲੋਂ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਨਾਜਾਇਜ਼ ਮਾਈਨਿੰਗ ਕੀਤੇ ਜਾਣ ਲਈ ਜੱਦੋ ਜ਼ਹਿਦ ਕੀਤੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕੀਤਾ | ਸਾਬਕਾ ਸਰਪੰਚ ਲਲਤੋਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇੱਥੇ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਮਾਈਨਿੰਗ ਨੂੰ ਬੰਦ ਕਰਕੇ ਲੋਕਾਂ ਨੂੰ ਰਾਹਤ ਦੇਵੇ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ | ਸਾਬਕਾ ਸਰਪੰਚ ਲਲਤੋਂ ਨੇ ਕਿਹਾ ਕਿ ਸੂਬਾ ਸਰਕਾਰ ਰੇਤ ਮਾਫੀਏ ਨੂੰ ਨੱਥ ਪਾਵੇ ਕਿਉਂਕਿ ਦੇਖਣ 'ਚ ਆਇਆ ਹੈ ਕਿ ਉਹ ਕੁਝ ਅਫ਼ਸਰਾਂ ਤੇ ਲੀਡਰਾਂ ਦੀ ਮਿਲਭੁਗਤ ਨਾਲ ਰੇਤੇ ਦਾ ਕਾਲਾ ਕਾਰੋਬਾਰ ਚਲਾ ਰਹੇ ਹਨ, ਜਿਸ ਲਈ ਸਰਕਾਰ ਅਜਿਹੇ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਨੱਥ ਪਾਵੇ | ਸਾਬਕਾ ਸਰਪੰਚ ਲਲਤੋਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਪਿੰਡ ਖਹਿਰਾ ਬੇਟ ਦੇ ਲੋਕਾਂ ਸਮੇਤ ਮਹਿਲਾਵਾਂ ਨੂੰ ਦਿਨ-ਰਾਤ ਦੇ ਧਰਨੇ 'ਚ ਬੈਠਣਾ ਪੈ ਰਿਹਾ ਹੈ, ਜੋ ਕਿ ਸਰਕਾਰ ਅਤੇ ਪ੍ਰਸ਼ਾਸਨ ਲਈ ਬਹੁਤ ਮਾੜੀ ਗੱਲ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅੱਜ ਸੂਬੇ ਅੰਦਰ ਵੱਧ ਰਹੇ ਗੈਂਗਸਟਰ ਸਮੇਤ ਲੁੱਟਾਂ-ਖੋਹਾਂ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਵੀ ਰੋਕਣ 'ਚ ਅਸਮਰੱਥ ਹੈ, ਜਿਸ ਲਈ ਸੂਬਾ ਸਰਕਾਰ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਨਾਲ ਰੇਤੇ ਬੱਜ਼ਰੀ ਦੀ ਹੋ ਰਹੀ ਕਾਲਾ ਬਜ਼ਾਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ |
ਪਿਛਲੀ ਖ਼ਬਰ ਦਾਖਾ ਪੁਲਿਸ ਵਲੋਂ ਮੁੱਲਾਂਪੁਰ ਰੇਲਵੇ ਸਟੇਸ਼ਨ/ਬੱਸ ਸਟੈਂਡ 'ਤੇ 'ਆਪ੍ਰੇਸ਼ਨ ਪ੍ਰਹਾਰ' ਤਹਿਤ ਚੈਕਿੰਗ ਅਗਲੀ ਖ਼ਬਰ ਕਾਂਗਰਸ ਦੇ ਵਿਰੋਧੀ ਧਿਰ ਆਗੂ ਵਲੋਂ ਕੈਬਨਿਟ ਮੰਤਰੀ ਵਿਰੁੱਧ ਘਟੀਆ ਸ਼ਬਦਾਵਲੀ ਦੀ ਹਰ ਪਾਰਟੀ ਨਿੰਦਾ ਕਰੇ-ਪਮਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।