20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕਣਕ ਦੀ ਫ਼ਸਲ ਲਈ ਫਿਲਹਾਲ ਕੁਦਰਤ ਮਿਹਰਬਾਨ, ਝਾੜ ਵਧੀਆ ਰਹਿਣ ਦਾ ਅਨੁਮਾਨ-ਮਾਹਿਰ

ਅਜੀਤ ਡੈਸਕ 01-03-2026
ਮਾਛੀਵਾੜਾ ਸਾਹਿਬ, 28 ਫਰਵਰੀ (ਮਨੋਜ ਕੁਮਾਰ)-ਕਰੀਬ ਦੋ ਮਹੀਨਿਆਂ ਬਾਦ ਅਪ੍ਰੈਲ ਵਿਚ ਵਿਸਾਖੀ ਤੋਂ ਬਾਦ ਕਣਕ ਦੀ ਆਮਦ ਅਨਾਜ ਮੰਡੀ ਵਿਚ ਦਿਖਾਈ ਦੇਣੀ ਸ਼ੁਰੂ ਹੋ ਜਾਵੇਗੀ ਤੇ ਇਸ ਵਾਰ ਇਸ ਦੇ ਸਰਕਾਰੀ ਰੇਟ ਵਿਚ ਵਾਧਾ ਵੀ ਦਰਜ ਕੀਤਾ ਜਾਵੇਗਾ | ਜੇਕਰ ਸਥਾਨਕ ਬਲਾਕ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਖੇਤਾਂ ਵਿਚ ਠਾਠਾਂ ਮਾਰਦੀ ਫ਼ਸਲ ਆਪਣੇ ਪੂਰੇ ਜੋਬਨ 'ਤੇ ਨਜ਼ਰ ਆ ਰਹੀ ਹੈ | ਸਥਾਨਕ ਖੇਤੀਬਾੜੀ ਵਿਭਾਗ ਵਿਚ ਤਾਇਨਾਤ ਮਾਹਿਰ ਡਾ. ਗਗਨਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਕੱਲ੍ਹ ਮੌਸਮ ਫਿਲਹਾਲ ਕਣਕ ਲਈ ਕਾਫੀ ਲਾਹੇਵੰਦ ਹੈ ਅਤੇ 17 ਤੋਂ 32 ਡਿਗਰੀ ਵਿਚਕਾਰ ਤਾਪਮਾਨ ਕਣਕ ਦੇ ਝਾੜ ਲਈ ਵਧੀਆ ਹੈ ਤੇ ਇਲਾਕੇ ਵਿਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਦਰਜ ਕੀਤਾ ਗਿਆ ਹੈ | ਇੱਕ ਅਨੁਮਾਨ ਅਨੁਸਾਰ ਕਰੀਬ 55 ਹਜ਼ਾਰ ਏਕੜ ਵਿਚ ਕਣਕ ਦੀ ਬਿਜਾਈ ਕੀਤੀ ਗਈ ਹੈ | ਪਿੰਡ ਉਧੋਵਾਲ ਕਲਾਂ ਦੇ ਨਿਵਾਸੀ ਕਿਸਾਨ ਬਲਵੰਤ ਸਿੰਘ ਤੇ ਜਸਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਇਹ ਮੌਸਮ ਕਣਕ ਦੀ ਫ਼ਸਲ ਲਈ ਦਰੁਸਤ ਹੈ ਅਤੇ ਮੌਸਮ ਅਨੁਕੂਲ ਹੋਣ ਦੇ ਨਾਲ ਨਾਲ ਫ਼ਸਲ ਨੂੰ ਕੋਈ ਖ਼ਤਰਨਾਕ ਬਿਮਾਰੀ ਨਾ ਪਵੇ ਤਾਂ 22 ਕੁਇੰਟਲ ਦੇ ਕਰੀਬ ਝਾੜ ਕਿਸਾਨਾਂ ਦੀ ਮਿਹਨਤ ਦਾ ਸਹੀ ਮੁੱਲ ਮੋੜਦਾ ਹੈ |
ਪਿਛਲੀ ਖ਼ਬਰ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਰਾੜਾ ਸਾਹਿਬ ਵੱਲੋਂ ਪਿੰਡ ਜਰਗ ਵਿਖੇ ਮੈਡੀਕਲ ਜਾਂਚ ਕੈਂਪ ਅੱਜ ਅਗਲੀ ਖ਼ਬਰ ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਮਾਰੀ ਟੱਕਰ, ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।