ਹੰਬੜਾਂ, 28 ਫਰਵਰੀ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਵਿਧਾਨ ਸਭਾ ਹਲਕਾ ਦਾਖਾ 'ਚੋਂ ਕਰੀਬ 31 ਕਿਲੋਮੀਟਰ ਗੁਜ਼ਰਦੀ ਲੁਧਿਆਣਾ ਤੋਂ ਸਿੱਧਵਾਂ ਬੇਟ ਸੜਕ ਜਿਸ 'ਤੇ ਪ੍ਰੀਮਿਕਸ ਪਾਏ ਜਾਣ ਦੇ ਕੰਮ ਜੰਗੀ ਪੱਧਰ 'ਤੇ ਜਾਰੀ ਹਨ ਤੇ ਇਸ ਸੜਕ ਦੇ ਬਣਨ ਨਾਲ ਰੋਜ਼ਾਨਾ ਲੰਘਣ ਵਾਲੇ ਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਕਿਉਂਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ. ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਉਕਤ ਸੜਕ ਬਣ ਰਹੀ ਹੈ, ਜਿਸ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ 'ਆਪ' ਦੇ ਹਲਕਾ ਦਾਖਾ ਇੰਚਾਰਜ ਡਾ. ਕੇ.ਐੱਨ.ਐੱਸ ਕੰਗ ਵਲੋਂ ਪਿੰਡ ਭੱਠਾਧੂਹਾ ਵਿਖੇ ਸੜਕ ਦੇ ਰੱਖੇ ਉਦਘਾਟਨੀ ਪੱਥਰ ਤੋਂ ਪਰਦਾ ਚੁੱਕਦਿਆਂ ਸੜਕ 'ਤੇ ਪ੍ਰੀਮਿਕਸ ਪਾਏ ਜਾਣ ਦਾ ਉਦਘਾਟਨ ਕਰਨ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਸਬਾ ਹੰਬੜਾਂ ਨੂੰ ਜੋੜਦੀ ਪਿੰਡ ਵਲੀਪੁਰ ਕਲਾਂ ਸੜਕ ਨੂੰ 18 ਫੁੱਟ ਚੌੜੀ ਬਣਾਏ ਜਾਣ ਦੇ ਕੰਮ ਚੱਲ ਰਹੇ ਹਨ ਤੇ ਇਸ ਉਪਰੰਤ ਪਿੰਡ ਭੱਠਾਧੂਹਾ ਤੋਂ ਵਲੀਪੁਰ ਕਲਾਂ ਨੂੰ ਜੋੜਦੀ ਸੜਕ ਨੂੰ ਵੀ 18 ਫੁੱਟ ਚੌੜੀ ਬਣਾਇਆ ਜਾ ਰਿਹਾ ਹੈ ਅਤੇ ਮੁੱਲਾਂਪੁਰ-ਦਾਖਾ ਤੋਂ ਹੰਬੜਾਂ ਨੂੰ ਜੋੜਦੀ ਮੁੱਖ ਸੜਕ ਦੇ ਕੰਮ ਵੀ ਜਲਦੀ ਸ਼ੁਰੂ ਕੀਤੇ ਜਾ ਰਹੇ | ਡਾ. ਕੰਗ ਨੇ ਕਿਹਾ ਕਿ ਜਿੱਥੇ ਹਲਕਾ ਦਾਖਾ ਅੰਦਰ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ, ਉੱਥੇ ਹਲਕੇ ਦੇ ਪਿੰਡਾਂ ਅੰਦਰ ਵੱਡੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਜੋ ਕਿ ਇਤਿਹਾਸਕ ਕੰਮਾਂ ਵਜੋਂ ਗਿਣੇ ਜਾਣਗੇ | ਇਹ ਵਿਕਾਸ ਕਾਰਜ ਭਗਵੰਤ ਮਾਨ ਦੀ ਸਰਕਾਰ ਸਮੇਂ ਹੀ ਨਪੇਰੇ ਚੜੇ੍ਹ ਹਨ ਜੋ ਕਿ ਆਪਣੇ ਆਪ 'ਚ ਮਿਸਾਲ ਹਨ | ਬਲਾਕ ਪ੍ਰਧਾਨ ਲਖਵਿੰਦਰ ਸਿੰਘ ਚੀਮਾ, ਬਲਾਕ ਪ੍ਰਧਾਨ ਬਲਵੀਰ ਸਿੰਘ ਵਲੀਪੁਰ, ਬਲਾਕ ਪ੍ਰਧਾਨ ਨਵਤੇਜ ਸਿੰਘ ਈਸੇਵਾਲ ਨੇ ਕਿਹਾ ਕਿ ਅੱਜ ਜੋ ਵੀ ਹਲਕਾ ਦਾਖਾ ਅੰਦਰ ਵਿਕਾਸ ਕਾਰਜ ਹੋ ਰਹੇ ਹਨ, ਉਹ ਡਾ. ਕੇ.ਐੱਨ.ਐੱਸ ਕੰਗ ਦੀ ਯੋਗ ਅਗਵਾਈ ਹੇਠ ਸੰਭਵ ਹੋਏ ਹਨ ਜੋ ਕਿ ਇਕ ਮਿਸਾਲ ਹੈ | ਇਸ ਮੌਕੇ ਐੱਸ.ਡੀ.ਓ ਵਰੁਣ ਭੰਡਾਰੀ, ਏ.ਈ. ਵਸਤੂ ਮੰਗਲ, 'ਆਪ' ਦੇ ਬਲਾਕ ਅਬਜ਼ਰਵਰ ਅਨੀਸ਼ ਖਾਨ, ਸਰਪੰਚ ਉਂਕਾਰ ਸਿੰਘ, ਪੰਚ ਬਲਵਿੰਦਰ ਸਿੰਘ, ਦਰਸ਼ਨ ਸਿੰਘ ਚੀਮਾ, ਪੰਚ ਬਲਵਿੰਦਰ ਸਿੰਘ ਜੋਗਾ, ਸੁਖਦੇਵ ਸਿੰਘ ਸੁੱਖ ਚੀਮਾ, ਸਰਪੰਚ ਤੇਜਪਾਲ ਸਿੰਘ ਘਮਣੇਵਾਲ, ਕਰਮਜੀਤ ਸਿੰਘ ਮੰਗਾ ਸਰਪੰਚ ਕੋਟਲੀ, ਬੌਬੀ ਵਲੀਪੁਰ ਖੁਰਦ, ਸਾਬਕਾ ਡੀ.ਐੱਸ.ਪੀ ਕਰਮ ਸਿੰਘ, ਗੁਰਜੀਤ ਸਿੰਘ ਮੰਤਰੀ ਭੂੰਦੜੀ, ਪਾਲ ਸਿੰਘ ਘਮਣੇਵਾਲ, ਜੋਰਾਵਰ ਸਿੰਘ ਵਲੀਪੁਰ ਕਲਾਂ, ਹਰਗੋਪਾਲ ਸਿੰਘ ਘਮਣੇਵਾਲ ਸਮੇਤ ਹੋਰ 'ਆਪ' ਦੇ ਵਲੰਟੀਅਰ ਵੀ ਮੌਜੂਦ ਸਨ |
'ਆਪ' ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਵਲੋਂ ਲੁਧਿਆਣਾ-ਸਿੱਧਵਾਂ ਬੇਟ ਭੱਠਾਧੂਹਾ ਸੜਕ ਦਾ ਉਦਘਾਟਨ
ਅਜੀਤ ਡੈਸਕ
01-03-2026