ਮਲੌਦ, 1 ਮਾਰਚ (ਸਹਾਰਨ ਮਾਜਰਾ)- ਉੱਘੇ ਸਮਾਜ ਸੇਵੀ ਡਾ. ਐਸ. ਪੀ. ਸਿੰਘ ਓਬਰਾਏ ਦੇ ਸਰਬੱਤ ਦਾ ਭਲਾ ਟਰੱਸਟ ਦੀ ਅਗਵਾਈ ਹੇਠ 723ਵਾਂ ਅਤੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਗੁਰਮੀਤ ਸਿੰਘ ਪੰਧੇਰ, ਕਮਿੱਕਰ ਸਿੰਘ ਯੂ. ਐੱਸ. ਏ ਅਤੇ ਪੰਧੇਰ ਪਰਿਵਾਰ ਵਲੋਂ 19ਵਾਂ ਚਿੱਟੇ ਮੋਤੀਏ ਦਾ ਮੁਫ਼ਤ ਜਾਂਚ ਕੈਂਪ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਪਿੰਡ ਸਹਾਰਨ ਮਾਜਰਾ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ | ਜਿਸ ਦਾ ਉਦਘਾਟਨ ਮੁੱਖ ਮਹਿਮਾਨ ਡਾ. ਐਸ. ਪੀ. ਐਸ ਓਬਰਾਏ ਮੈਨੇਜਿੰਗ ਟਰੱਸਟੀ ਨੇ ਕੀਤਾ | ਉਨ੍ਹਾਂ ਪੰਧੇਰ ਪਰਿਵਾਰ ਸਹਾਰਨ ਮਾਜਰਾ ਵਲੋਂ ਹਰੇਕ ਸਾਲ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਹਾਨ ਕਾਰਜ ਨਾਲ ਬਹੁਤ ਵੱਡੀ ਗਿਣਤੀ ਵਿੱਚ ਲੋੜਵੰਦਾਂ ਨੂੰ ਫ਼ਾਇਦਾ ਮਿਲਦਾ ਹੈ | ਖ਼ਾਸ ਤੌਰ 'ਤੇ ਉਨ੍ਹਾਂ ਨੂੰ ਜਿਹੜੇ ਕਿਧਰੇ ਦੂਰ ਜਾ ਕੇ ਆਪਣੀਆਂ ਅੱਖਾਂ ਚੈੱਕ ਨਹੀਂ ਕਰਵਾ ਸਕਦੇ | ਇਹ ਸਹੂਲਤ ਉਨ੍ਹਾਂ ਨੂੰ ਪਿੰਡ ਵਿੱਚ ਹੀ ਮਿਲ ਗਈ ਹੈ | ਇਸ ਮੌਕੇ ਅੱਖਾਂ ਦੇ ਮਰੀਜ਼ਾਂ ਦਾ ਚੈੱਕਅੱਪ ਡਾ.ਪਰਮਜੀਤ ਸਿੰਘ (ਸਰਜਨ ਆਈ) ਅੰਬਾਲਾ ਅੱਖਾਂ ਦਾ ਹਸਪਤਾਲ ਮੁਬਾਰਕ ਪੈਲੇਸ ਰਾਜੇ ਦਾ ਬਾਗ ਮਲੇਰਕੋਟਲਾ ਦੀ ਟੀਮ ਵਲੋਂ ਕੀਤਾ | ਇਸ ਕੈਂਪ ਵਿੱਚ 311 ਵਿਅਕਤੀਆਂ ਵਲੋਂ ਚੈੱਕ ਅੱਪ ਕਰਵਾਇਆ ਗਿਆ | 55 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ ਜਿਨ੍ਹਾਂ ਦੇ ਬਿਨ੍ਹਾਂ ਟਾਂਕੇ, ਬਿਨਾਂ ਦਰਦ ਫ਼ੀਕੋ ਵਿਧੀ ਰਾਹੀਂ ਲੈੱਨਜ਼ ਪਾਏ ਜਾਣਗੇ | 147 ਲੋੜਵੰਦਾਂ ਨੂੰ ਨੇੜੇ ਦੀਆਂ ਐਨਕਾਂ ਮੁਫ਼ਤ ਦਿੱਤੀਆਂ ਗਈਆਂ | ਮੁੱਖ ਪ੍ਰਬੰਧਕ ਗੁਰਮੀਤ ਸਿੰਘ ਖ਼ਾਲਸਾ, ਕਮਿਕਰ ਸਿੰਘ ਖਾਲਸਾ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਕਿ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਇੱਕ ਨੇਕ ਕਾਰਜ ਦੀ ਸੇਵਾ ਨਿਭਾ ਰਹੇ ਹਨ | ਇਸ ਮੌਕੇ ਗੁਰਮੀਤ ਸਿੰਘ ਪੰਧੇਰ, ਸਾਬਕਾ ਸਰਪੰਚ ਪਰਮਿੰਦਰ ਸਿੰਘ ਪਿੰਦਰੀ, ਇੰਜ.ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ, ਨਰਦੀਪ ਸਿੰਘ ਪੰਧੇਰ, ਕਮਿਕਰ ਸਿੰਘ, ਮਨਜੀਤ ਸਿੰਘ, ਹਰਜੀਵਨ ਸਿੰਘ, ਜੋਗਿੰਦਰ ਸਿੰਘ, ਜਗਰੂਪ ਸਿੰਘ, ਸਾਬਕਾ ਐੱਸ.ਪੀ ਦਵਿੰਦਰਪਾਲ ਸਿੰਘ, ਅਮਰੀਕ ਸਿੰਘ, ਪ੍ਰਧਾਨ ਜੋਗਿੰਦਰ ਸਿੰਘ ਖਾਲਸਾ, ਲਖਵਿੰਦਰ ਕਾਲੀ, ਸੁਖਵਿੰਦਰ ਸਿੰਘ, ਡਾ. ਅਵਤਾਰ ਸਿੰਘ, ਡਾ. ਜੀਤ ਸਿੰਘ, ਗੁਰਨੂਰ ਸਿੰਘ, ਨਾਜ਼ਰ ਸਿੰਘ, ਅਮਰਜੀਤ ਸਿੰਘ ਸਿਹੋੜਾ, ਜਸਵੰਤ ਸਿੰਘ ਛਾਪਾ, ਅਵਨਿੰਦਰ ਸਿੰਘ ਮੰਡੀਆਂ, ਰਾਜਦੀਪ ਦੁੱਗਰੀ, ਭੁਪਿੰਦਰ ਸਿੰਘ ਸਿੱਧੂ, ਬਲਜਿੰਦਰ ਸਿੰਘ ਬੱਲੋ, ਭੁਪਿੰਦਰ ਸਿੰਘ ਭੂਪਾ, ਦਲਜੀਤ ਸਿੰਘ, ਸਰਪੰਚ ਬਲਵਿੰਦਰ ਕੌਰ, ਬਲਬੀਰ ਸਿੰਘ ਪੰਧੇਰਖੇੜੀ, ਨੰਬਰਦਾਰ ਗੁਰਪ੍ਰੀਤ ਸਿੰਘ, ਪਿ੍ਤਪਾਲ ਸਿੰਘ, ਨਾਹਰ ਸਿੰਘ, ਹਰਪਾਲ ਪਾਲੂ, ਨਛੱਤਰ ਸਿੰਘ, ਗਰਜਾ ਸਿੰਘ, ਸੰਦੀਪ ਸਿੰਘ ਮੋਮਨਾਬਾਦੀ ਆਦਿ ਹਾਜ਼ਰ ਸਨ | ਇਸ ਕੈਂਪ ਵਿੱਚ ਗ੍ਰਾਮ ਪੰਚਾਇਤ ਸਹਾਰਨ ਮਾਜਰਾ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ |