20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪ੍ਰਧਾਨ ਹੰਬੜਾਂ, ਸਾਬਕਾ ਸਰਪੰਚ ਜੱਗਾ ਦੀ ਅਗਵਾਈ ਹੇਠ ਬੱਸਾਂ ਦਾ ਕਾਫ਼ਲਾ ਕਾਂਗਰਸ ਦੀ ਰੈਲੀ ਲਈ ਹੋਇਆ ਰਵਾਨਾ

ਅਜੀਤ ਡੈਸਕ 01-03-2026

ਹੰਬੜਾਂ, 28 ਫਰਵਰੀ (ਮੇਜਰ ਹੰਬੜਾਂ)-ਕਸਬਾ ਹੰਬੜਾਂ ਤੋਂ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਦਾ ਕਾਫ਼ਲਾ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਅਤੇ ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ ਦੀ ਅਗਵਾਈ ਹੇਠ ਕਾਂਗਰਸ ਦੀ ਸੂਬਾ ਪੱਧਰੀ ਰੈਲੀ ਵਿਚ ਜਾਣ ਲਈ ਰਵਾਨਾ ਹੋਇਆ | ਵਰਕਰਾ ਦੇ ਕਾਫ਼ਲੇ ਨੂੰ ਰਵਾਨਾ ਕਰਦਿਆਂ ਸਾਬਕਾ ਸਰਪੰਚ ਜੱਗਾ ਨੇ ਕਿਹਾ ਕਿ 'ਆਪ' ਸਰਕਾਰ ਦੇ ਦਿਨ ਪੁੱਗ ਚੁੱਕੇ ਹਨ ਤੇ 'ਆਪ' ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਵਿਚ ਬੁਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ, ਇਸ ਲਈ ਲੋਕਾਂ ਵਿਚ ਕਾਂਗਰਸ ਪਾਰਟੀ ਦੀ ਰੈਲੀ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ ਤੇ ਲੋਕ ਆਪ ਮੁਹਾਰੇ ਰੈਲੀ ਵਿਚ ਜਾਣ ਲਈ ਬੱਸਾਂ ਰਾਹੀ ਬਰਨਾਲਾ ਵਿਖੇ ਪੁੱਜ ਰਹੇ ਸਨ | ਇਸ ਮੌਕੇ ਯੂਥ ਆਗੂ ਗੁਰਪ੍ਰੀਤ ਸਿੰਘ ਪੀਤਾ, ਪੰਚ ਕੁਲਵਿੰਦਰ ਸਿੰਘ ਸਹੋਤਾ, ਪੰਚ ਅਵਤਾਰ ਸਿੰਘ ਭੰਦੋਲ, ਬਿੱਟੂ ਸਿੱਧੂ, ਪੰਚ ਜਸਪਾਲ ਸਿੰਘ ਪਾਲਾ, ਮਲਕੀਤ ਸਿੰਘ ਕਲੋਨੀਆਂ, ਪ੍ਰਧਾਨ ਜਸਵੀਰ ਸਿੰਘ ਨਾਨੂੰ, ਬੱਗਾ ਸਿੰਘ, ਮਿੰਟੂ ਖਾਨ ਸਮੇਤ ਹੋਰ ਕਾਂਗਰਸੀ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਅਕਾਲੀ ਦਲ ਐੱਸ.ਸੀ. ਵਿੰਗ ਚੋਣਾਂ 'ਚ ਅਹਿਮ ਭੂਮਿਕਾ ਨਿਭਾਉਣ ਲਈ ਤਤਪਰ-ਜਥੇਦਾਰ ਬੜੂੰਦੀ ਅਗਲੀ ਖ਼ਬਰ 'ਆਪ' ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਵਲੋਂ ਲੁਧਿਆਣਾ-ਸਿੱਧਵਾਂ ਬੇਟ ਭੱਠਾਧੂਹਾ ਸੜਕ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।