27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਲੁਧਿਆਣਾ-ਸਿੱਧਵਾਂ ਬੇਟ ਸੜਕ ਦੇ ਹੰਬੜਾਂ 'ਚ ਬੰਦ ਹੋਏ ਕੰਮਾਂ ਨੂੰ ਸ਼ੁਰੂ ਕੀਤਾ ਜਾਵੇ-ਭੱਟੀਆਂ, ਸਲੇਮਪੁਰ, ਫਾਗਲਾ

ਅਜੀਤ ਡੈਸਕ 28-02-2026
ਹੰਬੜਾਂ, 27 ਫਰਵਰੀ (ਮੇਜਰ ਹੰਬੜਾਂ)-ਲੁਧਿਆਣਾ ਤੋਂ ਸਿੱਧਵਾਂ ਬੇਟ ਸੜਕ ਜਿਸ 'ਤੇ ਪ੍ਰੀਮਿਕਸ ਪਾਏ ਜਾਣ ਦੇ ਕੰਮ ਚੱਲ ਰਹੇ ਹਨ, ਨੂੰ ਕਸਬਾ ਹੰਬੜਾਂ ਵਿਖੇ ਪੁੱਜਣ 'ਤੇ ਬੰਦ ਕੀਤੇ ਜਾਣ ਨੂੰ ਲੈ ਕੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ, ਜਿਸ ਲਈ ਹੰਬੜਾਂ 'ਚ ਸੜਕ 'ਤੇ ਪ੍ਰੀਮਿਕਸ ਪਾਏ ਜਾਣ ਦੇ ਬੰਦ ਕੀਤੇ ਕੰਮ ਨੂੰ ਜਲਦੀ ਸ਼ੁਰੂ ਕੀਤਾ ਜਾਵੇ | ਇਹ ਪ੍ਰਗਟਾਵਾ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਆਗੂ ਜਗਵਿੰਦਰ ਸਿੰਘ ਗਿੱਲ, ਬਲਵੀਰ ਸਿੰਘ ਖ਼ਾਲਸਾ ਅਤੇ ਕੁਲਦੀਪ ਸਿੰਘ ਫਾਗਲਾ ਨੇ ਸੜਕ ਦੇ ਕੰਮ ਬੰਦ ਕੀਤੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੜਕ ਦੇ ਚੱਲ ਰਹੇ ਕੰਮਾਂ ਨੂੰ ਰੋਣਨ ਲਈ ਜਥੇਬੰਦੀ ਦਾ ਕੁੱਝ ਲੋਕਾਂ ਵਲੋਂ ਨਾਂਅ ਬਦਨਾਮ ਕਰਨਾ ਸ਼ਰਾਰਤੀ ਅਨਸਰਾਂ ਦਾ ਕੰਮ ਹੈ | ਬੀਕੇਯੂ ਡਕੌਂਦਾ ਜਥੇਬੰਦੀ ਵਲੋਂ ਸੜਕ ਬਣਾਏ ਜਾਣ ਤੋਂ ਰੋਕੇ ਜਾਣ ਦੀ ਚੱਲ ਰਹੀ ਚਰਚਾ ਨੂੰ ਝੂਠ ਦੱਸਿਆ | ਪ੍ਰਧਾਨ ਹਾਕਮ ਭੱਟੀਆਂ ਅਤੇ ਆਗੂ ਫਾਗਲਾ ਨੇ ਸੜਕ ਬਣਨ ਤੋਂ ਰੋਕੇ ਜਾਣ ਨੂੰ ਮੰਦਭਾਗਾ ਦੱਸਿਆ | ਬੀਕੇਯੂ ਡਕੌਂਦਾ ਦੇ ਆਗੂਆਂ ਨੇ ਮਹਿਕਮੇ ਨੂੰ ਸੜਕ ਬਣਾਏ ਜਾਣ ਦੇ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਜੇ ਕੋਈ ਵੀ ਉਕਤ ਸੜਕ ਬਣਾਏ ਜਾਣ ਵਿਚ ਅੜਿੱਕਾ ਬਣਦਾ ਹੈ ਬੀਕੇਯੂ ਡਕੌਂਦਾ ਜਥੇਬੰਦੀ ਉਸ ਖ਼ਿਲਾਫ਼ ਧਰਨਾ ਲਗਾਕੇ ਸੜਕ ਬਣਾਏ ਜਾਣ ਦੇ ਕੰਮ ਸ਼ੁਰੂ ਕਰਵਾਏਗੀ |
ਪਿਛਲੀ ਖ਼ਬਰ ਸ਼ਰਾਬ ਘੁਟਾਲੇ ਮਾਮਲੇ 'ਚ ਕੇਜਰੀਵਾਲ ਸਮੇਤ ਹੋਰ ਨੇਤਾਵਾਂ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਦਾ ਵਿਧਾਇਕ ਠੇਕੇਦਾਰ ਹਾਕਮ... ਅਗਲੀ ਖ਼ਬਰ ਗੁਰਦੁਆਰਾ 'ਪ੍ਰਭ ਮਿਲਣੈ ਕਾ ਚਾਓ' ਗੁਰੂਸਰ ਕਾਉਂਕੇ ਵਿਖੇ ਸਾਲਾਨਾ ਛੇ ਦਿਨਾਂ ਗੁਰਮਤਿ ਸਮਾਗਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।