ਬੀਜਾ, 1 ਮਾਰਚ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਰੈਲੀ ਦੌਰਾਨ ਵੱਡਾ ਐਲਾਨ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਦੀ ਸਰਕਾਰ ਬਣਦੀ ਹੈ | ਦਲਿਤਾਂ ਦੇ ਮਸੀਹਾ ਪਾਰਟੀ ਦੇ ਵਫ਼ਾਦਾਰ ਸੀਨੀਅਰ ਅਕਾਲੀ ਆਗੂ, ਐੱਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਐਲਾਨ ਕੇ ਸੂਬੇ ਦੇ ਹਰ ਵਰਗ ਖ਼ਾਸ ਕਰਕੇ ਦਲਿਤ ਵਰਗ ਦੇ ਲੋਕਾਂ ਦਾ ਮਨ ਜਿੱਤ ਲਿਆ ਹੈ | ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਜਾ ਵਿਖੇ ਇੱਕ ਮੁਲਾਕਾਤ ਦੌਰਾਨ ਮਾਲਵਾ ਜੋਨ ਐੱਸ. ਸੀ. ਵਿੰਗ ਦੇ ਮੀਡੀਆ ਇੰਚਾਰਜ ਗੁਰਦੀਪ ਸਿੰਘ ਅੜੈਚਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਤੇ ਹੋਰ ਸੀਨੀਅਰ ਲੀਡਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਇੱਕ ਪਾਰਟੀ ਹੈ ਜਿਸ ਨੇ ਹਮੇਸ਼ਾ ਹੀ ਪੜੇ ਲਿਖੇ, ਪਾਰਟੀ ਨੂੰ ਸਮਰਪਿਤ, ਅਗਾਂਹਵਧੂ ਸੋਚ ਦੇ ਲੀਡਰਾਂ ਨੂੰ ਯੋਗ ਅਹੁਦੇ ਦੇ ਕੇ ਨਿਵਾਜਦੀ ਰਹੀ ਹੈ | ਸੁਖਬੀਰ ਸਿੰਘ ਬਾਦਲ ਕਹਿਣੀ ਤੇ ਕਰਨੀ ਦੇ ਪਰਪੱਕ ਲੀਡਰ ਹਨ | ਬਲਵਿੰਦਰ ਸਿੰਘ ਬੰਬ, ਮਨਦੀਪ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਸਿਆਣ ਕੋਟ, ਗੁਰਮੇਲ ਸਿੰਘ ਨੰਬਰਦਾਰ ਮੰਡਿਆਲਾ, ਸੁਖਵਿੰਦਰ ਸਿੰਘ ਸੁੱਖਾ, ਮਾਸਟਰ ਬਲਵਿੰਦਰ ਸਿੰਘ ਕੋਟ, ਬਹਾਲ ਸਿੰਘ ਸਵੈਚ ਬਗ਼ਲੀ, ਮਨਦੀਪ ਸਿੰਘ ਸੋਨੂੰ, ਤੇਜਪਾਲ ਸਿੰਘ, ਰਣਜੀਤ ਸਿੰਘ ਬਗ਼ਲੀ, ਰਣਜੋਧ ਸਿੰਘ, ਹਰਨੇਕ ਸਿੰਘ ਰੁਪਾਲੋਂ, ਕੁਲਦੀਪ ਸਿੰਘ ਘੁੰਗਰਾਲੀ, ਜਸਵੰਤ ਸਿੰਘ ਜੱਸੀ, ਲਖਵੀਰ ਸਿੰਘ ਲੱਖੀ ਅਜਲੋਦ, ਦੇਵੀ ਦਿਆਲ ਆਦਿ ਨੇ ਵੀ ਗੁਲਜ਼ਾਰ ਸਿੰਘ ਰਣੀਕੇ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਦਾ ਐਲਾਨ ਕਰਕੇ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ |