ਮੁੱਲਾਂਪੁਰ-ਦਾਖਾ, 27 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਅਤੇ ਆਈ.ਐੱਮ.ਟੀ. ਦੀ ਸਾਂਝੀ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ | ਐਥਲੈਟਿਕਸ ਮੀਟ ਦੀ ਆਰੰਭਤਾ ਮੁੱਖ ਮਹਿਮਾਨ ਅੰਤਰਰਾਸ਼ਟਰੀ ਪਿਸਟਲ ਸ਼ੂਟਰ ਮੈਡਮ ਮਲਾਇਕਾ ਗੋਇਲ, ਸੁਨੀਲ ਪਾਲ, ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਵਲੋਂ ਹਵਾ 'ਚ ਗੁਬਾਰੇ ਛੱਡ ਕੇ ਕੀਤੀ ਗਈ | ਉਨ੍ਹਾਂ ਨਾਲ ਟਰੱਸਟੀ ਰਣਜੀਤ ਕੌਰ ਗਰੇਵਾਲ, ਅਪਰ ਅਪਾਰ ਸਿੰਘ, ਰਮਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਸੇਖੋਂ, ਪਿ੍ੰਸੀਪਲ ਡਾ: ਸੰਦੀਪ ਕਟਾਰੀਆ, ਡਾਇਰੈਕਟਰ ਡਾ: ਮਨੂਦੀਪ ਕੌਸ਼ਲ, ਹੋਰ ਮੌਜੂਦ ਰਹੇ | ਖਿਡਾਰੀਆਂ ਨੂੰ ਸੰਬੋਧਨ ਸਮੇਂ ਪਿਸਟਲ ਸ਼ੂਟਰ ਮਲਾਇਕਾ ਗੋਇਲ ਨੇ ਕਿਹਾ ਕਿ ਖੇਡਾਂ ਖਿਡਾਰੀ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਦੇ ਨਾਲ ਅਨੁਸ਼ਾਸ਼ਨ ਵਿਚ ਰਹਿਣਾ ਸਿਖਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਖੇਡ ਮੈਦਾਨ ਵਿਚ ਹਮੇਸ਼ਾਂ ਖੇਡ ਦੀ ਭਾਵਨਾ ਨਾਲ ਉੱਤਰਿਆ ਜਾਵੇ ਤਾਂ ਜੋ ਆਪਸੀ ਸਾਂਝ ਬਰਕਰਾਰ ਰੱਖੀ ਜਾ ਸਕੇ | ਜੀ.ਟੀ.ਬੀ ਆਈ.ਐੱਮ.ਟੀ ਦੇ ਐਥਲੈਟਿਕਸ ਮੁਕਾਬਲਿਆਂ ਸਮੇਂ ਲੜਕੀਆਂ 200 ਮੀਟਰ ਦੌੜ ਤਰਨਪ੍ਰੀਤ ਕੌਰ ਨੇ ਜਿੱਤੀ, ਪਵਨਦੀਪ ਕੌਰ ਦੂਸਰਾ ਸਥਾਨ ਲਿਆ | ਲੜਕਿਆਂ ਦਾ ਇਹ ਮੁਕਾਬਲਾ ਮਨਜੋਤ ਸਿੰਘ ਨੇ ਜਿੱਤਿਆ | ਲੜਕਿਆਂ ਦੀ 1500 ਮੀਟਰ ਦੌੜ ਵਿਚ ਦਿਲਪ੍ਰੀਤ ਸਿੰਘ ਜੇਤੂ ਅਤੇ ਨਵਜੋਤ ਸਿੰਘ ਉੱਪ ਜੇਤੂ ਰਿਹਾ | ਲੜਕਿਆਂ ਦੇ ਸ਼ਾਟਪੁੱਟ ਮੁਕਾਬਲੇ ਵਿਚ ਇਮਰਾਨ ਮਲਿਕ, ਲੜਕੀਆਂ ਵਿਚ ਕਮਲਪ੍ਰੀਤ ਕੌਰ ਜੇਤੂ ਰਹੀ | ਲੜਕਿਆਂ ਦੀ 800 ਮੀਟਰ ਦੌੜ ਅਕਾਸ਼ਦੀਪ ਸਿੰਘ ਸੇਖੋਂ ਨੇ ਜਿੱਤੀ, ਜਦ ਕਿ ਲੜਕੀਆਂ ਵਿਚ ਮਨਕੀਰਤ ਕੌਰ ਜੇਤੂ ਬਣੀ | ਲੜਕਿਆਂ ਦੇ ਡਿਸਕਸ ਥਰੋਅ ਮੁਕਾਬਲੇ ਵਿਚ ਇਮਰਾਨ ਅਲੀ ਮਲਿਕ ਜੇਤੂ ਰਿਹਾ, ਲੜਕੀਆਂ ਦਾ ਇਹ ਮੁਕਾਬਲਾ ਅਰਵਿੰਦਰ ਕੌਰ ਨੇ ਜਿੱਤਿਆ | ਜੀ.ਟੀ.ਬੀ ਕਾਲਜ ਦਾਖਾ ਦੇ ਐਥਲੈਟਿਕਸ ਮੁਕਾਬਲਿਆਂ ਸਮੇਂ ਲੜਕੀਆਂ ਦੀ 100 ਮੀਟਰ ਦੌੜ ਮੁਕਾਬਲੇ 'ਚ ਗੁਰਵੀਨ ਕੌਰ ਪਹਿਲਾ, ਸੁਮਪ੍ਰੀਤ ਕੌਰ ਦੂਸਰਾ ਸਥਾਨ ਲਿਆ | ਦੌੜ 200 ਅਤੇ 400 ਮੀਟਰ ਦੋਵਾਂ ਮੁਕਾਬਲਿਆਂ ਵਿਚ ਸੰਦੀਪ ਕੌਰ ਜੇਤੂ ਬਣੀ | 800 ਮੀਟਰ ਦੌੜ ਵਿਚ ਰੀਤੂ ਨੇ ਪਹਿਲਾ ਸਥਾਨ ਲਿਆ | ਰਿਲੇਅ ਦੌੜ ਵਿਚ ਰਾਜਦੀਪ ਕੌਰ, ਸੁਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਨਵਪ੍ਰੀਤ ਕੌਰ ਦੀ ਟੀਮ ਜੇਤੂ ਰਹੀ | ਡਿਸਕਸ ਥਰੋਅ ਵਿਚ ਜਸਪ੍ਰੀਤ ਕੌਰ, ਜੈਵਲਿਨ ਥਰੋਅ ਵਿਚ ਸ਼ਰਨਜੀਤ ਕੌਰ ਜੇਤੂ ਬਣੀਆਂ | ਸ਼ਾਟਪੁੱਟ ਵਿਚ ਯੋਗਿਤਾ ਰਾਣੀ, ਲੰਬੀ ਛਾਲ ਮੁਕਾਬਲੇ ਵਿਚ ਨਵਪ੍ਰੀਤ ਕੌਰ ਜੇਤੂ ਰਹੀਆਂ | ਜੇਤੂ, ਉੱਪ ਜੇਤੂ ਐਥਲੀਟਾਂ ਨੂੰ ਇਨਾਮਾਂ ਦੀ ਵੰਡ ਸਮੇਂ ਮੁੱਖ ਮਹਿਮਾਨ ਮਲਾਇਕਾ ਗੋਇਲ ਨਾਲ ਕਾਲਜ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ, ਜਸਬੀਰ ਕੌਰ ਸੇਖੋਂ, ਹਰਦੇਵ ਸਿੰਘ ਗਰੇਵਾਲ, ਕੈਪਟਨ ਸੁਖਦੇਵ ਸਿੰਘ, ਐਡਵੋਕੇਟ ਜਸਬੀਰ ਸਿੰਘ ਸਿੱਧੂ, ਸੁਖਵੰਤ ਸਿੰਘ ਪ੍ਰਧਾਨ ਅਲੂਮਨੀ ਐਸੋ:, ਹਰਜਿੰਦਰ ਸਿੰਘ ਬਿੱਟੂ, ਜਗਦੀਸ਼ ਸਿੰਘ ਪਮਾਲ, ਹੋਰ ਮੌਜੂਦ ਸਨ |