31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਲੌਜ਼ਮ ਕਾਨਵੈਂਟ ਸਕੂਲ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਸੰਸਥਾ-ਪਿੰ੍ਰਸੀਪਲ ਡਾ. ਨਵਨੀਤ ਕੌਰ

ਅਜੀਤ ਡੈਸਕ 29-03-2026
ਜਗਰਾਉਂ, 28 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਬਾਬਾ ਨਾਨਕ ਐਜ਼ੂਕੇਸ਼ਨ ਸੁਸਾਇਟੀ ਮੋਗਾ ਵਲੋਂ 2002 ਵਿਚ ਸ਼ੁਰੂ ਕੀਤੀ ਸੰਸਥਾ ਬਲੌਜ਼ਮ ਕਾਨਵੈਂਟ ਸਕੂਲ ਦੇ ਵਿੱਦਿਅਕ ਖੇਤਰ ਵਿਚ ਜਾਣ-ਪਹਿਚਾਣ ਦੀ ਮੁਥਾਜ ਨਹੀਂ ਹੈ | ਇਸ ਸੰਸਥਾ ਆਸ-ਪਾਸ ਦੇ ਸਾਰੇ ਇਲਾਕਿਆਂ ਵਿਚ ਇਕ ਮੋਹਰੀ ਸੰਸਥਾ ਦੇ ਰੂਪ ਵਿਚ ਧਰੂ ਤਾਰੇ ਵਾਂਗ ਚਮਕ ਰਹੀ ਹੈ | ਇਸ ਸਬੰਧੀ ਸਕੂਲ ਦੇ ਪਿ੍ੰਸੀਪਲ ਡਾ: ਨਵਨੀਤ ਕੌਰ ਨੇ ਦੱਸਿਆ ਕਿ ਬਲੌਜ਼ਮ ਕਾਨਵੈਂਟ ਸਕੂਲ, ਲੀਲ੍ਹਾਂ ਮੇਘ ਸਿੰਘ (ਜਗਰਾਉਂ) ਹਰ ਸਾਲ ਜਿੱਥੇ ਵਿੱਦਿਅਕ ਨਤੀਜਿਆਂ ਵਿਚ ਜ਼ਿਲ੍ਹੇ ਵਿਚੋਂ ਮੋਹਰੀ ਰਹਿੰਦੀ ਹੈ, ਉੱਥੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ, ਖੇਡਾਂ ਅਤੇ ਵੱਖ-ਵੱਖ ਮੁਕਾਬਲਿਆਂ 'ਚ ਸਕੂਲ ਦੇ ਵਿਦਿਆਰਥੀ ਚੰਗਾ ਨਾਮਣਾ ਖੱਟਦੇ ਹਨ | ਇੱਥੇ ਬੱਚਿਆਂ ਦੇ ਸਰੀਰਿਕ ਵਿਕਾਸ ਲਈ ਖੁੱਲ੍ਹੇ ਖੇਡ ਦੇ ਮੈਦਾਨ ਹਨ, ਜਿੱਥੇ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦੀ ਸਿਖਲਾਈ ਕਰਦੇ ਹਨ ਅਤੇ ਬੱਚਿਆਂ ਨੇ ਰਾਸ਼ਟਰੀ ਪੱਧਰ ਤੱਕ ਗੋਲਡ ਮੈਡਲ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਘਰ ਤੋਂ ਲੈ ਕੇ ਆਉਣ ਅਤੇ ਛੱਡਣ ਲਈ ਵਧੀਆ ਸਕੂਲ ਬੱਸਾਂ ਦਾ ਖਾਸ ਪ੍ਰਬੰਧ ਹੈ | ਕਲਾਸ ਰੂਮ ਖੁੱਲ੍ਹੇ ਅਤੇ ਹਵਾਦਾਰ ਹਨ ਅਤੇ ਗਰਮੀਆਂ ਵਿਚ ਵਾਤਾਵਰਣ ਅਨੁਕੂਲ ਰੱਖਣ ਲਈ ਪੂਰਾ ਕੈਂਪਸ ਏ.ਸੀ. ਹੈ | ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕਿਉਰਟੀ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ | ਸਾਰਾ ਸਕੂਲ ਆਧੁਨਿਕ ਸਹੂਲਤਾਂ ਪੱਖੋਂ ਮੋਹਰੀ ਹੈ | ਇਸ ਤੋ ਇਲਾਵਾ ਬੱਚਿਆਂ ਨੂੰ ਪ੍ਰੈਕਟੀਕਲ ਕਰਨ ਲਈ ਸਾਇੰਸ ਲੈਬ (ਫਿਜ਼ਿਕਸ, ਕਮਿਸਟਰੀ, ਬਾਇਓ), ਮੈਥ ਲੈਬ, ਆਰਟ ਰੂਮ, ਕੰਪਿਊਟਰ ਲੈਬ ਆਦਿ ਸਹੂਲਤਾਂ ਉਪਲੱਬਧ ਹਨ | ਬੱਚਿਆਂ ਦੀ ਮੌਖਿਕ ਕਲਾ ਨੂੰ ਨਿਖਾਰਨ ਲਈ ਸਾਊਡ-ਪਰੂਫ ਸਟੂਡੀਓ ਅਤੇ ਲੈਂਗੂਏਜ਼ ਲੈਬ ਦਾ ਖਾਸ ਪ੍ਰਬੰਧ ਹੈ |
ਸਕੂਲ ਵਿਚ ਰੋਬੋਟਿਕ ਲੈਬ ਜੋ ਕਿ ਵਿਗਿਆਨ ਦੇ ਯੁੱਗ ਵਿਚ ਨਵੀਆਂ ਕਾਢਾਂ ਨੂੰ ਸਿੱਖਣ ਵਿਚ ਵਿਸ਼ੇਸ਼ ਭੂਮਿਕਾ ਨਿਭਾਅ ਰਹੀ ਹੈ | ਇਸਦੇ ਨਾਲ-ਨਾਲ ਸਕੂਲ ਵਿਚ ਡਾਂਸ ਅਤੇ ਮਿਊਜ਼ਿਕ ਰੂਮ ਦਾ ਵੀ ਪ੍ਰਬੰਧ ਹੈ | ਪਿ੍ੰਸੀਪਲ ਡਾ: ਨਵਨੀਤ ਕੌਰ ਨੇ ਕਿਹਾ ਕਿ ਸਕੂਲ 'ਚ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆਰ.ਓ. ਫਿਲਟਰ ਪਾਣੀ ਅਤੇ ਡਾਕਟਰ ਦਾ ਪ੍ਰਬੰਧ ਹੈ | ਪੂਰਾ ਕੈਂਪਸ ਬਹੁਤ ਹੀ ਸੁੰਦਰ ਅਤੇ ਹਰਿਆ-ਭਰਿਆ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਇਲਾਕਾ ਨਿਵਾਸੀਆਂ ਵਲੋਂ ਆਪਣੇ ਬੱਚਿਆਂ ਦਾ ਦਾਖ਼ਲਾ ਕਰਵਾਉੇਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਕੂਲ 'ਚ ਨਰਸਰੀ ਤੋਂ ਨੌਵੀਂ ਅਤੇ ਗਿਆਰਵ੍ਹੀ ਕਲਾਸਾਂ ਤੱਕ ਦਾਖ਼ਲੇ ਸ਼ੁਰੂ ਹਨ | ਪਿ੍ੰਸੀਪਲ ਨੇ ਕਿਹਾ ਕਿ ਸੁਚੱਜੀ ਪ੍ਰਬੰਧਕ ਕਮੇਟੀ ਸਦਕਾ ਵਿੱਦਿਅਕ ਅਤੇ ਖੇਡਾਂ 'ਚ ਵੱਡੀਆਂ ਮੱਲਾਂ ਮਾਰ ਰਿਹਾ ਹੈ |
ਪਿਛਲੀ ਖ਼ਬਰ ਪਿੰਡ ਜਲਾਲਦੀਵਾਲ ਦਾ 70ਵਾਂ ਸਾਲਾਨਾ ਪੇਂਡੂ ਖੇਡ ਮੇਲਾ ਜਾਰੀ ਅਗਲੀ ਖ਼ਬਰ ਸਰਕਾਰੀ ਸਕੂਲ ਜਗਦੇਵ ਕਲਾਂ ਵਿਖੇ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।