ਹਠੂਰ, 17 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ 13 ਮੰਜ਼ਿਲਾਂ ਨਾਨਕਸਰ ਝੋਰੜਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੁਖੀ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਮੱਸਿਆ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ | ਜਿਸ ਵਿਚ ਪਰਸੋਂ ਤੋਂ ਆਰੰਭ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਅੱਜ ਭੋਗ ਪਾਏ ਗਏ, ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ | ਜਿਸ ਵਿਚ ਰਾਗੀ ਭਾਈ ਸਤਨਾਮ ਸਿੰਘ ਨੇ ਆਰਤੀ ਕੀਰਤਨ ਕੀਤਾ ਅਤੇ ਭਾਈ ਮਨਜੀਤ ਸਿੰਘ, ਭਾਈ ਸਤਨਾਮ ਸਿੰਘ ਭਦੌੜ, ਭਾਈ ਚਮਕੌਰ ਸਿੰਘ ਨੇ ਵੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਉਪਰੰਤ ਢਾਡੀ ਭਾਈ ਦੇਸ਼ਰਾਜ ਸਿੰਘ ਦੀਵਾਨਾ ਅਤੇ ਕਵੀਸ਼ਰ ਭਾਈ ਅਜਮੇਰ ਸਿੰਘ ਕਾਲਸਾਂ ਦੇ ਜਥਿਆਂ ਨੇ ਇਤਿਹਾਸਕ ਪ੍ਰਸੰਗ ਸੁਣਾ ਕੇ ਹਾਜ਼ਰੀ ਭਰੀ | ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਇਸ ਮੌਕੇ ਪ੍ਰਬਚਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਤੇ ਗੁਰਬਾਣੀ ਸਾਡੇ ਸਾਰੇ ਸ਼ੰਕੇ ਨਵਿੱਰਤ ਕਰਦੀ ਹੈ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਸਾਨੂੰ ਸਭ ਨੂੰ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਗੁਰ-ਉਪਦੇਸ਼ 'ਤੇ ਪਹਿਰਾ ਦੇਣ ਦੀ ਲੋੜ ਹੈ | ਇਸ ਮੌਕੇ ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ ਨਾਨਕਸਰ, ਭਾਈ ਬਿੰਦਰ ਸਿੰਘ ਝੋਰੜਾਂ, ਭਾਈ ਗੋਰਾ ਸਿੰਘ ਨਾਨਕਸਰ, ਭਾਈ ਜੱਸਾ ਸਿੰਘ ਨਾਨਕਸਰ, ਅੰਮਿ੍ਤਪਾਲ ਸਿੰਘ ਲੁਧਿਆਣਾ, ਰਾਜਪਾਲ ਸਿੰਘ ਰਤੀਆ, ਰਣ ਸਿੰਘ ਮਾਣੂੰਕੇ, ਕਿ੍ਸ਼ਨ ਕੁਮਾਰ ਫਤਹਿਬਾਦ, ਪ੍ਰਗਟ ਸਿੰਘ ਰਤੀਆ, ਬਿੱਕਰ ਸਿੰਘ ਡੱਲਾ, ਲਛਮਣ ਸਿੰਘ ਕੈਨੇਡਾ, ਪਰਮਜੀਤ ਸਿੰਘ ਚੰਨਣਵਾਲ, ਰਣਵੀਰ ਸਿੰਘ ਚੰਨਣਵਾਲ, ਜੱਗੀ ਸਿੰਘ ਝੋਰੜਾਂ, ਪ੍ਰੀਤਮ ਸਿੰਘ ਕੈਨੇਡਾ, ਭਾਈ ਕਰਮਜੀਤ ਸਿੰਘ ਦੇਹੜਕਾ, ਨਛੱਤਰ ਸਿੰਘ, ਲਛਮਣ ਸਿੰਘ ਖਹਿਰਾ, ਕੁਲਵੰਤ ਸਿੰਘ ਦੇਹੜਕਾ ਆਦਿ ਹਾਜ਼ਰ ਸਨ |