20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸ਼ਹੀਦ ਗੁਰਿੰਦਰ ਸਿੰਘ ਸ.ਸ.ਸ. ਸਕੂਲ ਬੱਸੀਆਂ ਲਈ ਕੌੜਾ ਪਰਿਵਾਰ ਵਲੋਂ 11 ਵਿਸਵੇ ਜਗ੍ਹਾ ਦਾਨ

ਅਜੀਤ ਡੈਸਕ 01-03-2026
ਰਾਏਕੋਟ, 28 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਬੱਸੀਆਂ ਵਿਖੇ ਪੰਜਾਬ ਸਰਕਾਰ ਵਲੋਂ ਸਕੂਲ ਵਿਚ ਚਾਰ ਸਾਇੰਸ ਲੈੱਬਜ਼ ਬਣਾਉਣ ਲਈ ਗ੍ਰਾਂਟ ਜਾਰੀ ਕੀਤੀ ਗਈ ਸੀ ਪ੍ਰੰਤੂ 2 ਸਾਇੰਸ ਲੈੱਬਜ਼ ਬਣਾਉਣ ਲਈ ਜਗ੍ਹਾ ਦੀ ਕਮੀ ਹੋਣ ਕਾਰਨ ਪਿ੍ੰਸੀਪਲ ਗੁਰਦੀਪ ਸਿੰਘ ਤੇ ਸਮੂਹ ਸਟਾਫ਼ ਵਲੋਂ ਸਰਪੰਚ ਸੁਖਵਿੰਦਰ ਸਿੰਘ ਬੱਸੀਆਂ ਨੂੰ ਸਕੂਲ ਨਾਲ ਲੱਗਦੀ ਖੰਡਰ ਪਈ ਜਗ੍ਹਾ ਦੇਣ ਲਈ ਬੇਨਤੀ ਕੀਤੀ ਗਈ | ਇਹ ਜਗ੍ਹਾ ਲਾਲਾ ਗਣੇਸ਼ਾ ਮੱਲ ਕੌੜਾ ਦੇ ਪਰਿਵਾਰ ਦੀ ਸੀ, ਜਿਸ ਨੂੰ ਉਨ੍ਹਾਂ ਦੇ ਬੇਟੇ ਰਜਿੰਦਰ ਕੁਮਾਰ ਕੌੜਾ ਵਲੋਂ ਆਪਣੇ ਸਪੁੱਤਰ ਅਤੀਸ਼ ਕੌੜਾ ਰਾਹੀਂ ਸਕੂਲ ਨੂੰ ਦਾਨ ਕੀਤੀ ਗਈ | ਇਸ 11 ਵਿਸਵੇ ਤੋਂ ਵੱਧ ਜਗ੍ਹਾ 'ਤੇ 2 ਸਾਇੰਸ ਲੈਬਜ਼ (ਕੈਮਿਸਟਰੀ ਲੈਬ ਅਤੇ ਇੰਟੈਗਰੇਟਿਡ ਸਾਇੰਸ ਲੈਬ) ਬਣ ਕੇ ਤਿਆਰ ਹੋ ਚੁੱਕੀਆਂ ਹਨ, ਜਿੰਨ੍ਹਾਂ ਵਿਚ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਦੇ ਪ੍ਰੈਕਟੀਕਲ ਕਰਨ ਲਈ ਸੌਖ ਮਹਿਸੂਸ ਹੋਵੇਗੀ | ਇਸ ਮੌਕੇ ਪਿ੍ੰਸੀਪਲ ਗੁਰਦੀਪ ਸਿੰਘ ਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਦਾਨੀ ਆਤਿਸ਼ ਕੌੜਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਗੁਰਦੀਪ ਸਿੰਘ ਵਲੋਂ ਸਰਪੰਚ ਸੁਖਵਿੰਦਰ ਸਿੰਘ ਬੱਸੀਆਂ, ਸਮੂਹ ਪੰਚਾਇਤ ਮੈਂਬਰਾਂ, ਇੰਦਰਜੀਤ ਸਿੰਘ ਗੋਗੀ, ਗੁਰਮੀਤ ਸਿੰਘ ਪਿੱਲਾ, ਜਗਦੀਪ ਸਿੰਘ ਉੱਪਲ ਬੱਸੀਆਂ, ਸੁਰਿੰਦਰ ਸਿੰਘ ਉੱਪਲ ਕੈਨੇਡਾ, ਜਸਵਿੰਦਰ ਕੌਰ ਧਾਲੀਵਾਲ ਕੈਨੇਡਾ ਵਲੋਂ ਰਾਜਿੰਦਰ ਕੁਮਾਰ ਕੌੜਾ ਦੇ ਸਮੂਹ ਪਰਿਵਾਰਿਕ ਮੈਂਬਰਾਂ ਦਾ ਇਸ ਵਿਸ਼ੇਸ਼ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਇਹ ਦਾਨੀ ਪਰਿਵਾਰ ਆਉਣ ਵਾਲੇ ਸਮੇਂ ਵਿਚ ਵੀ ਸਕੂਲ ਨੂੰ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਦਿੰਦਾ ਰਹੇਗਾ | ਇਸ ਮੌਕੇ ਸ੍ਰੀਮਤੀ ਨਵਨੀਤ ਕੌਰ ਲੈਕਚਰਾਰ ਕੈਮਿਸਟਰੀ, ਕੁਲਵਿੰਦਰ ਕੌਰ ਲੈਕਚਰਾਰ ਪੰਜਾਬੀ, ਪਰਮਿੰਦਰ ਕੌਰ ਲੈਕਚਰਾਰ ਹਿਸਟਰੀ, ਸੰਦੀਪ ਕੌਰ ਪੰਜਾਬੀ ਮਿਸਟ੍ਰੈੱਸ, ਰਮਨੀਕ ਕੌਰ ਮੈਥ ਮਿਸਟ੍ਰੈੱਸ, ਬਲਵਿੰਦਰ ਕੌਰ ਐੱਸ.ਐੱਸ ਮਿਸਟ੍ਰੈੱਸ, ਕਿਰਨਦੀਪ ਕੌਰ ਕੰਪਿਊਟਰ ਮਿਸਟ੍ਰੈੱਸ, ਮਨਜੀਤ ਕੌਰ ਪੰਜਾਬੀ ਮਿਸਟ੍ਰੈੱਸ, ਗੁਰਸ਼ਰਨਜੀਤ ਕੌਰ ਅੰਗਰੇਜ਼ੀ ਮਿਸਟ੍ਰੈੱਸ, ਮਨਜੀਤ ਸਿੰਘ ਸਾਇੰਸ ਮਾਸਟਰ, ਬੇਅੰਤ ਸਿੰਘ ਅੰਗਰੇਜ਼ੀ ਮਾਸਟਰ, ਹਰਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ, ਗੁਰਮੰਤਰਪਾਲ ਕੌਰ ਮੈਥ ਮਿਸਟ੍ਰੈੱਸ, ਸੀਮਾ ਰਾਣੀ ਹਿੰਦੀ ਮਿਸਟ੍ਰੈੱਸ, ਜਗਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ, ਅਮਰੀਕ ਸਿੰਘ ਡੀ.ਪੀ.ਈ., ਮੀਨੂੰ ਸ਼ਰਮਾ ਕੰਪਿਊਟਰ ਫੈਕਲਟੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭੂੰਦੜੀ 'ਚ ਕਿਸਾਨਾਂ ਲਈ ਜਾਗਰੂਕਤਾ ਕੈਂਪ ਲਗਾਇਆ • ਮਾਹਿਰਾਂ ਨੇ ਸਰਕਾਰੀ ਸਕੀਮਾਂ ਅਤੇ ਫ਼ਸਲ ਸੰਭਾਲ ਬਾਰੇ ਦਿੱਤੀ ਵਿ... ਅਗਲੀ ਖ਼ਬਰ ਪਾਕਿਸਤਾਨ ਵਿਖੇ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਮੌਕੇ ਸ਼ਾਮਿਲ ਹੋਣ ਲਈ ਸੰਗਤਾਂ ਪਾਸਪੋਰਟ ਜਮ੍ਹਾਂ ਕਰਵਾਉਣ-ਜਥੇਦਾਰ ਜੱਲ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।