04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਇਯਾਲੀ ਵਲੋਂ ਜਾਂਗਪੁਰ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਫਰੰਦੀਪੁਰ ਤੇ ਜਾਂਗਪੁਰ ਕਬੱਡੀ ਟੀਮਾਂ ਵਿਚਕਾਰ ਮੁਕਾਬਲਾ ਸਖ਼ਤ ਰਿਹਾ

ਅਜੀਤ ਡੈਸਕ 21-02-2026
ਮੁੱਲਾਂਪੁਰ-ਦਾਖਾ, 20 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਪਿੰਡ ਜਾਂਗਪੁਰ (ਲੁਧਿ:) ਕਬੱਡੀ ਕਲੱਬ ਵਲੋਂ ਐੱਨ.ਆਰ.ਆਈਜ਼, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹਾਈਟੈੱਕ ਖੇਡ ਗਰਾਊਾਡ-ਕਮ ਪਾਰਕ ਜਾਂਗਪੁਰ ਵਿਖੇ 6ਵੇਂ ਕਬੱਡੀ ਕੱਪ ਮੌਕੇ ਵਜ਼ਨੀ ਅਤੇ ਆਲ ਓਪਨ ਪਿੰਡ ਵਾਰ ਕਬੱਡੀ ਮੁਕਾਬਲਿਆਂ ਵਿਚ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਮੱਲ ਪਹੁੰਚੇ | ਟੂਰਨਾਮੈਂਟ ਪ੍ਰਬੰਧਕਾਂ ਦੇ ਸੱਦੇ 'ਤੇ ਉਚੇਚਾ ਪਹੁੰਚੇ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਕਬੱਡੀ ਟੂਰਨਾਮੈਂਟ ਦੇ ਉਦਘਾਟਨ ਉਪਰੰਤ ਪਹਿਲੇ ਮੁਕਾਬਲੇ ਦੀਆਂ ਟੀਮਾਂ ਨਾਲ ਜਾਣ-ਪਹਿਚਾਣ ਸਮੇਂ ਐੱਮ.ਐੱਲ.ਏ ਇਯਾਲੀ ਨਾਲ ਸਾਬਕਾ ਸਰਪੰਚ ਅਮਰਜੀਤ ਸਿੰਘ ਚੀਮਾ, ਸਰਪੰਚ ਸੁਰਿੰਦਰਪਾਲ ਸਿੰਘ, ਜਥੇਦਾਰ ਬਲਵੀਰ ਸਿੰਘ ਕੈਨੇਡਾ, ਨਿਰਮਲ ਸਿੰਘ, ਇੰਦਰਜੀਤ ਸਿੰਘ, ਮਹਿੰਦਰ ਸਿੰਘ, ਕੇਵਲ ਸਿੰਘ, ਸਤਵੰਤ ਸਿੰਘ, ਰਜਿੰਦਰ ਸਿੰਘ, ਵਿਜੇ ਬੈਕਟਰ ਸਮੇਤ ਟੂਰਨਾਮੈਂਟ ਪ੍ਰਬੰਧਕ ਮੌਜੂਦ ਰਹੇ | ਖੇਡ ਗਰਾਊਾਡ 'ਚ ਮੰਚ ਤੋਂ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਸੰਬੋਧਨ ਹੁੰਦਿਆਂ ਐੱਮ.ਐੱਲ.ਏ ਇਯਾਲੀ ਨੇ ਕਿਹਾ ਕਿ ਮੇਰੇ ਜ਼ਰੀਏ ਪਿੰਡ ਦੇ ਸਹਿਯੋਗ ਨਾਲ ਤਿਆਰ ਜਾਂਗਪੁਰ ਦਾ ਖੇਡ ਗਰਾਊਾਡ-ਕਮ ਪਾਰਕ ਖੇਡਾਂ ਲਈ ਸਹਾਈ ਬਣਿਆ ਹੋਇਆ | ਇਯਾਲੀ ਨੇ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਮੈਦਾਨ 'ਚ ਨਿੱਤਰਨ ਦੀ ਨਸੀਹਤ ਦਿੰਦਿਆਂ ਟੂਰਨਾਮੈਂਟ ਦੇ ਪ੍ਰਬੰਧਕ ਸਿਮਰਨ ਚੀਮਾ ਕੈਨੇਡਾ, ਜੱਸੀ ਚੀਮਾ ਹੋਰ ਯੂਥ ਟੀਮ ਦੀ ਸ਼ਲਾਘਾ ਕੀਤੀ, ਜਿਨ੍ਹਾਂ ਆਪਣੇ ਨਿੱਜੀ ਖਰਚੇ 'ਤੇ ਮਾਂ ਖੇਡ ਕਬੱਡੀ ਦੇ ਮੁਕਾਬਲੇ ਕਰਵਾਉਣ ਨੂੰ ਪਹਿਲ ਦਿੱਤੀ | ਜਾਂਗਪੁਰ ਕਬੱਡੀ ਟੂਰਨਾਮੈਂਟ 'ਤੇ ਵਜ਼ਨੀ 70 ਕਿੱਲੋ ਭਾਰ ਮੁਕਾਬਲੇ ਸਮੇਂ ਸਹਿਜੋ ਮਾਜਰਾ, ਜੱਸੜ, ਖੋਸਾ ਕੋਟਲਾ, ਝਨੇੜੀ, ਜਾਂਗਪੁਰ ਅੱਧੀ ਦਰਜਨ ਹੋਰ ਪਿੰਡਾਂ ਦੀਆਂ ਕਬੱਡੀ ਟੀਮਾਂ ਦੀ ਜੇਤੂ ਸ਼ੁਰੂਆਤ ਵੇਖਣ ਨੂੰ ਮਿਲੀ | ਕਬੱਡੀ ਮੁਕਾਬਲਿਆਂ ਸਮੇਂ ਉੱਘੇ ਕੁਮੈਂਟੇਟਰ ਨਿਰਮਲ ਸਿੱਧਵਾਂ, ਕਾਕਾ ਮੋਹੀ, ਕਾਲਾ ਮੰਡਿਆਣੀ, ਮਨੀ ਕੁਰੜ ਵਲੋਂ ਚੋਟੀ ਦੇ ਰੇਡਰ-ਜਾਫ਼ੀਆਂ ਦੀ ਪ੍ਰਸੰਸਕਾਂ ਨੂੰ ਜਾਣ-ਪਹਿਚਾਣ ਕਰਵਾਈ | ਦੁਪਹਿਰ ਕਬੱਡੀ ਓਪਨ ਦੇ ਸ਼ੁਰੂ ਮੁਕਾਬਲਿਆਂ ਵਿਚ ਪਹਿਲਾ ਮੁਕਾਬਲਾ ਭਾਗੀਕੇ ਟੀਮ ਅਤੇ ਤਲਵੰਡੀ ਰਾਏ ਟੀਮ ਵਿਚਕਾਰ ਹੋਇਆ | ਮੇਜ਼ਬਾਨ ਜਾਂਗਪੁਰ ਦੀ ਕਬੱਡੀ ਟੀਮ ਦਾ ਪਹਿਲਾ ਮੁਕਾਬਲਾ ਫਰੰਦੀਪੁਰ ਟੀਮ ਨਾਲ ਬੜਾ ਰੌਚਕ ਸੀ | ਕਬੱਡੀ ਓਪਨ ਦੇ ਹਰ ਮੈਚ 'ਤੇ ਇਕ-ਇਕ ਜੱਫੇ ਤੇ ਰੇਡ 'ਤੇ ਸਿਮਰਨ ਚੀਮਾ ਤੇ ਜੱਸੀ ਚੀਮਾ ਵਲੋਂ ਨੋਟਾਂ ਦੀ ਚੰਗੀ ਵਰਖਾ ਕੀਤੀ | ਟੂਰਨਾਮੈਂਟ ਮੰਚ ਤੋਂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਦਾ ਸਾਬਕਾ ਸਰਪੰਚ ਅਮਰਜੀਤ ਸਿੰਘ ਚੀਮਾ, ਜਥੇਦਾਰ ਬਲਵੀਰ ਸਿੰਘ ਜਾਂਗਪੁਰ, ਰੁਪਿੰਦਰ ਸਿੰਘ ਚੀਮਾ, ਗੁਰਪਿੰਦਰ ਸਿੰਘ ਸਵੱਦੀ, ਕੁਲਜਿੰਦਰ ਸਿੰਘ ਚੀਮਾ, ਗੁਰਚਰਨ ਸਿੰਘ, ਜੀਵਨ ਸਿੰਘ ਚੀਮਾ, ਪਾਲੀ ਜਾਂਗਪੁਰ ਵਲੋਂ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਕਿਲ੍ਹਾ ਰਾਏਪੁਰ ਮਿੰਨੀ ਓਲੰਪਿਕ ਖੇਡਾਂ ਦੌਰਾਨ ਦਵਿੰਦਰ ਸਿੰਘ ਲੋਟੇ ਤੇ ਡਾ. ਰਤਨ ਦਾ ਵਿਸ਼ੇਸ਼ ਸਨਮਾਨ ਕਿਲ੍ਹਾ ਰਾਏਪੁਰ... ਅਗਲੀ ਖ਼ਬਰ ਬਿਜਲੀ ਦਫ਼ਤਰ ਹੰਬੜਾਂ 'ਚ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।