04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ <br/>

ਮੀਟਿੰਗ ਦੌਰਾਨ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਆਗੂ | ਅਜੀਤ ਤਸਵੀਰ <br/> 21-02-2026
ਫ਼ਿਰੋਜ਼ਪੁਰ, 20 ਫਰਵਰੀ (ਗੁਰਿੰਦਰ ਸਿੰਘ)-ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਗੁਰਨਾਮ ਸਿੰਘ ਸੁਧਾਰਾ ਦੀ ਅਗਵਾਈ ਹੇਠ ਸਟੇਟ ਕਰਮਚਾਰੀ ਦਲ ਦਫ਼ਤਰ ਫ਼ਿਰੋਜ਼ਪੁਰ ਵਿਚ ਹੋਈ | ਮੀਟਿੰਗ 'ਚ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੇ ਹਾਜ਼ਰੀ ਭਰੀ ਅਤੇ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ 'ਤੇ ਚਰਚਾ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਸੁਧਾਰਾ (ਪ੍ਰਧਾਨ), ਕਿਸ਼ਨ ਚੰਦ ਜਾਗੋਵਾਲੀਆਂ (ਜਨਰਲ ਸਕੱਤਰ), ਪ੍ਰਤਾਪ ਸਿੰਘ ਢਿੱਲੋਂ (ਜ਼ਿਲ੍ਹਾ ਜਨਰਲ ਸਕੱਤਰ), ਮਿਹਰ ਸਿੰਘ (ਖ਼ਜ਼ਾਨਚੀ), ਤਰਸੇਮ ਬੇਦੀ, ਬਲਵੀਰ ਸਿੰਘ ਕੰਬੋਜ, ਡਾ. ਪ੍ਰਦੀਪ ਕੁਮਾਰ ਰਾਣਾ, ਤਰਲੋਕ ਸਿੰਘ, ਗੁਰਮੀਤ ਸਿੰਘ ਅÏਲਖ ਅਤੇ ਸਵਿੰਦਰਪਾਲ ਕੌਰ ਸਮੇਤ ਹੋਰਾਂ ਨੇ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ | ਆਗੂਆਂ ਮੰਗ ਕੀਤੀ ਗਈ ਕਿ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, 1-1-2016 ਤੋਂ ਪੰਜਵੇਂ ਤਨਖ਼ਾਹ ਕਮਿਸ਼ਨ ਦਾ ਬਕਾਇਆ ਯਕਮੁਸ਼ਤ ਦਿੱਤਾ ਜਾਵੇ, ਮੈਡੀਕਲ ਭੱਤਾ ਵਧਾਇਆ ਜਾਵੇ, ਪੈਨਸ਼ਨ 2.59 ਗੁਣਾ ਅਨੁਸਾਰ ਸੋਧੀ ਜਾਵੇ ਤੇ ਐਲ. ਟੀ. ਸੀ. ਸਮੇਂ ਸਿਰ ਦਿੱਤੀ ਜਾਵੇ | ਇਸ ਤੋਂ ਇਲਾਵਾ ਖ਼ਾਲੀ ਅਸਾਮੀਆਂ ਭਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਵੀ ਮੰਗ ਉਠਾਈ ਗਈ | ਪੈਨਸ਼ਨਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਦਾ ਜਲਦੀ ਹੱਲ ਨਾ ਹੋਇਆ ਤਾਂ ਬਜਟ ਸੈਸ਼ਨ ਦੌਰਾਨ ਮੁਹਾਲੀ ਵਿਚ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਵਿਚ ਫ਼ਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਾਮਿਲ ਹੋਣਗੇ | ਮੀਟਿੰਗ 'ਚ ਸੁਰਜੀਤ ਸਿੰਘ, ਜੋਗਿੰਦਰ ਸਿੰਘ, ਜੀਤ ਸਿੰਘ, ਦੇਵਰਾਜ ਚਾਵਲਾ, ਗੁਰਜਿੰਦਰ ਸਿੰਘ, ਮਲੂਕਾ, ਸਵਰਨ ਸਿੰਘ, ਚੰਦਰ ਮੋਹਨ, ਰਜੇਸ਼ ਕੁਮਾਰ, ਕਰਮ ਸਿੰਘ, ਪਰਮਜੀਤ ਸਿੰਘ, ਮੁਖ਼ਤਿਆਰ ਸਿੰਘ, ਲਾਜਵੰਤੀ, ਕਸ਼ਮੀਰ ਸਿੰਘ ਆਦਿ ਸ਼ਾਮਿਲ ਹੋਏ |

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਖ਼ਾਲਸਾ ਵਹੀਰ ਮੁੜ 25 ਤੋਂ ਹੋਵੇਗੀ ਸ਼ੁਰੂ <br/> ਅਗਲੀ ਖ਼ਬਰ ਕਿਲ੍ਹਾ ਰਾਏਪੁਰ ਮਿੰਨੀ ਓਲੰਪਿਕ ਖੇਡਾਂ ਦੌਰਾਨ ਦਵਿੰਦਰ ਸਿੰਘ ਲੋਟੇ ਤੇ ਡਾ. ਰਤਨ ਦਾ ਵਿਸ਼ੇਸ਼ ਸਨਮਾਨ ਕਿਲ੍ਹਾ ਰਾਏਪੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।