16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਗੋਪਾਲਪੁਰ ਸੰਸਥਾ ਵਲੋਂ 25ਵਾਂ ਸਾਲਾਨਾ ਖੇਡਾਂ ਤੇ ਸੱਭਿਆਚਾਰਕ ਸਮਾਗਮ ਅਮਿੱਟ ਯਾਦਾਂ ਬਿਖੇਰਦਾ ਸੰਪੰਨ <br/>

ਅਜੀਤ ਡੈਸਕ 02-03-2026
ਡੇਹਲੋਂ, 1 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਗਰੁੱਪ ਆਫ਼ ਕਾਲਜ਼ਿਜ ਵਲੋਂ 25ਵਾਂ ਸਾਲਾਨਾ ਖੇਡਾਂ ਅਤੇ ਸਭਿਆਚਾਰਕ ਮੇਲਾ ਜੋਸ਼, ਉਤਸ਼ਾਹ ਅਤੇ ਪੰਜਾਬੀ ਰੰਗਤ ਨਾਲ ਭਰਪੂਰ ਮਾਹੌਲ ਦੌਰਾਨ ਅਮਿੱਟ ਯਾਦਾਂ ਬਿਖੇਰਦਾ ਸੰਪੰਨ ਹੋਇਆ | ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਅਤੇ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਦੇ ਸੈਂਕੜਿਆਂ ਵਿਦਿਆਰਥੀਆਂ ਨੇ ਖੇਡ ਅਤੇ ਕਲਾ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਸਲਾਨਾ ਸਮਾਗਮ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ ਅਤੇ ਸਰੀਰਕ ਤੰਦਰੁਸਤੀ ਨਾਲ ਹੀ ਸਮਾਜ ਮਜ਼ਬੂਤ ਬਣਦਾ ਹੈ | ਉਨਾਂ ਨੇ ਨਸ਼ਾ-ਮੁਕਤ ਪੰਜਾਬ ਦੇ ਨਿਰਮਾਣ ਲਈ ਵੀ ਸਾਂਝੀ ਕੋਸ਼ਿਸ਼ਾਂ ਦੀ ਅਪੀਲ ਕੀਤੀ | 25ਵਾਂ ਸਲਾਨਾ ਸਮਾਗਮ ਗੁਰੂ ਨਾਨਕ ਗਰੁੱਪ ਆਫ਼ ਕਾਲਜ਼ਿਜ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ ਅਤੇ ਜਨਰਲ ਸਕੱਤਰ ਡਾ. ਇਕਬਾਲ ਸਿੰਘ ਵਾਲੀਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਡਾਇਰੈਕਟਰ ਡਾ. ਯਤਿੰਦਰ ਨਾਥ ਸ਼ਰਮਾ ਅਤੇ ਪਿ੍ੰਸੀਪਲ ਡਾ. ਮਨੀਸ਼ਾ ਸ਼ਰਮਾ, ਡਾ. ਜੇ. ਸੋਬੀਆ ਅਤੇ ਡਾ. ਸੰਦੀਪ ਕੌਰ ਨੇ ਸੁਚੱਜੇ ਪ੍ਰਬੰਧਾਂ ਨੇ ਸਮਾਗਮ ਨੂੰ ਸਫਲ ਬਣਾਇਆ | ਖੇਡ ਮੁਕਾਬਲਿਆਂ ਵਿਚ 100, 200 ਅਤੇ 400 ਮੀਟਰ ਦੌੜਾਂ, ਰਿਲੇ ਰੇਸ, ਲਾਂਗ ਜੰਪ, ਸ਼ਾਟ ਪੁੱਟ, ਡਿਸਕਸ ਥਰੋਅ, ਜੈਵਲਿਨ ਥਰੋਅ, ਵਾਲੀਬਾਲ, ਫੁੱਟਬਾਲ, ਰੱਸਾਕਸ਼ੀ ਅਤੇ ਖੋ-ਖੋ ਸਮੇਤ ਕਈ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਬੈਡਮਿੰਟਨ, ਕਿ੍ਕਟ, ਸ਼ਤਰੰਜ ਅਤੇ ਕੈਰਮ ਵਰਗੀਆਂ ਇੰਡੋਰ ਖੇਡਾਂ ਵੀ ਕਰਵਾਈਆਂ ਗਈਆਂ | ਰਚਨਾਤਮਿਕ ਮੁਕਾਬਲਿਆਂ ਵਿਚ ਪੋਸਟਰ ਮੇਕਿੰਗ, ਮਹਿੰਦੀ ਅਤੇ ਬੈੱਸਟ ਆਊਟ ਆਫ਼ ਵੇਸਟ ਨੇ ਵਿਦਿਆਰਥੀਆਂ ਦੀ ਕਲਾ ਨੂੰ ਨਵੀਂ ਪਹਿਚਾਣ ਦਿੱਤੀ | ਸਮਾਪਤੀ ਸਮਾਗਮ ਸਮੇਂ ਮੁੱਖ ਮਹਿਮਾਨ ਵਜੋਂ ਗੁਰਮੇਲ ਸਿੰਘ ਪਹਿਲਵਾਨ ਜਨਰਲ ਸਕੱਤਰ ਪੰਜਾਬ ਕਾਂਗਰਸ ਨੇ ਸ਼ਿਰਕਤ ਕੀਤੀ | ਉਨਾਂ ਦੇ ਨਾਲ ਕਈ ਪ੍ਰਸਿੱਧ ਸਮਾਜ ਸੇਵੀ ਅਤੇ ਇਲਾਕਾਈ ਆਗੂ ਮੌਜੂਦ ਰਹੇ | ਉਨ•ਾਂ ਨੇ ਸੰਸਥਾ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੀਲ ਪੱਥਰ ਸਾਬਤ ਹੁੰਦੇ ਹਨ | ਸਭਿਆਚਾਰਕ ਗਤੀਵਿਧੀਆਂ ਦੌਰਾਨ ਗਿੱਧਾ, ਭੰਗੜਾ, ਸੋਲੋ ਗੀਤ, ਸੋਲੋ ਨਿ੍ਤ, ਗਰੁੱਪ ਨਿ੍ਤ ਅਤੇ ਕੋਰੀਓਗ੍ਰਾਫੀ ਨੇ ਪੂਰੇ ਪੰਡਾਲ ਨੂੰ ਤਾਲੀਆਂ ਨਾਲ ਗੂੰਜਾ ਦਿੱਤਾ | ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ, ਮੈਡਲ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਬੈੱਸਟ ਐਥਲੀਟ ਅਤੇ ਓਵਰਆਲ ਚੈਂਪੀਅਨਸ਼ਿਪ ਦੇ ਖ਼ਿਤਾਬ ਵੀ ਪ੍ਰਦਾਨ ਕੀਤੇ ਗਏ | ਤਿੰਨ ਦਿਨਾਂ ਸਮਾਗਮ ਖੇਡਾਂ ਅਤੇ ਮਨੋਰੰਜਨ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸ ਨੇ ਸਿੱਖਿਆ, ਅਨੁਸ਼ਾਸਨ ਅਤੇ ਪੰਜਾਬੀ ਸਭਿਆਚਾਰ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਦਾ ਸੰਦੇਸ਼ ਵੀ ਦਿੱਤਾ | ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ ਨੇ ਸਮੂਹ ਜੇਤੂਆਂ ਨੂੰ ਵਧਾਈ ਦਿੰਦਿਆਂ ਗੁਰੂ ਨਾਨਕ ਐਜੂਕੇਸ਼ਨ ਸੰਸਥਾ ਵਲੋਂ ਸਿੱਖਿਆ ਦੇ ਖੇਤਰ ਵਿਚ ਪ੍ਰਾਪਤੀਆਂ ਦਾ ਵਿਸਥਾਰ ਨਾਲ ਜ਼ਿਕਰ ਕਰਦਿਆਂ ਸੰਸਥਾ ਵਲੋਂ ਸਭਿਆਚਾਰ ਤੇ ਖੇਡਾਂ ਲਈ ਕੀਤੇ ਜਾਂਦੇ ਯਤਨਾਂ ਸੰਬੰਧੀ ਚਾਨਣਾ ਪਾਇਆ |ਚੇਅਰਮੈਨ ਡਾ. ਵਾਲੀਆ ਨੇ ਕਿਹਾ ਕਿ ਗੁਰੂ ਨਾਨਕ ਸੰਸਥਾ ਵਲੋਂ ਚੱਲ ਰਹੇ ਵੱਖ-ਵੱਖ ਕਾਲਜਾਂ ਅੰਦਰ ਜਿੱਥੇ ਵਿਦਿਆਰਥੀਆਂ ਨੂੰ ਚੰਗੇ ਸਮਾਜ ਸੇਵੀ ਬਣਾਉਣ ਲਈ ਕੰਮ ਕੀਤਾ ਜਾਂਦਾ ਹੈ, ਉਸ ਦੇ ਨਾਲ ਹੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਵੀ ਜਾਰੀ ਹਨ | ਉਨਾਂ ਗੁਰੂ ਨਾਨਕ ਸੰਸਥਾ ਵਲੋਂ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਲੋਕਾਂ ਦੀ ਮਦਦ ਲਈ ਕੀਤੇ ਜਾਂਦੇ ਕੰਮਾਂ ਦਾ ਵੀ ਜ਼ਿਕਰ ਕਰਦਿਆਂ ਗੁਰੂ ਨਾਨਕ ਹਸਪਤਾਲ ਡੇਹਲੋਂ ਵਲੋਂ ਵੱਖ-ਵੱਖ ਮੁਫ਼ਤ ਮੈਡੀਕਲ ਕੈਂਪਾਂ ਦਾ ਲਾਭ ਲੈਣ ਲਈ ਵੀ ਇਲਾਕੇ ਦੇ ਲੋਕਾਂ ਨੰੂ ਅਪੀਲ ਕੀਤੀ | ਇਸ ਸਮੇਂ ਸੰਸਥਾ ਦੇ ਜਨਰਲ ਸਕੱਤਰ ਡਾ. ਇਕਬਾਲ ਸਿੰਘ ਵਾਲੀਆ ਨੇ ਤਿੰਨ ਦਿਨਾਂ ਸਮਾਗਮ ਦੀ ਸਫਲਤਾ ਲਈ ਸਮੂਹ ਸਟਾਫ਼ ਮੈਂਬਰਾਂ ਤੇ ਮੁੱਖ ਮਹਿਮਾਨਾਂ ਦਾ ਗੁਰੂ ਨਾਨਕ ਐਜੂਕੇਸ਼ਨ ਸੰਸਥਾ ਵਲੋਂ ਧੰਨਵਾਦ ਕੀਤਾ | ਇਸ ਸਮੇਂ ਸਾਬਕਾ ਚੇਅਰਮੈਨ ਹਰਬੰਸ ਸਿੰਘ ਗੋਪਾਲਪੁਰ ਸਮੇਤ ਤਿੰਨਾਂ ਕਾਲਜਾਂ ਦੇ ਪਿ੍ੰਸੀਪਲ, ਸਮੂਹ ਸਟਾਫ਼ ਮੈਂਬਰਾਂ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕਾ ਛੀਨਾ ਦੀ ਅਗਵਾਈ 'ਚ ਗਿਆਸਪੁਰਾ ਤੋਂ ਸ਼ਰਧਾਲੂਆਂ ਦਾ ਜੱਥਾ ਰਵਾਨਾ <br/> ਅਗਲੀ ਖ਼ਬਰ ਪੰਧੇਰ ਪਰਿਵਾਰ ਵਲੋਂ ਸਹਾਰਨ ਮਾਜਰਾ ਵਿਖੇ 19ਵਾਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।