04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕਿਲ੍ਹਾ ਰਾਏਪੁਰ ਮਿੰਨੀ ਓਲੰਪਿਕ ਖੇਡਾਂ ਦੌਰਾਨ ਦਵਿੰਦਰ ਸਿੰਘ ਲੋਟੇ ਤੇ ਡਾ. ਰਤਨ ਦਾ ਵਿਸ਼ੇਸ਼ ਸਨਮਾਨ ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ਵਿਚ ਸਨਮਾਨ ਹੋਣਾ ਬੇਹੱਦ ਰੋਮਾਂਚਕ ਤੇ ਮਾਣਮੱਤੇ ਪਲ-ਲੋਟੇ/ਡਾ. ਰਤਨ

ਅਜੀਤ ਡੈਸਕ 21-02-2026
ਜੋਧਾਂ, 20 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਪੇਂਡੂ ਓਲੰਪਿਕ ਖੇਡਾਂ ਕਿਲ੍ਹਾ ਰਾਏਪੁਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ, ਸਪੋਰਟਸ ਸੁਸਾਇਟੀ ਕਿਲ੍ਹਾ ਰਾਏਪੁਰ ਅਤੇ ਯੂਥ ਕਲੱਬ ਕਿਲ੍ਹਾ ਰਾਏਪੁਰ ਵਲੋਂ ਇਸ ਖੇਡ ਕੁੰਭ ਦੀ ਸਫ਼ਲਤਾ ਲਈ ਅਣਥੱਕ ਸੇਵਾਵਾਂ ਦੇਣ ਬਦਲੇ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਲੁਧਿਆਣਾ ਦਵਿੰਦਰ ਸਿੰਘ ਲੋਟੇ ਅਤੇ ਸਿੱਖਿਆ ਜਗਤ ਦਾ ਮਾਣ ਡਾ. ਹਰਜੀਤ ਸਿੰਘ ਰਤਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਇਸ ਮੌਕੇ ਸ. ਦਵਿੰਦਰ ਸਿੰਘ ਲੋਟੇ ਅਤੇ ਡਾ. ਹਰਜੀਤ ਸਿੰਘ ਰਤਨ ਨੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਮੂਹ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਸਾਂਝੇ ਤੌਰ 'ਤੇ ਕਿਹਾ ਕਿ ਕਿਲ੍ਹਾ ਰਾਏਪੁਰ ਦੇ ਜਿਸ ਇਤਿਹਾਸਕ ਖੇਡ ਮੈਦਾਨ ਨੇ ਦੇਸ਼ ਨੂੰ ਸੈਂਕੜੇ ਓਲੰਪੀਅਨ ਦਿੱਤੇ ਹਨ ਅਤੇ ਜੋ ਖੇਡ ਮੈਦਾਨ ਪੂਰੀ ਦੁਨੀਆ ਲਈ ਪ੍ਰੇਰਨਾ ਸਰੋਤ ਹੈ ਉਸ ਖੇਡ ਮੈਦਾਨ ਵਿਚ ਸਨਮਾਨਿਤ ਹੋਣਾ ਉਨ੍ਹਾਂ ਲਈ ਬੇਹੱਦ ਰੋਮਾਂਚਕ ਅਤੇ ਮਾਣ-ਮੱਤੇ ਪਲ ਹਨ | ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ, ਐਡੀਸ਼ਨਲ ਡਿਪਟੀ ਕਮਿਸ਼ਨਰ ਲੁਧਿਆਣਾ ਅਮਰਜੀਤ ਸਿੰਘ ਬੈਂਸ, ਐੱਸ.ਡੀ.ਐੱਮ ਲੁਧਿਆਣਾ ਮੈਡਮ ਜਸਲੀਨ ਭੁੱਲਰ, ਨਵਨੀਤ ਜੋਸ਼ੀ, ਇਕਬਾਲ ਸਿੰਘ ਬਰਾੜ, ਡਿਪਟੀ ਡਾਇਰੈਕਟਰ ਲੋਕ ਸੰਪਰਕ ਪ੍ਰਭਦੀਪ ਸਿੰਘ ਨੱਥੋਵਾਲ, ਡਿਪਟੀ ਡਾਇਰੈਕਟਰ ਲੋਕ ਸੰਪਰਕ ਨਵਦੀਪ ਸਿੰਘ ਗਿੱਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪੁਨੀਤਪਾਲ ਸਿੰਘ ਗਿੱਲ, ਅਮਰਜੀਤ ਸਿੰਘ ਵਾਲੀਆ, ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਲੁਧਿਆਣਾ ਕਰਨਲ ਸੁਰਿੰਦਰ ਸਿੰਘ ਗਰੇਵਾਲ, ਪ੍ਰਧਾਨ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਹਰਜੀਤ ਸਿੰਘ, ਪ੍ਰਧਾਨ ਯੂਥ ਕਲੱਬ ਕਿਲ੍ਹਾ ਰਾਏਪੁਰ ਦਿਲਜੋਤ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਰਾਜਵਿੰਦਰ ਸਿੰਘ ਗਰੇਵਾਲ ਸਮੇਤ ਜ਼ਿਲ੍ਹਾ ਫੂਡ ਅਫ਼ਸਰ ਲਖਵੀਰ ਸਿੰਘ, ਅਮਰੀਕ ਸਿੰਘ, ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਲੁਧਿਆਣਾ ਡਾ. ਰੁਪਿੰਦਰ ਸਿੰਘ ਸਮੇਤ ਸਮੂਹ ਸ਼ਖ਼ਸੀਅਤਾਂ ਨੇ ਭਾਗ ਲਿਆ¢ ਇਸ ਮੌਕੇ ਪੰਜਾਬ ਸਰਕਾਰ ਅਤੇ ਸਮੂਹ ਪ੍ਰਬੰਧਕਾਂ ਵਲੋਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਲੱਖਾਂ ਦੇ ਇਨਾਮਾਂ ਨਾਲ ਨਿਵਾਜਿਆ ਗਿਆ |
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ <br/> ਅਗਲੀ ਖ਼ਬਰ ਇਯਾਲੀ ਵਲੋਂ ਜਾਂਗਪੁਰ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਫਰੰਦੀਪੁਰ ਤੇ ਜਾਂਗਪੁਰ ਕਬੱਡੀ ਟੀਮਾਂ ਵਿਚਕਾਰ ਮੁਕਾਬਲਾ ਸਖ਼ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।