ਰਾਏਕੋਟ, 19 ਫਰਵਰੀ (ਸੁਸ਼ੀਲ)-ਸਾਹਿਬਜ਼ਾਦਾ ਜੋਰਵਾਰ ਸਿੰਘ ਸਰਕਾਰੀ ਕਾਲਜ ਬੁਰਜ ਹਰੀ ਸਿੰਘ, ਰਾਏਕੋਟ ਵਿਖ਼ੇ ਸਾਲਾਨਾ ਅਥਲੈਟਿਕ ਮੀਟ ਪਿ੍ੰਸੀਪਲ ਡਾ. ਮਮਤਾ ਕੋਛੜ ਦੀ ਦੇਖ-ਰੇਖ ਹੇਠ ਕਰਵਾਈ ਗਈ | ਜਿਸ ਵਿਚ 800, 400, 200 ਅਤੇ 100 ਮੀਟਰ ਦੌੜਾਂ ਤੋਂ ਇਲਾਵਾ ਸ਼ਾਟਪੁੱਟ, ਰੱਸਾਕਸੀ, ਸੈਕ ਰੇਸ ਆਦਿ ਖੇਡ ਮੁਕਾਬਲੇ ਕਰਵਾਏ ਗਏ | ਜਿਸ ਵਿਚ ਲੜਕੇ ਅਤੇ ਲੜਕੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ | ਸਮਾਗਮ ਦੌਰਾਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੇ ਜੀਵਨ ਵਿਚ ਖੇਡਾਂ ਦਾ ਅਹਿਮ ਯੋਗਦਾਨ ਹੁੰਦਾ ਹੈ | ਸਮਾਗਮ ਦੇ ਅੰਤ ਵਿਚ ਕਾਲਜ ਪਿ੍ੰਸੀਪਲ ਡਾ. ਮਮਤਾ ਕੋਛੜ ਵਲੋਂ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਆਏ ਹੋਏ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਿਤਾ ਗਿਆ ਅਤੇ ਇਸ ਅਥਲੈਟਿਕ ਮੀਟ ਨੂੰ ਸਫ਼ਲ ਬਣਾਉਣ ਕਾਲਜ ਦੇ ਸਰੀਰਕ ਸਿਖਿਆ ਵਿਭਾਗ ਦੇ ਮੁਖੀ ਪ੍ਰੋ. ਜਗਦੀਪ ਸਿੰਘ ਸਮੇਤ ਬਾਕੀ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ |