24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕੈਮਾਂ ਵਾਲੀ ਢਾਬ ਅਖਾੜਾ ਦਾ ਜੋੜ ਮੇਲ 18 ਅਤੇ 19 ਮਾਰਚ ਨੂੰ

ਅਜੀਤ ਡੈਸਕ 20-02-2026
ਜਗਰਾਉਂ, 19 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਪਿੰਡ ਅਖਾੜਾ ਦੇ ਇਤਿਹਾਸਕ ਸਥਾਨ ਕੈਮਾਂ ਵਾਲੀ ਢਾਬ ਦੇ ਚੇਤ ਚੌਕਸ ਦਾ ਇਤਿਹਾਸਕ ਤੇ ਪ੍ਰੰਪਰਾਗਤ ਜੋੜ ਮੇਲ 18 ਅਤੇ 19 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਹੰਤ ਜਰਨੈਲ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕੋਤਰੀ ਪਾਠ ਆਰੰਭ ਕੀਤੇ ਜਾਣਗੇ | 18 ਅਤੇ 19 ਮਾਰਚ ਨੂੰ ਪੰਥ ਦੇ ਨਾਮੀ ਰਾਗੀ, ਢਾਡੀ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨਗੇ | ਜੋੜ ਮੇਲ ਦੇ ਅਖੀਰਲੇ ਦਿਨ ਨਾਮੀ ਪਹਿਲਵਾਨਾਂ ਦੇ ਘੋਲ ਕਰਵਾਏ ਜਾਣਗੇ | ਆਥਣ ਵੇਲੇ ਪ੍ਰੰਪਰਾਗਤ ਲੋਕ ਗਾਇਕੀ ਦਾ ਖੁੱਲ੍ਹਾ ਅਖਾੜਾ ਸਜੇਗਾ |

ਪਿਛਲੀ ਖ਼ਬਰ ਵੇਰਕਾ ਸਹਿਕਾਰੀ ਸਭਾ ਪਿੰਡ ਸਿੱਧਵਾਂ ਕਲਾਂ ਵਲੋਂ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।