ਜਗਰਾਉਂ, 28 ਫਰਵਰੀ (ਵਿਨੋਦ ਕੁਮਾਰ)-ਸੀ.ਟੀ. ਯੂਨੀਵਰਸਿਟੀ ਦੇ ਖੋਜ ਅਤੇ ਵਿਕਾਸ ਵਿਭਾਗ ਵਲੋਂ ਦੂਜਾ ਅੰਤਰਰਾਸ਼ਟਰੀ ਸੰਮੇਲਨ 'ਸਥਿਰ ਵਿਕਾਸ ਲਈ ਬਹੁ-ਵਿਸ਼ਾਗਤ ਪਹੁੰਚ' ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ | ਇਸ ਦੋ ਦਿਨਾਂ ਦੇ ਸਮਾਗਮ ਵਿਚ ਭਾਰਤ ਅਤੇ ਵਿਦੇਸ਼ਾਂ ਤੋਂ ਪ੍ਰਸਿੱਧ ਵਿਦਵਾਨ, ਨੀਤੀ ਨਿਰਧਾਰਕ, ਖੋਜਕਾਰ ਅਤੇ ਵਿਦਿਆਰਥੀ ਸ਼ਾਮਿਲ ਹੋਏ | ਸੰਮੇਲਨ 'ਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਡਾ: ਰਤਨ ਸਿੰਘ, ਡਾ. ਮਹਾਵੀਰ ਸਿੰਘ, ਡਾ. ਮਨੋਜ ਕੁਮਾਰ, ਵਿਨੋਦ ਸਿੰਘ ਯਾਦਵ ਉੱਪ ਸਕੱਤਰ ਆਦਿ ਸ਼ਾਮਿਲ ਸਨ | ਅੰਤਰਰਾਸ਼ਟਰੀ ਮਹਿਮਾਨਾਂ ਵਿਚ ਡਾ. ਫਰੀਦਾ ਹਾਜ਼ ਹਸਨ, ਡਾ. ਦਲਵਿੰਦਰ ਕੌਰ, ਡਾ. ਕਿੰਗਜ਼ਲੇ ਲਿਓਾਗਾ ਨਗਾਂਗੇ ਅਤੇ ਡਾ. ਵਰਿੰਦਰ ਸਿੰਘ ਰਾਣਾ, ਅਜਮਾਨ ਵਿਦਿਆਲੇ ਵੀ ਮੌਜੂਦ ਸਨ | ਇਸ ਸੰਮੇਲਨ ਵਿਚ 600 ਤੋਂ ਵੱਧ ਪ੍ਰਸਤੁਤਕਾਰਾਂ ਅਤੇ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਨੇ ਚਾਰ ਬਹੁ-ਵਿਸ਼ਾਗਤ ਵਿਸ਼ਿਆਂ ਵਿਚ ਭਾਗ ਲਿਆ | ਪਹਿਲੇ ਦਿਨ ਵਿਚਾਰ ਗੋਸ਼ਠੀਆਂ ਅਤੇ ਖੋਜ ਪ੍ਰਸਤੁਤੀਆਂ ਰਾਹੀਂ ਸਥਿਰ ਵਿਕਾਸ ਲਈ ਨਵੀਆਂ ਰਣਨੀਤੀਆਂ 'ਤੇ ਗੰਭੀਰ ਚਰਚਾ ਕੀਤੀ ਗਈ | ਦੂਜੇ ਦਿਨ ਵੱਖ-ਵੱਖ ਬੈਠਕਾਂ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਵਿਸ਼ਵ ਪੱਧਰ ਦੀ ਭਾਗੀਦਾਰੀ ਨੂੰ ਪ੍ਰੋਤਸਾਹਨ ਮਿਲਿਆ | ਇਸ ਸੰਮੇਲਨ ਨੇ ਵਿਦਿਆਰਥੀਆਂ ਨੂੰ ਖੋਜ ਖੇਤਰ ਵਿਚ ਵਿਆਪਕ ਅਨੁਭਵ ਦਿੱਤਾ, ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੂੰ ਪ੍ਰਸਿੱਧ ਵਿਦਵਾਨਾਂ ਅੱਗੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ | ਇਸ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਇਹ ਯੂਨੀਵਰਸਿਟੀ ਦਾ ਵਧੀਆ ਉਪਰਾਲਾ ਹੈ, ਉਨ੍ਹਾਂ ਕਿਹਾ ਕਿ ਅਜਿਹੇ ਸੰਮੇਲਨਾਂ 'ਚ ਵਿਦਿਆਰਥੀ ਪ੍ਰਸਿੱਧ ਵਿਦਵਾਨਾਂ ਦੇ ਰੂਬਰੂ ਹੋ ਕੇ ਬਹੁਤ ਕੁਝ ਨਵਾਂ ਸਿੱਖਦੇ ਹਨ ਅਤੇ ਵਿਦਿਆਰਥੀਆਂ ਨੂੰ ਪ੍ਰੇਰਣਾ ਮਿਲਦੀ ਹੈ | ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਥਿਰ ਵਿਕਾਸ ਲਈ ਸਾਂਝੀ ਖੋਜ, ਨਵੀਂ ਸੋਚ ਅਤੇ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਮੰਚ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰ ਦੀ ਤਰੱਕੀ ਵਿਚ ਯੋਗਦਾਨ ਦੇਣ ਲਈ ਤਿਆਰ ਕਰਦੇ ਹਨ | ਇਸ ਮੌਕੇ ਡਾ. ਮਨਬੀਰ ਸਿੰਘ, ਹਰਪ੍ਰੀਤ ਸਿੰਘ, ਪ੍ਰੋ ਕੁਲਪਤੀ ਡਾ: ਸਿਮਰਨਜੀਤ ਕੌਰ ਗਿੱਲ ਹਾਜ਼ਰ ਸਨ |
ਸੀ. ਟੀ. ਯੂਨੀਵਰਸਿਟੀ ਵਿਖੇ ਦੂਜਾ ਅੰਤਰਰਾਸ਼ਟਰੀ ਸੰਮੇਲਨ ਕਰਵਾਇਆ
ਅਜੀਤ ਡੈਸਕ
01-03-2026