16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸ਼ਰਾਬ ਘੁਟਾਲੇ ਦੇ ਕੇਸ 'ਚ ਸਚਾਈ ਦੀ ਜਿੱਤ ਹੋਈ- ਅਵਤਾਰ ਸਿੰਘ ਘੁਡਾਣੀ <br/>

ਅਜੀਤ ਡੈਸਕ 02-03-2026
ਰਾੜਾ ਸਾਹਿਬ, 1 ਮਾਰਚ (ਸੁਖਵੀਰ ਸਿੰਘ ਚਣਕੋਈਆਂ)– ਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਤੋਂ ਟਰੇਡ ਵਿੰਗ ਦੇ ਕੋਆਰਡੀਨੇਟਰ ਅਵਤਾਰ ਸਿੰਘ ਬੋਪਾਰਾਏ (ਘੁਡਾਣੀ ਕਲਾਂ) ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆਂ ਦੇ ਸ਼ਰਾਬ ਘੁਟਾਲੇ ਕੇਸ ਵਿਚੋਂ ਬਰੀ ਹੋਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਖ਼ਰ ਸਚਾਈ ਦੀ ਜਿੱਤ ਹੋਈ ਹੈ | ਕਿਉਂਕਿ ਇਮਾਨਦਾਰੀ ਅੱਗੇ ਝੂਠ ਬਹੁਤਾ ਸਮਾਂ ਟਿਕਦਾ ਨਹੀ | ਅਵਤਾਰ ਸਿੰਘ ਘੁਡਾਣੀ ਕਲਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਤਰਾਂ ਤਰਾਂ ਦੇ ਹੱਥਕੰਡੇ ਅਪਣਾਏ ਤਾਂ ਜੋ ਬਦਨਾਮੀ ਹੋ ਸਕੇ ਪਰ ਦਿੱਲੀ ਦੀ ਮਾਨਯੋਗ ਅਦਾਲਤ ਵੱਲੋਂ ਸੱਚ ਸਾਹਮਣੇ ਲਿਆਂਦਾ ਗਿਆ ਅਤੇ ਦੋਵਾਂ ਆਗੂਆਂ ਸਮੇਤ ਸਭ ਨੂੰ ਬਰੀ ਕਰ ਦਿੱਤਾ, ਜਿਸ ਨਾਲ ਆਮ ਆਦਮੀ ਪਾਰਟੀ ਦੇ ਹਰ ਵਰਕਰ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ | ਉਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਇਮਾਨਦਾਰ ਅਤੇ ਨਿਧੜਕ ਨੇਤਾ ਹਨ ਜਿਨਾਂ ਦੇ ਰਾਜ ਨੂੰ ਦਿੱਲੀ ਦੇ ਲੋਕ ਅੱਜ ਯਾਦ ਕਰ ਰਹੇ ਹਨ |


ਪਿਛਲੀ ਖ਼ਬਰ ਸੰਤ ਸੁੰਦਰ ਸਿੰਘ ਸ.ਸ.ਸ. ਬੋਪਾਰਾਏ ਕਲਾਂ ਵਿਖੇ 2026-27 ਲਈ ਦਾਖ਼ਲੇ ਸ਼ੁਰੂ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਦਲਿਤ ਵਰਗ ਨੂੰ ਉੱਚਾ ਚੁੱਕਣ ਲਈ ਅਹਿਮ ਭੂਮਿਕਾ ਨਿਭਾਈ- ਅੜੈਚਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।