ਰਾਏਕੋਟ, 28 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦਾ ਨਾਮਵਰ ਵਿੱਦਿਅਕ ਅਦਾਰਾ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਰੱਸਟ ਕਮਾਲਪੁਰਾ ਦੇ ਅਧੀਨ ਸਫ਼ਲਤਾਪੂਰਵਕ ਚੱਲ ਰਹੀ ਸੀ.ਬੀ.ਐਸ.ਈ ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ (ਕਾਲਜ ਕੈਂਪਸ) ਵਿਖੇ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲਾ ਸ਼ੁਰੂ ਹੋ ਚੁੱਕਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਮੈਡਮ ਪੂਨਮ.ਕੇ. ਸਿੱਧੂ ਨੇ ਦੱਸਿਆ ਕਿ ਸਾਡੀ ਸੰਸਥਾ ਸੀ.ਬੀ.ਐੱਸ.ਈ. ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਸੰਸਥਾ ਹੈ, ਜਿੱਥੇ ਪ੍ਰੀ-ਨਰਸਰੀ ਤੋਂ ਨੌਵੀਂ ਜਮਾਤ ਤੱਕ ਪੂਰੀ ਤਰ੍ਹਾਂ ਅੰਗਰੇਜ਼ੀ ਮੀਡੀਅਮ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ, ਸਕੂਲ ਦਾ ਸ਼ੁੱਧ ਤੇ ਸਾਫ਼-ਸੁਥਰਾ ਵਾਤਾਵਰਣ, ਹਵਾਦਾਰ ਕਮਰੇ, ਤਜਰਬੇਕਾਰ ਸਟਾਫ਼, ਵਿਦਿਆਰਥੀਆਂ ਦੇ ਸਰੀਰਿਕ ਤੇ ਬੌਧਿਕ ਵਿਕਾਸ ਲਈ ਸਮੇਂ-ਸਮੇਂ 'ਤੇ ਖ਼ਾਸ ਗਤੀਵਿਧੀਆਂ ਦਾ ਪ੍ਰਬੰਧ, ਵਧੀਆ ਖੇਡ ਗਰਾਊਾਡ, ਪੀਣ ਲਈ ਆਰ.ਓ ਸਿਸਟਮ ਫਿਲਟਰਡ ਪਾਣੀ ਦੀ ਸਹੂਲਤ, ਚਾਰ ਹਜ਼ਾਰ ਤੋਂ ਵਧੇਰੇ ਕਿਤਾਬਾਂ ਵਾਲੀ ਲਾਇਬ੍ਰੇਰੀ, ਵਿਦਿਆਰਥੀਆਂ ਲਈ ਭੋਜਨ ਗਰਮ ਲਈ ਮਾਈਕ੍ਰੋਵੇਵ ਦੀ ਸਹੂਲਤ, ਵਧੀਆ ਸਾਇੰਸ, ਮੈਥ ਤੇ ਕੰਪਿਊਟਰ ਲੈਬ ਅਤੇ ਸਮਾਜਿਕ ਸਿੱਖਿਆ ਲੈਬ ਦਾ ਪ੍ਰਬੰਧ, ਧਾਰਮਿਕ ਸਿੱਖਿਆ ਉੱਪਰ ਖਾਸ ਜ਼ੋਰ ਦਿੱਤਾ ਜਾਂਦਾ ਹੈ, ਬੱਚਿਆਂ ਦੇ ਆਉਣ-ਜਾਣ ਲਈ ਸਕੂਲੀ ਬੱਸਾਂ ਦਾ ਪ੍ਰਬੰਧ, ਵਿਦਿਆਰਥੀਆਂ ਨੂੰ ਆਡੀਓ-ਵਿਊਜਲ ਤਰੀਕੇ ਨਾਲ ਪੜ੍ਹਾਈ ਕਰਵਾਉਣ ਲਈ ਸਮਾਰਟ ਕਲਾਸਾਂ ਦਾ ਪ੍ਰਬੰਧ, ਸੀ.ਸੀ.ਟੀ.ਵੀ. ਕੈਮਰਿਆਂ ਦੀ ਸਹੂਲਤ, ਬੱਚਿਆਂ ਲਈ ਗੱਤਕੇ ਤੇ ਸੰਗੀਤ ਵਿਸ਼ੇ ਦਾ ਖਾਸ ਪ੍ਰਬੰਧ, ਸਕੂਲ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਮਾਣਮੱਤੀਆਂ ਉਪਲੱਬਧੀਆਂ, ਪਲੇਅ ਵੇਅ ਰੂਮ ਦਾ ਪ੍ਰਬੰਧ, ਧਾਰਮਿਕ ਤੇ ਸਾਹਿਤਕ ਗਤੀਵਿਧੀਆਂ ਦਾ ਖਾਸ ਪ੍ਰਬੰਧ ਆਦਿ ਸਹੂਲਤਾਂ ਬੱਚਿਆਂ ਲਈ ਉਪਲੱਬਧ ਹਨ | ਪਿ੍ੰਸੀਪਲ ਮੈਡਮ ਪੂਨਮ.ਕੇ. ਸਿੱਧੂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਸਾਡੀ ਸੰਸਥਾ ਨਾਲ ਰਾਬਤਾ ਕੀਤਾ ਜਾਵੇ |