ਗੁਰੂਸਰ ਸੁਧਾਰ, 1 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਨਾਮਵਰ ਵਿੱਦਿਅਕ ਸੰਸਥਾ ਸੰਤ ਸੁੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੋਪਾਰਾਏ ਕਲਾਂ ਵਿਖੇ ਵਿੰਦਿਅਕ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ | ਬੋਪਾਰਾਏ ਕਲਾਂ ਤੋਂ ਢੱਟ ਲਿੰਕ ਸੜਕ 'ਤੇ ਸਥਿਤ ਇਸ ਸਕੂਲ ਦੇ ਪਿ੍ੰ: ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਵਿਚ ਨਰਸਰੀ ਤੋਂ ਗਿਆਰਵੀਂ ਜਮਾਤ ਦੇ ਦਾਖ਼ਲੇ ਜਾਰੀ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਲਈ ਸਾਇੰਸ, ਮੈਥ ਦੀਆਂ ਪ੍ਰਯੋਗਸ਼ਾਲਾਵਾਂ, ਬੱਚਿਆਂ ਦੇ ਮਾਨਸਿਕ, ਸਰੀਰਕ ਵਿਕਾਸ ਲਈ ਖੇਡਾਂ ਤੇ ਖੇਡ ਮੈਦਾਨ, ਧਾਰਮਿਕ ਵਿਦਿਆ, ਆਧੁਨਿਕ ਕੰਪਿਊਟਰ ਲੈਬਾਂ, ਟਰਾਂਸਪੋਰਟ ਦਾ ਪ੍ਰਬੰਧ, ਤਜ਼ਰਬੇਕਾਰ ਸਟਾਫ਼ ਦੀ ਉਪਲਬਧਾ ਤੋਂ ਇਲਾਵਾ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ | ਸੰਨ 1998 ਤੋਂ ਚੱਲ ਰਹੀ ਸੰਸਥਾ ਦੀਆਂ ਮਿਸਾਲੀ ਵਿਦਿਅਕ, ਖੇਡ ਪ੍ਰਾਪਤੀਆਂ ਤੇ ਬੋਰਡ ਦੇ ਨਤੀਜਿਆਂ ਵਿਚ ਮੈਰਿਟ ਲਿਸਟ ਵਿਚ ਆਏ ਬੱਚਿਆਂ ਦਾ ਜ਼ਿਕਰ ਵੀ ਉਨ੍ਹਾਂ ਇਸ ਸਮੇਂ ਕੀਤਾ |