ਪਿੰਡ ਸ਼ਹਿਜਾਦ ਨੇੜੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ
ਅਜੀਤ ਡੈਸਕ
19-02-2026
ਜੋਧਾਂ, 18 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਬੀਤੇ ਦਿਨੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਅਣ-ਪਛਾਤੇ ਵਿਅਕਤੀ ਦੀ ਮਿ੍ਤਕ ਦੇਹ ਮਿਲਣ ਬਾਅਦ ਅੱਜ ਥਾਣਾ ਜੋਧਾਂ ਪੁਲਿਸ ਵਲੋਂ ਇਸ ਮਾਮਲੇ ਵਿਚ ਕੁਝ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ¢ ਪੁਲਿਸ ਸਬ ਡਵੀਜ਼ਨ ਦਾਖਾ ਦੇ ਡੀ.ਐੱਸ.ਪੀ ਵਰਿੰਦਰ ਸਿੰਘ, ਐੱਸ.ਐੱਚ.ਓ. ਸਾਹਿਬਮੀਤ ਸਿੰਘ ਵਲੋਂ ਥਾਣਾ ਜੋਧਾਂ ਵਿਖੇ ਪ੍ਰੈ?ਸ ਕਾਨਫ਼ਰੰਸ ਕਰਕੇ ਦੱਸਿਆ ਕਿ ਬੀਤੇ ਸੋਮਵਾਰ ਦੀ ਸ਼ਾਮ ਜੋਧਾਂ ਪੁਲਿਸ ਨੂੰ ਹੈਲਪ ਲਾਈਨ ਨੰਬਰ 112 'ਤੇ ਇਤਲਾਹ ਮਿਲੀ ਕਿ ਪਿੰਡ ਸ਼ਹਿਜਾਦ ਨੇੜੇ ਕੋਈ ਅਣ-ਪਛਾਤਾ ਵਿਅਕਤੀ ਸੜਕ ਕਿਨਾਰੇ ਡਿੱਗਾ ਪਿਆ ਹੈ, ਇਤਲਾਹ ਮਿਲਦਿਆਂ ਹੀ ਪੁਲਿਸ ਘਟਨਾ ਸਥਾਨ 'ਤੇ ਪੁੱਜੀ¢ ਮੌਕੇ 'ਤੇ ਜਾ ਕੇ ਵੇਖਿਆ ਤਾਂ ਉਕਤ ਵਿਅਕਤੀ ਦੀ ਮੌਤ ਹੋ ਚੁੱਕੀ ਸੀ¢ ਡੀ.ਐੱਸ.ਪੀ ਖੋਸਾ ਨੇ ਦੱਸਿਆ ਕਿ ਜੋਧਾਂ ਪੁਲਿਸ ਵਲੋਂ ਕਤਲ ਦੀ ਸ਼ੰਕਾ ਦੇ ਚੱਲਦਿਆਂ 103, 3 (5) ਬੀ.ਐੱਨ.ਐੱਸ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ¢ ਉਨ੍ਹਾਂ ਦੱਸਿਆ ਇਸ ਮਾਮਲੇ ਵਿਚ ਫ਼ੋਨ ਲੋਕੇਸ਼ਨ, ਖ਼ੁਫ਼ੀਆ ਤੰਤਰ ਦੀ ਮਦਦ ਨਾਲ ਜੋਧਾਂ ਪੁਲਿਸ ਵਲੋਂ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਯੁੱਧਵੀਰ ਸਿੰਘ, ਸੁਰਿੰਦਰਪਾਲ ਸਿੰਘ ਤੇ ਸੁਰਜੀਤ ਕੌਰ ਸੁਰਿੰਦਰਪਾਲ ਸਿੰਘ ਵਾਸੀ ਲੋਧੀਪੁਰ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਗਿ੍ਫ਼ਤਾਰ ਕੀਤਾ ਹੈ¢ ਡੀ.ਐੱਸ.ਪੀ ਖੋਸਾ ਦੱਸਿਆ ਕਿ ਦੌਰਾਨੇ ਤਫ਼ਤੀਸ਼ ਪਤਾ ਲੱਗਾ ਕਿ ਮਿ੍ਤਕ ਧੀਰਜ ਥਾਪਾ ਨੇਪਾਲ ਮੂਲ ਦਾ ਵਿਅਕਤੀ ਸੀ, ਜੋ ਪਿਛਲੇ 10 ਸਾਲ ਤੋਂ ਲੁਧਿਆਣਾ ਵਿਖੇ ਰਹਿ ਰਿਹਾ ਸੀ¢ ਉਹ ਪੈਲੇਸਾਂ ਅੰਦਰ ਵਿਆਹ-ਸ਼ਾਦੀਆਂ ਵਿਚ ਕੁੱਕ ਵਜੋਂ ਕੰਮ ਕਰਦਾ ਸੀ¢ ਉਕਤ ਵਿਅਕਤੀ 16 ਫਰਵਰੀ ਦੀ ਸ਼ਾਮ ਦੋਵੇਂ ਵਿਅਕਤੀ ਅਤੇ ਮਹਿਲਾ ਆਪਣੀ ਆਈ 20 ਗੱਡੀ ਰਾਹੀਂ ਲੁਧਿਆਣਾ-ਪੱਖੋਵਾਲ ਰੋਡ'ਤੇ ਜਾ ਰਹੇ ਸਨ, ਉਨ੍ਹਾਂ ਦੀ ਕਾਰ ਨੇ ਨੇਪਾਲੀ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਦੁਰਘਟਨਾ ਤੋਂ ਬਾਅਦ ਤਿੰਨਾਂ ਨੇ ਇਸ ਨੇਪਾਲੀ ਵਿਅਕਤੀ ਨੂੰ ਹਸਪਤਾਲ ਲਿਜਾਣ ਲਈ ਗੱਡੀ ਵਿਚ ਬਿਠਾ ਲਿਆ ਪ੍ਰੰਤੂ ਪਿੰਡ ਸ਼ਹਿਜਾਦ ਨੇੜੇ ਬੇਅਬਾਦ ਕਾਲੋਨੀ ਬਾਹਰ ਸੁੱਟ ਕੇ ਫ਼ਰਾਰ ਹੋ ਗਏ¢ ਗਿ੍ਫ਼ਤਾਰ ਵਿਅਕਤੀਆਂ ਕੋਲੋਂ ਵਰਤੀ ਗਈ ਆਈ-20 ਕਾਰ ਵੀ ਬਰਾਮਦ ਕਰ ਲਈ ਗਈ¢