05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਾਹਿਤ ਸਭਾ ਜਗਰਾਉਂ ਦਾ ਸਾਲਾਨਾ ਸਨਮਾਨ ਸਮਾਗਮ 22 ਨੂੰ

ਅਜੀਤ ਡੈਸਕ 21-02-2026
• ਦੂਰਦਰਸ਼ਨ ਦੇ ਸੇਵਾ ਮੁਕਤ ਡਾਇਰੈਕਟਰ ਹਰਜੀਤ ਸਿੰਘ ਸਮੇਤ 6 ਸ਼ਖ਼ਸੀਅਤਾਂ ਦਾ ਹੋਵੇਗਾ ਸਨਮਾਨ
ਜਗਰਾਉਂ, 20 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸਾਹਿਤ ਸਭਾ ਜਗਰਾਉਂ ਨੇ ਸਲਾਨਾ ਸਮਾਗਮ ਮੌਕੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਐਲਾਨ ਕੀਤਾ ਹੈ | ਸਭਾ ਦੇ ਪ੍ਰਧਾਨ ਅਵਤਾਰ ਜਗਰਾਉ ਅਤੇ ਸਰਪ੍ਰਸਤ ਹਰਕੋਮਲ ਸਿੰਘ ਬਰਿਆਰ ਨੇ ਦੱਸਿਆ ਕਿ ਸਾਹਿਤ ਸਭਾ ਵਲੋਂ ਸਲਾਨਾ ਸਮਾਗਮ 22 ਮਾਰਚ, ਦਿਨ ਐਤਵਾਰ ਨੂੰ ਜਗਰਾਉਂ ਵਿਖੇ ਕਰਵਾਇਆ ਜਾ ਰਿਹਾ ਹੈ | ਸਭਾ ਦੇ ਜਨਰਲ ਸਕੱਤਰ ਰਾਜਦੀਪ ਤੂਰ ਨੇ ਦੱਸਿਆ ਕਿ ਇਸ ਵਾਰ ਸਮਾਜ ਸੇਵੀ ਸੰਤ ਸਿੰਘ ਯਾਦਗਾਰੀ ਨਾਟਕ ਪੁਰਸਕਾਰ ਹਰਜੀਤ ਸਿੰਘ ਸੇਵਾ ਮੁਕਤ ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ ਨੂੰ , ਸਭਾ ਦੇ ਫਾਊਾਡਰ ਮੈਂਬਰ ਅਤੇ ਗ਼ਜ਼ਲ ਜਗਤ ਦੀ ਅਜ਼ੀਮ ਸ਼ਖ਼ਸੀਅਤ ਕੇਸਰ ਸਿੰਘ ਨੀਰ ਯਾਦਗਾਰੀ ਪੁਰਸਕਾਰ ਉੱਘੇ ਗਜ਼ਲਗੋ ਤਰਸੇਮ ਨੂਰ ਨੂੰ, ਜਸਵੰਤ ਕੰਵਲ ਗਲਪ ਪੁਰਸਕਾਰ, ਭੁਪਿੰਦਰ ਸਿੰਘ ਧਾਲੀਵਾਲ ਵਲੋਂ ਆਪਣੀ ਮਾਤਾ ਹਰਬੰਸ ਕੌਰ ਧਾਲੀਵਾਲ ਨੂੰ ਸਮਰਪਿਤ, ਜਸਵਿੰਦਰ ਧਰਮਕੋਟ ਨੂੰ , ਉੱਘੇ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਯਾਦਗਾਰੀ ਪੁਰਸਕਾਰ ਅਰਵਿੰਦਰ ਕੌਰ ਕਾਕੜਾ ਨੂੰ , ਰਾਜਿੰਦਰ ਰਾਜ਼ ਸਵੱਦੀ ਯਾਦਗਾਰੀ ਪੁਰਸਕਾਰ ਰਿਤੂ ਵਾਸੂਦੇਵ ਨੂੰ , ਸੁਰਜੀਤ ਕੌਰ ਮੌਜੀ ਯਾਦਗਾਰੀ ਪੁਰਸਕਾਰ ਸੁਖਵਿੰਦਰ ਅੰਮਿ੍ਤ ਨੂੰ ਅਤੇ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਸਾਹਿਤ ਸਭਾ ਦਾ ਵਿਸ਼ੇਸ਼ ਪੁਰਸਕਾਰ ਅਜੀਤ ਪਿਆਸਾ ਨੂੰ ਦਿੱਤਾ ਜਾਵੇਗਾ | ਇਸ ਸਮਾਗਮ ਦੀ ਪ੍ਰਧਾਨਗੀ ਸਵਰਨਜੀਤ ਸਵੀ ਚੇਅਰਮੈਨ ਆਰਟ ਕੌਂਸਲ ਪੰਜਾਬ ਕਰਨਗੇ | ਸਨਮਾਨ ਸਮਾਰੋਹ ਤੋਂ ਇਲਾਵਾ ਕਵੀ ਦਰਬਾਰ ਵੀ ਹੋਵੇਗਾ |
ਪਿਛਲੀ ਖ਼ਬਰ ਲੁਧਿਆਣਾ ਦੀ ਕੇਂਦਰੀ, ਬੋਰਸਟਲ ਅਤੇ ਜਨਾਨਾ ਜੇਲ੍ਹਾਂ ਦਾ ਵਿਧਾਨ ਸਭਾ ਕਮੇਟੀ ਵਲੋਂ ਨਿਰੀਖਣ ਅਗਲੀ ਖ਼ਬਰ ਸੱਤ੍ਹਾਧਾਰੀ ਪਾਰਟੀ ਦੇ ਕੁੱਝ ਆਗੂ ਪਿੰਡ ਆਂਡਲੂ 'ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ 'ਚ ਲਗਾ ਰਹੇ ਨੇ ਅੜਿੱਕਾ-ਸਰਪੰਚ ਬਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।