16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ <br/>

ਅਜੀਤ ਡੈਸਕ 02-03-2026
ਜਗਰਾਉਂ, 1 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)- ਲੋਕ ਸੇਵਾ ਸੁਸਾਇਟੀ (ਰਜਿ:) ਜਗਰਾਉਂ ਵਲੋਂ ਸਵਰਗਵਾਸੀ ਅਮਿਤ ਅਰੋੜਾ ਦੀ ਯਾਦ 'ਚ ਦਿਲ ਦੀ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੈਂਪ ਸੀ.ਐੱਮ.ਸੀ. ਹਸਪਤਾਲ ਦੇ ਸਹਿਯੋਗ ਨਾਲ ਜਗਰਾਉਂ ਵਿਖੇ ਲਗਾਇਆ ਗਿਆ | ਇਸ ਸਮੇਂ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾ. ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿਚ ਲਗਾਏ ਕੈਂਪ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਐੱਚ.ਓ.ਡੀ. ਗੁਰਭੇਜ ਸਿੰਘ ਨੇ 64 ਮਰੀਜ਼ਾਂ ਦਾ ਚੈੱਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਵਿਚ 52 ਮਰੀਜ਼ਾਂ ਦੀ ਈ.ਸੀ.ਜੀ. ਟੈਸਟ ਅਤੇ 49 ਮਰੀਜ਼ਾਂ ਦਾ ਸ਼ੁਗਰ ਟੈਸਟ ਵੀ ਮੁਫ਼ਤ ਕੀਤਾ ਗਿਆ | ਇਸ ਮੌਕੇ ਡਾ. ਗੁਰਭੇਜ ਸਿੰਘ ਗਿੱਲ ਨੇ ਮਰੀਜ਼ਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਦੇ ਨੁਕਤੇ ਦੱਸਦੇ ਹੋਏ ਕਿਹਾ ਕਿ ਸਾਨੂੰ ਆਪਣੀ ਤੰਦਰੁਸਤੀ ਲਈ ਸਮੇਂ-ਸਮੇਂ ਲੜੀਂਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ | ਇਸ ਕੈਂਪ ਵਿਚ ਸੀ.ਐੱਮ.ਸੀ ਹਸਪਤਾਲ ਦੀ ਕੋਆਰਡੀਨੇਟਰ ਡੋਲੀ ਦੀ ਅਗਵਾਈ ਵਿਚ ਟੀਮ ਨੇ ਆਪਣੀਆਂ ਸੇਵਾਵਾਂ ਨਿਭਾਈਆਂ | ਇਸ ਮੌਕੇ ਵਾਈਸ ਚੇਅਰਮੈਨ ਕੰਵਲ ਕੱਕੜ, ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ.ਆਰ.ਓ. ਸੁਖਦੇਵ ਗਰਗ, ਪ੍ਰੇਮ ਬਾਂਸਲ, ਜਸਵੰਤ ਸਿੰਘ, ਬਿਕਰਮ ਬਾਂਸਲ, ਗੋਪਾਲ ਗੁਪਤਾ, ਡਾ. ਭਾਰਤ ਭੂਸ਼ਨ, ਅਸ਼ੋਕ ਵਰਮਾ, ਮੰਗਤ ਰਾਏ ਆਦਿ ਸੁਸਾਇਟੀ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਕਲੇਰ ਅਕੈਡਮੀ ਦੇ ਅਥਲੀਟਾਂ ਨੇ 6 ਸੋਨ ਤਗਮੇ ਜਿੱਤੇ ਅਗਲੀ ਖ਼ਬਰ ਸੰਤ ਸੁੰਦਰ ਸਿੰਘ ਸ.ਸ.ਸ. ਬੋਪਾਰਾਏ ਕਲਾਂ ਵਿਖੇ 2026-27 ਲਈ ਦਾਖ਼ਲੇ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।